MSP ਦੀ ਮੰਗ ਨੂੰ ਲੈ ਕੇ ਨੀਤੀ ਆਯੋਗ ਦੀ ਰਿਪੋਰਟ, ਦਾਲਾਂ-ਤੇਲ ਬੀਜਾਂ ਦੇ ਉਤਪਾਦਨ ਵਧਾਉਣ ''ਤੇ ਜ਼ੋਰ ਜ਼ਰੂਰੀ

Thursday, Feb 22, 2024 - 01:38 PM (IST)

MSP ਦੀ ਮੰਗ ਨੂੰ ਲੈ ਕੇ ਨੀਤੀ ਆਯੋਗ ਦੀ ਰਿਪੋਰਟ, ਦਾਲਾਂ-ਤੇਲ ਬੀਜਾਂ ਦੇ ਉਤਪਾਦਨ ਵਧਾਉਣ ''ਤੇ ਜ਼ੋਰ ਜ਼ਰੂਰੀ

ਬਿਜ਼ਨੈੱਸ ਡੈਸਕ : ਪਿਛਲੇ ਕਾਫ਼ੀ ਦਿਨਾਂ ਤੋਂ ਦੇਸ਼ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਕਾਨੂੰਨੀ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪੁਲਸ ਨਾਲ ਝੜਪ ਕਰ ਰਹੇ ਹਨ, ਜਿਸ ਕਾਰਨ ਕਈ ਕਿਸਾਨ ਜ਼ਖ਼ਮੀ ਹੋ ਗਏ। ਇਸ ਮਾਮਲੇ ਦੇ ਸਬੰਧ ਵਿਚ ਨੀਤੀ ਆਯੋਗ ਦੀ ਸਾਹਮਣੇ ਆਈ ਇੱਕ ਨਵੀਂ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਕਣਕ ਅਤੇ ਚੌਲਾਂ ਦੀ ਬਜਾਏ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਵਧਾਉਣੀ ਪਵੇਗੀ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਦੱਸ ਦੇਈਏ ਕਿ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਗਲੇ 23 ਸਾਲਾਂ ਵਿੱਚ ਯਾਨੀ 2047-48 ਤੱਕ ਦੇਸ਼ ਵਿੱਚ ਦਾਲਾਂ ਅਤੇ ਤੇਲ ਬੀਜਾਂ ਦੀ ਮੰਗ ਉਤਪਾਦਨ ਤੋਂ ਵੱਧ ਜਾਵੇਗੀ ਅਤੇ ਇਸ ਨੂੰ ਕੰਟਰੋਲ ਕਰਨ ਲਈ ਕਣਕ-ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਵੱਲ ਮੁੜਨਾ ਪਵੇਗਾ। ਸੂਤਰਾਂ ਅਨੁਸਾਰ ਖੇਤੀਬਾੜੀ ਵਿੱਚ ਮੰਗ ਅਤੇ ਸਪਲਾਈ ਦੇ ਅਨੁਮਾਨਾਂ ਬਾਰੇ ਕਾਰਜ ਸਮੂਹ ਦੀ ਇਹ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ, ਜਿਸ ਦੇ ਅਨੁਸਾਰ ਭਾਰਤ ਵਿੱਚ ਦਾਲਾਂ ਦਾ ਉਤਪਾਦਨ 2047-48 ਤੱਕ ਵਧ ਕੇ 47 ਮਿਲੀਅਨ ਟਨ ਹੋ ਜਾਵੇਗਾ, ਜੋ ਪਿਛਲੇ ਸਾਲ ਵਿੱਚ ਲਗਭਗ 23 ਮਿਲੀਅਨ ਟਨ ਸੀ। 

ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦਾ ਅਸਰ : ਹੁਣ ਤੱਕ 300 ਕਰੋੜ ਦੇ ਕਾਰੋਬਾਰ ਦਾ ਨੁਕਸਾਨ, ਕੱਪੜਾ ਮਾਰਕੀਟ ਠੱਪ

ਰਿਪੋਰਟ ਮੁਤਾਬਕ ਤੇਲ ਬੀਜਾਂ ਦੀ ਮੰਗ 2047-48 ਤੱਕ ਵਧ ਕੇ 3.1 ਕਰੋੜ ਟਨ ਹੋ ਜਾਵੇਗੀ, ਜੋ 2019-20 ਵਿੱਚ 2.2 ਕਰੋੜ ਟਨ ਸੀ। ਪਰ ਇਸ ਮਿਆਦ ਦੇ ਦੌਰਾਨ ਖਾਣ ਵਾਲੇ ਤੇਲ ਦਾ ਉਤਪਾਦਨ 2019-20 ਵਿੱਚ 1.2 ਕਰੋੜ ਟਨ ਤੋਂ ਵਧ ਕੇ ਸਿਰਫ਼ 2.4 ਕਰੋੜ ਟਨ ਹੋ ਜਾਵੇਗਾ। ਅਜਿਹੀ ਸਥਿਤੀ 'ਚ ਮੰਗ ਅਤੇ ਸਪਲਾਈ 'ਚ ਕਰੀਬ 70 ਲੱਖ ਟਨ ਦਾ ਅੰਤਰ ਹੋਵੇਗਾ। ਇਸ ਸਮੇਂ ਦੌਰਾਨ ਮੰਗ ਵਧ ਕੇ ਲਗਭਗ 4. ਕਰੋੜ ਟਨ ਹੋ ਜਾਵੇਗੀ, ਜਿਸ ਕਾਰਨ ਲਗਭਗ 20 ਲੱਖ ਟਨ ਦਾਲਾਂ ਦੀ ਘਾਟ ਹੋ ਜਾਵੇਗੀ। 

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਇਸ ਦੇ ਨਾਲ ਹੀ ਚੌਲਾਂ ਦੀ ਮੰਗ 2030-31 ਵਿੱਚ 11 ਕਰੋੜ ਟਨ ਅਤੇ 2047-48 ਵਿੱਚ 11.4 ਕਰੋੜ ਟਨ ਰਹਿਣ ਦਾ ਅਨੁਮਾਨ ਹੈ, ਜਦੋਂ ਕਿ ਆਮ ਹਾਲਤਾਂ ਵਿੱਚ ਇਸ ਦਾ ਉਤਪਾਦਨ 2030-31 ਵਿੱਚ 14.5 ਕਰੋੜ ਟਨ ਅਤੇ 2047-48 ਵਿੱਚ 15.4 ਕਰੋੜ ਟਨ ਹੋਣ ਦੀ ਸੰਭਾਵਨਾ ਹੈ। ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਕਣਕ ਦਾ ਉਤਪਾਦਨ ਵੀ ਕਾਫੀ ਹੋਣ ਦੀ ਉਮੀਦ ਹੈ। ਇੰਨਾ ਹੀ ਨਹੀਂ 2030-31 ਵਿਚ 1.9 ਤੋਂ 2.6 ਕਰੋੜ ਟਨ ਅਤੇ 2047-48 ਵਿਚ 4 ਤੋਂ 6.7 ਕਰੋੜ ਟਨ ਕਣਕ ਸਰਪਲੱਸ ਹੋ ਸਕਦੀ ਹੈ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ 2030-31 ਵਿੱਚ ਅਨਾਜ ਦੀ ਮੰਗ 32.6 ਤੋਂ 33.4 ਕਰੋੜ ਟਨ ਅਤੇ 2047-48 ਵਿੱਚ 40.2 ਤੋਂ 43.7 ਕਰੋੜ ਟਨ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News