ਖ਼ੁਸ਼ਖ਼ਬਰੀ! ਹੋ ਜਾਓ ਤਿਆਰ, ਸੋਮਵਾਰ ਤੋਂ ਖੁੱਲ੍ਹ ਰਹੇ ਨੇ ਇਹ ਚਾਰ ਆਈ. ਪੀ. ਓ.

06/12/2021 7:17:26 PM

ਨਵੀਂ ਦਿੱਲੀ- ਇਕ ਵਾਰ ਫਿਰ ਪ੍ਰਾਇਮਰੀ ਬਾਜ਼ਾਰ ਵਿਚ ਆਈ. ਪੀ. ਓ. ਦੀ ਰੌਣਕ ਸ਼ੁਰੂ ਹੋਣ ਵਾਲੀ ਹੈ। ਹਾਲਾਂਕਿ, ਕੰਪਨੀ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀ ਦੀ ਵਿੱਤੀ ਸਥਿਤੀ ਅਤੇ ਉਸ ਦੇ ਇਸ਼ੂ ਦੇ ਮਕਸਦ ਦਾ ਪਤਾ ਹੋਣਾ ਤੁਹਾਨੂੰ ਇਹ ਫ਼ੈਸਲਾ ਕਰਨ ਵਿਚ ਮਦਦ ਕਰ ਸਕਦਾ ਹੈ ਕਿ ਇਸ ਵਿਚ ਤੁਹਾਨੂੰ ਪੈਸਾ ਲਾਉਣਾ ਚਾਹੀਦਾ ਹੈ ਜਾਂ ਨਹੀਂ।

ਸ਼ਯਾਮ ਮੈਟਾਲਿਕਸ-
ਸੋਮਵਾਰ ਨੂੰ ਸਟੀਲ ਨਿਰਮਾਤਾ ਕੰਪਨੀ ਸ਼ਯਾਮ ਮੈਟਾਲਿਕਸ ਐਂਡ ਐਨਰਜ਼ੀ ਦਾ ਆਈ. ਪੀ. ਓ. ਖੁੱਲ੍ਹ ਰਿਹਾ ਹੈ, ਜੋ 16 ਜੂਨ ਨੂੰ ਬੰਦ ਹੋਵੇਗਾ। ਕੰਪਨੀ ਦੀ ਇਸ ਇਸ਼ੂ ਜ਼ਰੀਏ 909 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ ਦਾ ਪ੍ਰਾਈਸ ਬੈਂਡ 303-306 ਰੁਪਏ ਹੈ। ਲਾਟ ਸਾਈਜ਼ 45 ਸ਼ੇਅਰਾਂ ਦਾ ਹੈ। ਇਸ ਪਬਲਿਕ ਇਸ਼ੂ ਲਈ ਕੰਪਨੀ 657 ਕਰੋੜ ਰੁਪਏ ਦੇ ਤਾਜ਼ਾ ਇਕੁਇਟੀ ਸ਼ੇਅਰ ਜਾਰੀ ਕਰੇਗੀ। ਪ੍ਰਮੋਟਰ ਤੇ ਮੌਜੂਦਾ ਨਿਵੇਸ਼ਕ ਓ. ਐੱਫ. ਐੱਸ. ਜ਼ਰੀਏ 252 ਕਰੋੜ ਰੁਪਏ ਦੇ ਸ਼ੇਅਰ ਜਾਰੀ ਕਰਨਗੇ। ਕੰਪਨੀ ਤਾਜ਼ਾ ਇਸ਼ੂ ਜ਼ਰੀਏ ਜੁਟਾਏ ਪੈਸੇ ਦਾ ਇਸਤੇਮਾਲ ਆਪਣੀ ਤੇ ਸਹਿਯੋਗੀ ਕੰਪਨੀ ਐੱਸ. ਐੱਸ. ਪੀ. ਐੱਲ. ਦਾ ਕਰਜ਼ ਲਾਹੁਣ ਵਿਚ ਕਰੇਗੀ।

ਸੋਨਾ ਕਾਮਸਟਾਰ-
ਦੇਸ਼ ਦੀ ਸਭ ਤੋਂ ਵੱਡੀ ਆਟੋ ਪਾਰਟਸ ਬਣਾਉਣ ਵਾਲੀ ਕੰਪਨੀ ਸੋਨਾ ਬੀ. ਐੱਲ. ਡਬਲਿਊ. ਪ੍ਰਸੀਜ਼ਨ ਫੌਰਜਿੰਗਜ਼, ਯਾਨੀ ਸੋਨਾ ਕਾਮਸਟਾਰ ਦਾ ਆਈ. ਪੀ. ਓ. ਵੀ ਸੋਮਵਾਰ 14 ਜੂਨ ਨੂੰ ਖੁੱਲ੍ਹ ਰਿਹਾ ਹੈ। ਇਸ ਦਾ ਪ੍ਰਾਈਸ ਬੈਂਡ 285-291 ਰੁਪਏ ਹੈ। ਇਹ ਆਈ. ਪੀ. ਓ. ਜੋ 16 ਜੂਨ ਨੂੰ ਬੰਦ ਹੋਵੇਗਾ। ਕੰਪਨੀ ਦੀ ਯੋਜਨਾ 5,550 ਕਰੋੜ ਜੁਟਾਉਣ ਦੀ ਹੈ। ਇਸ ਆਈ. ਪੀ. ਓ. ਵਿਚ 300 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਹੈ ਅਤੇ 5,250 ਕਰੋੜ ਰੁਪਏ ਦਾ ਇਸ਼ੂ ਆਫਰ ਫਾਰ ਸੇਲ (ਓ. ਐੱਫ. ਐੱਸ.) ਤਹਿਤ ਜਾਰੀ ਕੀਤਾ ਜਾ ਰਿਹਾ ਹੈ। ਤਾਜ਼ਾ ਇਸ਼ੂ ਤੋਂ ਪ੍ਰਾਪਤ ਰਕਮ ਦਾ ਇਸਤੇਮਾਲ ਕੰਪਨੀ ਵੱਲੋਂ 241 ਕਰੋੜ ਰੁਪਏ ਦੀ ਉਧਾਰੀ ਲਾਹੁਣ ਲਈ ਕੀਤਾ ਜਾਵੇਗਾ। 

