ਨਿੱਕੇਈ, SGX ਨਿਫਟੀ ''ਚ ਉਛਾਲ, ਹੈਂਗ ਸੇਂਗ ''ਚ ਵੀ ਤੇਜ਼ੀ

Tuesday, Mar 27, 2018 - 08:25 AM (IST)

ਨਿੱਕੇਈ, SGX ਨਿਫਟੀ ''ਚ ਉਛਾਲ, ਹੈਂਗ ਸੇਂਗ ''ਚ ਵੀ ਤੇਜ਼ੀ

ਨਵੀਂ ਦਿੱਲੀ— ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 344 ਅੰਕ ਯਾਨੀ 1.7 ਫੀਸਦੀ ਦੀ ਤੇਜ਼ੀ ਨਾਲ 21,110.18 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 22.50 ਅੰਕ ਯਾਨੀ 0.2 ਫੀਸਦੀ ਚੜ੍ਹ ਕੇ 10,173.50 'ਤੇ ਕਾਰੋਬਾਰ ਕਰ ਰਿਹਾ ਹੈ।

ਹੈਂਗ ਸੇਂਗ 200 ਤੋਂ ਵਧ ਅੰਕ ਯਾਨੀ 0.7 ਫੀਸਦੀ ਦੇ ਵਾਧੇ ਨਾਲ 30767.96 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਇਸ ਦੌਰਾਨ ਸ਼ੰਘਾਈ ਕੰਪੋਜਿਟ ਵੀ 25 ਅੰਕ ਵਧ ਕੇ 3158.79 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਉੱਥੇ ਹੀ ਕੋਸਪੀ 11 ਅੰਕ ਦੀ ਤੇਜ਼ੀ ਨਾਲ 2400 ਦੇ ਪਾਰ ਕਾਰੋਬਾਰ ਕਰ ਰਿਹਾ ਹੈ।


Related News