3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ
Sunday, Jan 17, 2021 - 10:03 AM (IST)
ਨਵੀਂ ਦਿੱਲੀ (ਭਾਸ਼ਾ)– ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਮੰਗ-ਸਪਲਾਈ ਦੇ ਅਸੰਤੁਲਨ ਨਾਲ ਪਿਛਲੇ ਤਿੰਨ ਮਹੀਨੇ ’ਚ ਅਖਬਾਰੀ ਕਾਗਜ਼ (ਨਿਊਜ਼ਪ੍ਰਿੰਟ) ਦਾ ਰੇਟ 20 ਫ਼ੀਸਦੀ ਵਧ ਗਿਆ ਹੈ। ਇਸ ਕਾਰਣ ਸਮਾਚਾਰ ਪੱਤਰ ਪ੍ਰਕਾਸ਼ਕਾਂ ਨੇ ਸਰਕਾਰ ਨੂੰ ਨਿਊਜ਼ਪ੍ਰਿੰਟ ’ਤੇ 5 ਫ਼ੀਸਦੀ ਦੀ ਦਰਾਮਦ ਡਿਊਟੀ ਹਟਾਉਣ ਦੀ ਮੰਗ ਕੀਤੀ ਹੈ। ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈ. ਐੱਨ. ਐੱਸ.) ਦੇ ਪ੍ਰਧਾਨ ਐੱਲ. ਆਦਿਮੂਲਮ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਜਿਹੇ ’ਚ ਜ਼ਿਆਦਾਤਰ ਸਮਾਚਾਰ ਪੱਤਰਾਂ ਨੇ ਉਨ੍ਹਾਂ ਗ੍ਰਾਮੀਣ ਖੇਤਰਾਂ ’ਚ ਅਖਬਾਰ ਭੇਜਣਾ ਬੰਦ ਕਰ ਦਿੱਤਾ ਹੈ ਜਿਥੇ 50 ਤੋਂ ਘੱਟ ਕਾਪੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: ਪਾਕਿ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ, ਪੈਟਰੋਲ ਮਿਲ ਰਿਹੈ 109.2 ਰੁਪਏ ਪ੍ਰਤੀ ਲਿਟਰ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਬਜਟ ਤੋਂ ਪਹਿਲਾਂ ਸੌਂਪੇ ਮੰਗ ਪੱਤਰ ’ਚ ਆਈ. ਐੱਨ. ਐੱਸ. ਨੇ ਅਖਬਾਰੀ ਕਾਗਜ਼ ਦੀ ਦਰਾਮਦ ’ਤੇ ਕਸਟਮ ਡਿਊਟੀ ’ਚ ਕਟੌਤੀ ਦਾ ਸੁਝਾਅ ਦਿੱਤਾ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ ਜਾਂ ਤਾਂ ਉਦਯੋਗ ਨੂੰ ਉਤਸ਼ਾਹ ਪੈਕੇਜ਼ ਦਿੱਤਾ ਜਾਏ ਜਾਂ ਘੱਟ ਤੋਂ ਘੱਟ ਪ੍ਰਕਾਸ਼ਕਾਂ ਨੂੰ 50 ਫ਼ੀਸਦੀ ਵਧੀ ਫੀਸ ਨਾਲ ਵਿਗਿਆਪਨ ਜਾਰੀ ਕਰ ਕੇ ਮਦਦ ਕੀਤੀ ਜਾਏ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਜੇ ਪ੍ਰਿੰਟ ਮੀਡੀਆ ਲਈ ਇਸ ਸਮੇਂ ਉਤਸ਼ਾਹ ਪੈਕੇਜ਼ ਲਿਆਉਣਾ ਸੰਭਵ ਨਾ ਹੋਵੇ ਤਾਂ ਵਿਗਿਆਪਨ ਅਤੇ ਦਿੱਖ ਪ੍ਰਚਾਰ ਡਾਇਰੈਕਟੋਰੇਟ (ਡੀ. ਏ. ਵੀ. ਪੀ.) ਨੂੰ ਆਪਣੇ ਸਾਰੇ ਵਿਭਾਗਾਂ ਦੇ ਵਿਗਿਆਪਨ 50 ਫ਼ੀਸਦੀ ਦੀ ਵਧੀ ਫੀਸ ਨਾਲ ਜਾਰੀ ਕਰਨ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਨਾਲ ਉਦਯੋਗ ਨੂੰ ਕਾਫੀ ਮਦਦ ਮਿਲੇਗੀ।
ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।