ਡੋਡਲਾ ਡੇਅਰੀ-
ਹੈਦਰਾਬਾਦ ਸਥਿਤ ਕੰਪਨੀ ਡੋਡਲਾ ਡੇਅਰੀ ਦਾ ਆਈ. ਪੀ. ਓ. 16 ਜੂਨ ਨੂੰ ਖੁੱਲ੍ਹੇਗਾ ਅਤੇ 18 ਜੂਨ ਨੂੰ ਬੰਦ ਹੋਵੇਗਾ। ਇਸ ਇਸ਼ੂ ਦਾ ਪ੍ਰਾਈਸ ਬੈਂਡ 421-428 ਰੁਪਏ ਹੈ। ਇਸ ਵਿਚ ਤਾਜ਼ਾ ਇਸ਼ੂ 50 ਕਰੋੜ ਰੁਪਏ ਦਾ ਹੈ। ਓ. ਐੱਫ. ਐੱਸ. ਯਾਨੀ ਆਫਰ ਫਾਰ ਸੇਲ ਤਹਿਤ ਕੰਪਨੀ 1,09,85,444 ਸ਼ੇਅਰ ਜਾਰੀ ਕਰੇਗੀ। ਇਸ ਦਾ ਪ੍ਰਾਈਸ ਬੈਂਡ 421-428 ਰੁਪਏ ਹੈ। ਕੰਪਨੀ ਇਸ ਇਸ਼ੂ ਤੋਂ ਪ੍ਰਾਪਤ ਰਕਮ ਵਿਚੋਂ 32.26 ਕਰੋੜ ਰੁਪਏ ਦੇ ਕਰਜ਼ ਦੀ ਅਦਾਇਗੀ ਅਤੇ 7.15 ਕਰੋੜ ਰੁਪਏ ਦਾ ਇਸਤੇਮਾਲ ਪੂੰਜੀਗਤ ਖ਼ਰਚ ਲਈ ਕਰੇਗੀ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੁਣ ਪੈਟਰੋਲ ਸਕੂਟਰਾਂ ਤੋਂ ਵੀ ਸਸਤੇ ਹੋਣਗੇ ਇਲੈਕਟ੍ਰਿਕ ਟੂ-ਵ੍ਹੀਲਰ

ਕਿਮਜ਼-
ਕ੍ਰਿਸ਼ਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਕਿਮਜ਼ ਹਾਸਪਿਟਲਸ) ਦਾ ਆਈ. ਪੀ. ਓ. 16 ਜੂਨ ਨੂੰ ਖੁੱਲ੍ਹੇਗਾ ਅਤੇ 18 ਜੂਨ ਨੂੰ ਬੰਦ ਹੋ ਜਾਵੇਗਾ। ਇਸ ਆਈ. ਪੀ. ਓ. ਦਾ ਪ੍ਰਾਈਸ ਬੈਂਡ 815-825 ਰੁਪਏ ਹੈ। ਆਈ. ਪੀ. ਓ. ਵਿਚ 200 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਅਤੇ 2,35,60,538 ਇਕਵਿਟੀ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਓ. ਐੱਫ. ਐੱਸ. ਤਹਿਤ ਹੋਵੇਗੀ। ਆਈ. ਪੀ. ਓ. ਵਿਚ 20 ਕਰੋੜ ਰੁਪਏ ਦੇ ਸ਼ੇਅਰ ਕਰਮਚਾਰੀਆਂ ਲਈ ਰਾਖਵੇਂ ਹਨ। ਇਸ਼ੂ ਦਾ ਲਾਟ ਸਾਈਜ਼ 18 ਸ਼ੇਅਰ ਦਾ ਹੈ। ਕੰਪਨੀ ਆਈ. ਪੀ. ਓ. ਤੋਂ ਇਕੱਠੀ ਕੀਤੀ ਰਕਮ ਨੂੰ ਆਪਣੀ ਕਾਰੋਬਾਰੀ ਜ਼ਰੂਰਤਾਂ ਪੂਰੀਆਂ ਕਰਨ ਅਤੇ 150 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਲਈ ਵਰਤੇਗੀ।

ਇਹ ਵੀ ਪੜ੍ਹੋ- ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ


Sanjeev

Content Editor

Related News