ਦੇਸ਼ ਦੀ ਅਰਥਵਿਵਸਥਾ ਅਜੇ ਵੀ ਮਜ਼ਬੂ''ਤ ਸਥਿਤੀ ’ਚ, ਵਿੱਤ ਮੰਤਰੀ ਬੋਲੀ- ''3Fs'' ''ਤੇ ਫੋਕਸ ਦੀ ਲੋੜ

Monday, May 25, 2026 - 09:38 PM (IST)

ਦੇਸ਼ ਦੀ ਅਰਥਵਿਵਸਥਾ ਅਜੇ ਵੀ ਮਜ਼ਬੂ''ਤ ਸਥਿਤੀ ’ਚ, ਵਿੱਤ ਮੰਤਰੀ ਬੋਲੀ- ''3Fs'' ''ਤੇ ਫੋਕਸ ਦੀ ਲੋੜ

ਮੁੰਬਈ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ‘ਫਿਊਲ, ਫਰਟੀਲਾਈਜ਼ਰ ਅਤੇ ਫਾਰੇਨ ਕਰੰਸੀ (3 ਐੱਫ)’ ’ਤੇ ਫੋਕਸ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਬਣੀ ਹੋਈ ਹੈ। ਭਾਰਤੀ ਲਘੂ ਉਦਯੋਗ ਵਿਕਾਸ ਬੈਂਕ (ਸਿਡਬੀ) ਦੇ 37ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਂਧਨ ਬਚਾਉਣ ਦੀਆਂ ਅਪੀਲਾਂ ਤੋਂ ਬਾਅਦ ਕੁਝ ਲੋਕਾਂ ਵੱਲੋਂ ਨਿਰਾਸ਼ਾਵਾਦੀ ਅਤੇ ਨਾਂਹ-ਪੱਖੀ ਮਾਹੌਲ ਬਣਾਏ ਜਾਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਦੇਸ਼ ’ਚ ਡਰ ਫੈਲਾਉਣ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਲੋਕਾਂ ’ਚ ਵਿਸ਼ਵਾਸ ਬਣਾਈ ਰੱਖਣਾ ਜ਼ਰੂਰੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੀ ਨੀਤੀਗਤ ਪ੍ਰਤੀਕਿਰਿਆ ਵਾਧੇ ਨੂੰ ਬਣਾਈ ਰੱਖਣ ਲਈ ਸੰਤੁਲਿਤ ਤਰੀਕੇ ਨਾਲ ਤਿਆਰ ਕੀਤੀ ਗਈ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਨਾਲ ਸਰਕਾਰ ਨੂੰ 1,00,000 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਖਾਦ ਦੀਆਂ ਕੀਮਤਾਂ ਵੀ ਸੋਚ ਤੋਂ ਪਰ੍ਹੇ ਵਾਲੇ ਪੱਧਰ ’ਤੇ ਪਹੁੰਚ ਗਈਆਂ ਹਨ, ਜਦੋਂ ਕਿ ਸੋਨੇ ਦੀਆਂ ਉੱਚੀਆਂ ਕੀਮਤਾਂ ਬਾਹਰੀ ਖੇਤਰ ’ਤੇ ਕੁਝ ਚੁਣੌਤੀਆਂ ਪੈਦਾ ਕਰ ਰਹੀਆਂ ਹਨ।

ਸੀਤਾਰਾਮਨ ਨੇ ਕਿਹਾ ਕਿ ਅਜਿਹੇ ਸਮੇਂ ’ਚ ਫਿਊਲ, ਫਰਟੀਲਾਈਜ਼ਰ ਅਤੇ ਫਾਰੇਨ ਕਰੰਸੀ ’ਤੇ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਅਪੀਲਾਂ ਦਾ ਸੰਦਰਭ ਵੀ ਇਸੇ ਪਿਛੋਕੜ ’ਚ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਥਿਤੀ ਨੂੰ ਲੈ ਕੇ ਇਹ ਦਾਅਵਾ ਕਰ ਰਹੇ ਹਨ ਕਿ ਸਭ ਕੁਝ ‘ਬਰਬਾਦ ਹੋ ਰਿਹਾ ਹੈ’, ਜੋ ਸਹੀ ਨਹੀਂ ਹੈ।

ਨਿਰਮਲਾ ਸੀਤਾਰਾਮਨ ਨੇ ਕਿਹਾ, ‘‘ਲੋਕਾਂ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਭੁਲਾ ਦਿੱਤਾ ਜਾਂਦਾ ਹੈ ਅਤੇ ਇਕ ਨਿਰਾਸ਼ਾਵਾਦੀ ਤੇ ਨਾਂਹ-ਪੱਖੀ ਮਾਹੌਲ ਬਣਾਇਆ ਜਾਂਦਾ ਹੈ, ਜੋ ਬਿਲਕੁਲ ਸਹੀ ਨਹੀਂ ਹੈ।’’


author

Rakesh

Content Editor

Related News