ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ ਸਬਕ
Sunday, Nov 06, 2022 - 11:35 AM (IST)
ਤਿਰੂਵਨੰਤਪੁਰਮ : ਗੈਰ-ਜ਼ਰੂਰੀ ਖਰਚਿਆਂ ਲਈ ਉਧਾਰ ਲੈਣਾ ਭਾਰਤੀ ਸੰਸਕ੍ਰਿਤੀ ਨਹੀਂ ਹੈ। ਇਹੀ ਗੱਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਦੁਹਰਾਈ ਹੈ। ਉਨ੍ਹਾਂ ਨੇ 'ਆਤਮ-ਨਿਰਭਰ ਭਾਰਤ' ਲਈ ਵਿੱਤੀ ਮਜ਼ਬੂਤੀ ਨੂੰ ਇੱਕ ਮਹੱਤਵਪੂਰਨ ਹਿੱਸਾ ਦੱਸਿਆ ਹੈ। ਸੀਤਾਰਮਨ ਨੇ ਕਿਹਾ ਕਿ ਗੈਰ-ਜ਼ਰੂਰੀ ਵਸਤਾਂ ਲਈ ਕੁਝ ਰਾਜਾਂ ਦਾ ਅੰਨ੍ਹੇਵਾਹ ਉਧਾਰ ਲੈਣਾ ਅਤੇ ਖਰਚ ਕਰਨਾ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਸਾਇਰਸ ਮਿਸਤਰੀ ਦੀ ਮੌਤ ਦੇ ਮਾਮਲੇ 'ਚ ਡਾ. ਅਨਾਹਿਤਾ 'ਤੇ ਮਾਮਲਾ ਦਰਜ, ਜਾਣੋ ਵਜ੍ਹਾ
ਸਮਰੱਥਾ ਤੋਂ ਵੱਧ ਉਧਾਰ ਲੈਣਾ
ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਇੱਥੇ ਇੱਕ ਸਮਾਗਮ ਵਿੱਚ ਕਿਹਾ ਕਿ ਸਮਰੱਥਾ ਤੋਂ ਵੱਧ ਉਧਾਰ ਲੈਣ ਦਾ ਲਾਲਚ ਪੀੜ੍ਹੀ ਦਰ ਪੀੜ੍ਹੀ ਬੋਝ ਪੈਦਾ ਕਰੇਗਾ। ਇਸ ਦਾ ਅਸਰ ਦੇਸ਼ ਦੀ ਵਿੱਤੀ ਮਜ਼ਬੂਤੀ 'ਤੇ ਵੀ ਪਵੇਗਾ। “ਕੁਝ ਰਾਜਾਂ ਵਿੱਚ ਅਜਿਹੇ ਅਵਿਵਹਾਰਕ, ਬੇਲੋੜੇ ਖਰਚਿਆਂ ਦਾ ਰੁਝਾਨ ਬਹੁਤ ਜ਼ਿਆਦਾ ਹੈ।
ਕੇਂਦਰ ਕਰ ਸਕਦਾ ਹੈ ਸਵਾਲ
ਭਾਰਤੀ ਵਿਚਾਰ ਕੇਂਦਰਮ ਵਿਚ ਆਯੋਜਿਤ ਇਕ ਲੈਕਚਰ ਪ੍ਰੋਗਰਾਮ ਵਿਚ ਸੀਤਾਰਮਨ ਨੇ ਕਿਹਾ ਕਿ ਕੇਂਦਰ ਅਜਿਹੇ ਉਧਾਰ ਲੈਣ ਵਾਸੇ ਸੂਬਿਆਂ ਨਾਲ ਗੱਲ ਕਰ ਸਕਦਾ ਹੈ। ਸੂਬਿਆਂ ਕੋਲ ਕੇਂਦਰ ਸਵਾਲ ਕਰ ਸਕਦਾ ਹੈ। ਪਰ ਜ਼ਿਆਦਾਤਰ ਸੂਬੇ ਇਸ ਨੂੰ ਆਪਣੇ ਅਧਿਕਾਰ ਖ਼ੇਤਰ ਵਿਚ ਦਖ਼ਲਅੰਦਾਜ਼ੀ ਮੰਨਦੇ ਹਨ। ਉਨ੍ਹਾਂ ਨੇ ਕੇਂਦਰ ਅਤੇ ਸੂਬਿਆਂ ਦਰਮਿਆਨ ਸਬੰਧਾਂ ਨੂੰ ਖ਼ਰਾਬ ਕਰਨ ਲਈ ਗ਼ਲਤ ਸਿਆਸੀ ਪ੍ਰਵਚਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਘੀ ਸਬੰਧ ਸਹਿਯੋਗ, ਸਮੂਹਿਕਤਾ ਅਤੇ ਤਾਲਮੇਲ 'ਤੇ ਆਧਾਰਿਤ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।