ਨੀਰਵ ਮੋਦੀ ਦੀ ਕੰਪਨੀ ਨੇ 68 ਪੇਂਟਿੰਗਸ ਦੀ ਨੀਲਾਮੀ ਖਿਲਾਫ ਭੇਜਿਆ ਨੋਟਿਸ

03/25/2019 11:35:33 AM

ਮੁੰਬਈ — ਦੇਸ਼ ਤੋਂ ਫਰਾਰ ਚਲ ਰਹੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਫਰਮ ਕੇਮਲਾਟ ਐਂਟਰਪ੍ਰਾਇਜ਼ਿਜ਼ ਨੇ 68 ਪੇਂਟਿੰਗਸ ਦੀ ਨੀਲਾਮੀ ਦੇ ਖਿਲਾਫ ਰੈਵੇਨਿਊ ਵਿਭਾਗ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਤਿੰਨ ਦਿਨ ਤੱਕ ਚੱਲਣ ਵਾਲੀ ਇਹ ਨੀਲਾਮੀ 27 ਮਾਰਚ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਵਿਭਾਗ ਨੂੰ ਇਸ ਤੋਂ 97 ਕਰੋੜ ਰੁਪਏ ਤੋਂ ਜ਼ਿਆਦਾ ਮਿਲਣ ਦੀ ਉਮੀਦ ਹੈ। ਇਹ ਪੇਂਟਿੰਗਸ ਰਾਜਾ ਰਵੀ ਵਰਮਾ, ਐਫ.ਐਨ.ਸੁਜਾ, ਜੋਗੇਨ ਚੌਧਰੀ ਅਤੇ ਅਕਬਰ ਪਦਸੀ ਵਰਗੇ ਪ੍ਰਸਿੱਧ ਭਾਰਤੀ ਪੇਂਟਰਸ ਦੀਆਂ ਹਨ। ਆਮਦਨ ਕਰ ਵਿਭਾਗ ਨੇ ਆਪਣੀ ਬਕਾਇਆ ਰਕਮ ਦੀ ਵਸੂਲੀ ਲਈ ਨੀਲਾਮੀ ਪ੍ਰਕਿਰਿਆ ਸ਼ੁਰੂ ਕੀਤੀ ਹੈ। 

ਕਾਨੂੰਨੀ ਨੋਟਿਸ ਵਿਚ ਕਿਹਾ ਗਿਆ ਹੈ,' ਸੈਫਰਨਆਰਟ ਆਨ ਲਾਈਨ ਆਰਟ ਕੈਟਾਲਾਗ 'ਚ ਨੀਲਾਮੀ ਲਈ 68 ਪੇਂਟਿੰਗਸ ਦੀ ਸੂਚੀ ਹੈ। ਇਸ 'ਤੇ ਧਿਆਨ ਨਹੀਂ ਦਿੱਤਾ ਗਿਆ ਹੈ ਕਿ 68 ਵਿਚੋਂ ਸਿਰਫ 19 ਕੰਪਨੀ ਨਾਲ ਜੁੜੀਆਂ ਹਨ। ਇਹ ਨੀਲਾਮੀ ਗੈਰ-ਕਾਨੂੰਨੀ ਹੈ ਅਤੇ ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ।'
ਲੀਗਲ ਨੋਟਿਸ ਦੀ ਕਾਪੀ ਈ.ਟੀ. ਨੇ ਦੇਖੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਦੇ ਇਕੋਇਕ ਡਾਇਰੈਕਟਰ ਹੇਮੰਤ ਦਾਹਯਾਲਾਲ ਭੱਟ ਨਿਆਕਿ ਹਿਰਾਸਤ ਵਿਚ ਹਨ ਅਤੇ ਕੰਪਨੀ ਦੀਆਂ ਸਾਰੀਆਂ ਕਿਤਾਬਾਂ, ਦਸਤਾਵੇਜ਼ ਅਤੇ ਰਿਕਾਰਡਾਂ ਨੂੰ ਅਥਾਰਟੀ ਨੇ ਜ਼ਬਤ ਕੀਤਾ ਹੈ ਅਤੇ ਕੰਪਨੀ ਦੇ ਕੰਪਲੈਕਸ 'ਤੇ ਸੀਲ ਲੱਗੀ ਹੈ।


Related News