ਨਿਸਾਨ ਦੇ ਸ਼ੇਅਰਧਾਰਕਾਂ ਨੇ ਕੰਪਨੀ ਦੀ ਸੰਚਾਲਨ ਪ੍ਰਕਿਰਿਆ ਨੂੰ ਚੁਸਤ-ਦਰੁਸਤ ਕਰਨ ਦੀ ਦਿੱਤੀ ਮਨਜ਼ੂਰੀ

06/25/2019 2:14:27 PM

ਨਵੀਂ ਦਿੱਲੀ—ਨਿਸਾਨ ਦੇ ਸ਼ੇਅਰਧਾਰਕਾਂ ਨੇ ਕੰਪਨੀ ਦੀ ਸੰਚਾਲਨ ਪ੍ਰਕਿਰਿਆ ਨੂੰ ਚੁਸਤ-ਦਰੁਸਤ ਕਰਨ ਦੇ ਟੀਚੇ ਦੇ ਨਾਲ ਲਾਏ ਗਏ ਪ੍ਰਸਤਾਵ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਪਾਨ ਦੀ ਪ੍ਰਮੁੱਖ ਕੰਪਨੀ ਵਾਹਨ ਕੰਪਨੀ ਕਾਰਲੋਸ ਘੋਸਨ ਮਾਮਲੇ ਅਤੇ ਫਰਾਂਸ ਦੀ ਆਪਣੀ ਸਾਂਝੀਦਾਰੀ ਰੈਨੋ ਦੇ ਨਾਲ ਤਣਾਅ ਨੂੰ ਲੈ ਕੇ ਫਿਲਹਾਲ ਮੁਸ਼ਕਿਲਾਂ 'ਚ ਹੈ। ਕੰਪਨੀ ਦੇ ਅੰਸ਼ਧਾਰਕਾਂ ਨੇ ਸੁਧਾਰ ਨਾਲ ਜੁੜੇ ਵੱਖ-ਵੱਖ ਉਪਾਵਾਂ ਦੇ ਪੱਖ 'ਚ ਵੋਟਿੰਗ ਕੀਤੀ। ਇਨ੍ਹਾਂ 'ਚੋਂ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ, ਤਨਖਾਹ ਨਾਲ ਜੁੜੇ ਮੁੱਦਿਆਂ ਅਤੇ ਲੇਖਾਂਕਨ ਲਈ ਤਿੰਨ ਨਵੀਂਆਂ ਨਿਗਰਾਨੀ ਕਮੇਟੀਆਂ ਦੀ ਸਥਾਪਨਾ ਦਾ ਪ੍ਰਸਤਾਵ ਵੀ ਸ਼ਾਮਲ ਹੈ। 
ਸ਼ੇਅਰਧਾਰਕਾਂ ਨੇ 11 ਨਿਰਦੇਸ਼ਕਾਂ ਦੇ ਚੁਣਾਵ ਨੂੰ ਮਨਜ਼ੂਰੀ ਦੇ ਦਿੱਤੀ ਕਿਉਂਕਿ ਕੰਪਨੀ ਪੁਨਰਗਠਨ ਦੇ ਦੌਰ 'ਚੋਂ ਲੰਘ ਰਹੀ ਹੈ। ਇਨ੍ਹਾਂ ਨਿਰਦੇਸ਼ਕਾਂ 'ਚ ਰੈਨੋ ਦੇ ਦੋ ਅਧਿਕਾਰੀ ਅਤੇ ਨਿਸਾਨ ਦੇ ਵਰਤਮਾਨ ਸੀ.ਈ.ਓ.ਹੀਰੋਤੋ ਸਾਈਕਾਵਾ ਹਨ। ਵੱਖ-ਵੱਖ ਵਿੱਤੀ ਅਨਿਯਮਿਤਤਾਵਾਂ ਨੂੰ ਲੈ ਕੇ ਸਾਬਕਾ ਸੀ.ਈ.ਓ. ਘੋਸਨ ਦੀ ਗ੍ਰਿਫਤਾਰੀ ਦੇ ਬਾਅਦ ਕੰਪਨੀ ਨੂੰ ਸਥਿਰਤਾ ਪ੍ਰਦਾਨ ਕਰਨ ਦੇ ਟੀਚੇ ਦੇ ਨਾਲ ਇਹ ਹਾਂ-ਪੱਖੀ ਕਦਮ ਚੁੱਕੇ ਗਏ ਹਨ।


Aarti dhillon

Content Editor

Related News