NHPC ਦਾ ਸ਼ੁੱਧ ਲਾਭ ਮਾਰਚ ਤਿਮਾਹੀ ''ਚ 60 ਫੀਸਦੀ ਘਟਿਆ

06/28/2020 12:15:56 AM

ਨਵੀਂ ਦਿੱਲੀ-ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ.ਐੱਚ.ਪੀ.ਸੀ. ਨੇ ਦੱਸਿਆ ਕਿ ਮਾਰਚ 2020 ਤਿਮਾਹੀ ਦੌਰਾਨ ਉਸ ਦਾ ਸ਼ੁੱਧ ਲਾਭ 60 ਫੀਸਦੀ ਘੱਟ ਕੇ 238.64 ਕਰੋੜ ਰੁਪਏ ਰਹਿ ਗਿਆ। ਮੁੱਖ ਰੂਪ ਨਾਲ ਆਮਦਨੀ 'ਚ ਕਮੀ ਦੇ ਚੱਲਦੇ ਇਹ ਗਿਰਾਵਟ ਆਈ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਨਾਲ ਇਕ ਸਾਲ ਪਹਿਲੇ ਦੀ ਸਮਾਨ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 602.91 ਕਰੋੜ ਰੁਪਏ ਸੀ।

ਕੰਪਨੀ ਨੇ ਦੱਸਿਆ ਕਿ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ 2,382.36 ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ 2,450.08 ਕਰੋੜ ਰੁਪਏ ਰਹੀ ਸੀ। ਕੰਪਨੀ ਨੇ 2019-20 'ਚ 3,324.72 ਕਰੋੜ ਰੁਪਏ ਕੁੱਲ ਲਾਭ ਅਰਜਿਤ ਕੀਤਾ, ਜੋ 201-19 'ਚ 2,835.79 ਕਰੋੜ ਰੁਪਏ ਸੀ।


Karan Kumar

Content Editor

Related News