ਗੈਸ ਮਗਰੋਂ ਹੁਣ ਘਰ ਦਾ ਖਾਣਾ ਵੀ ਹੋਵੇਗਾ ਮਹਿੰਗਾ ! ਇਨ੍ਹਾਂ ਚੀਜ਼ਾਂ ''ਤੇ ਪਈ ਮਹਿੰਗਾਈ ਦੀ ਮਾਰ

Tuesday, Jun 30, 2026 - 02:10 PM (IST)

ਗੈਸ ਮਗਰੋਂ ਹੁਣ ਘਰ ਦਾ ਖਾਣਾ ਵੀ ਹੋਵੇਗਾ ਮਹਿੰਗਾ ! ਇਨ੍ਹਾਂ ਚੀਜ਼ਾਂ ''ਤੇ ਪਈ ਮਹਿੰਗਾਈ ਦੀ ਮਾਰ

ਬਿਜ਼ਨੈੱਸ ਡੈਸਕ: ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਰਹੀਆਂ ਹਨ। ਇਨ੍ਹਾਂ ਤਿੰਨਾਂ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧੇ ਨੇ ਭਵਿੱਖ 'ਚ ਖੁਰਾਕ ਮਹਿੰਗਾਈ ਦੀ ਸੰਭਾਵਨਾ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਟਮਾਟਰਾਂ ਦੀ ਔਸਤ ਪ੍ਰਚੂਨ ਕੀਮਤ 'ਚ 18 ਫੀਸਦੀ, ਪਿਆਜ਼ ਵਿੱਚ 11 ਫੀਸਦੀ ਅਤੇ ਆਲੂਆਂ ਵਿੱਚ 1.3 ਫੀਸਦੀ ਦਾ ਵਾਧਾ ਹੋਇਆ ਹੈ। ਸਾਲ-ਦਰ-ਸਾਲ ਦੇ ਆਧਾਰ 'ਤੇ ਟਮਾਟਰ ਦੀਆਂ ਕੀਮਤਾਂ ਵਿੱਚ 25 ਫੀਸਦੀ ਅਤੇ ਪਿਆਜ਼ ਵਿੱਚ 3.3 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਆਲੂ ਦੀਆਂ ਕੀਮਤਾਂ ਵਿੱਚ 17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਦਿੱਲੀ 'ਚ ਟਮਾਟਰ ਦੁੱਗਣਾ

ਤੀਬਰ ਗਰਮੀ ਤੇ ਸਪਲਾਈ ਦੀ ਘਾਟ ਸਬਜ਼ੀਆਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ 'ਚ ਟਮਾਟਰ 50 ਫੀਸਦੀ ਤੱਕ ਮਹਿੰਗੇ ਹੋ ਗਏ ਹਨ, ਜਦੋਂ ਕਿ ਦਿੱਲੀ 'ਚ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ।

ਬੇਮੌਸਮੀ ਬਾਰਿਸ਼ ਕਾਰਨ ਫਸਲ ਦੀ ਸਟੋਰੇਜ ਗੁਣਵੱਤਾ 'ਤੇ ਅਸਰ ਪੈਣ ਤੋਂ ਬਾਅਦ ਕਈ ਰਾਜਾਂ 'ਚ ਪਿਆਜ਼ ਦੀਆਂ ਕੀਮਤਾਂ ਵਿੱਚ 10-20 ਫੀਸਦੀ ਦਾ ਵਾਧਾ ਹੋਇਆ ਹੈ। ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਮੌਨਸੂਨ ਦੇ ਆਉਣ, ਫੈਲਣ ਅਤੇ ਤੀਬਰਤਾ 'ਤੇ ਨਿਰਭਰ ਕਰਦੇ ਹੋਏ, ਮੌਸਮੀ ਤੌਰ 'ਤੇ ਉਤਰਾਅ-ਚੜ੍ਹਾਅ ਕਰਦੀਆਂ ਰਹਿੰਦੀਆਂ ਹਨ। ਐਲ ਨੀਨੋ ਕਾਰਨ ਹੋਈ ਤੇਜ਼ ਗਰਮੀ ਤੇ ਬਾਰਿਸ਼ ਵਿੱਚ ਦੇਰੀ ਨਾਲ ਹੋਈ ਬਾਰਿਸ਼ ਨੇ ਟਮਾਟਰ ਦੀ ਨਾਜ਼ੁਕ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਆਉਣ ਵਾਲੇ ਦਿਨਾਂ 'ਚ ਹੋਰ ਵੱਧ ਸਕਦੀਆਂ ਹਨ ਕੀਮਤਾਂ
ਆਜ਼ਾਦਪੁਰ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਦੇ ਅਨੁਸਾਰ, ਗਰਮੀ ਟਮਾਟਰਾਂ ਦੀ ਘਾਟ ਦੇ ਨਾਲ-ਨਾਲ ਆਵਾਜਾਈ ਦੀਆਂ ਸਮੱਸਿਆਵਾਂ ਪੈਦਾ ਕਰ ਰਹੀ ਹੈ। ਰਾਜਸਥਾਨ ਅਤੇ ਹਰਿਆਣਾ ਤੋਂ ਦਿੱਲੀ ਤੱਕ ਟਮਾਟਰਾਂ ਦੀ ਆਮਦ ਪ੍ਰਭਾਵਿਤ ਹੋਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੌਸਮ ਅਤੇ ਮਾਨਸੂਨ ਦੀਆਂ ਸਥਿਤੀਆਂ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ ਵਿੱਚ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਹੋਰ ਉਤਰਾਅ-ਚੜ੍ਹਾਅ ਆ ਸਕਦੇ ਹਨ। ਇਸ ਨਾਲ ਮਹਿੰਗਾਈ ਅਤੇ ਖੁਰਾਕੀ ਮਹਿੰਗਾਈ 'ਤੇ ਅਸਰ ਪੈਣ ਦੀ ਸੰਭਾਵਨਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News