ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ, ਡਿਗ ਸਕਦੀਆਂ ਹਨ ਟਮਾਟਰ ਦੀਆਂ ਕੀਮਤਾਂ

11/28/2021 10:30:51 AM

ਨਵੀਂ ਦਿੱਲੀ (ਇੰਟ.) - ਬੀਤੇ ਦਿਨੀਂ ਦਿੱਲੀ ’ਚ ਟਮਾਟਰ ਦੀਆਂ ਕੀਮਤਾਂ 80-100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਸਨ। ਅਜੇ ਵੀ ਪ੍ਰਚੂਨ ਬਾਜ਼ਾਰ ’ਚ ਟਮਾਟਰ 70-75 ਰੁਪਏ ਕਿੱਲੋ ਵਿਕ ਰਿਹਾ ਹੈ। ਵੇਖਿਆ ਜਾਵੇ ਤਾਂ ਕੀਮਤਾਂ ਪਹਿਲਾਂ ਨਾਲੋਂ ਸਸਤੀਆਂ ਹੋ ਗਈਆਂ ਹਨ। ਦਿੱਲੀ ਦੇ ਥੋਕ ਬਾਜ਼ਾਰ ’ਚ ਵੀ ਟਮਾਟਰ ਦੀ ਕੀਮਤ 35-40 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਟਮਾਟਰ ਦੀਆਂ ਕੀਮਤਾਂ ਹੋਰ ਡਿੱਗ ਸਕਦੀਆਂ ਹਨ। ਇਹ ਕੀਮਤਾਂ ਦਿੱਲੀ ਦੀ ਓਖਲਾ ਹੋਲਸੇਲ ਸਬਜ਼ੀ ਮੰਡੀ ਦੀਆਂ ਹਨ। ਇਕ ਹੋਲਸੇਲ ਟਮਾਟਰ ਵਿਕਰੇਤਾ ਅਨੁਸਾਰ ਭਾਰਤ ਦੇ ਕੁੱਝ ਹਿੱਸਿਆਂ ’ਚ ਭਾਰੀ ਮੀਂਹ ਦੀ ਵਜ੍ਹਾ ਨਾਲ ਟਮਾਟਰ ਦੀ ਸਪਲਾਈ ’ਚ ਮੁਸ਼ਕਿਲ ਹੋ ਰਹੀ ਸੀ ਪਰ ਹੁਣ ਸਪਲਾਈ ਫਿਰ ਤੋਂ ਨਾਰਮਲ ਹੋ ਗਈ ਹੈ।

ਇਹ ਵੀ ਪੜ੍ਹੋ : ਯੂ.ਕੇ. ਵਿਚ ਰਹਿ ਰਹੇ 13 ਲੱਖ ਭਾਰਤੀਆਂ ਦੀ ਨਾਗਰਿਕਤਾ 'ਤੇ ਗਹਿਰਾਇਆ ਸੰਕਟ

ਦਸੰਬਰ ਤੋਂ ਹੋਰ ਸਸਤੇ ਹੋ ਜਾਣਗੇ ਟਮਾਟਰ

ਸਰਕਾਰ ਨੇ ਕਿਹਾ ਕਿ ਦੇਸ਼ ਦੇ ਉੱਤਰੀ ਸੂਬਿਆਂ ਤੋਂ ਟਮਾਟਰ ਦੀ ਨਵੀਂ ਫਸਲ ਦੀ ਆਮਦ ਦੇ ਨਾਲ ਦਸੰਬਰ ਤੋਂ ਇਸ ਦੇ ਭਾਅ ਨਰਮ ਪੈਣ ਦੀ ਉਮੀਦ ਹੈ। ਟਮਾਟਰ ਦਾ ਕੁੱਲ ਭਾਰਤੀ ਔਸਤ ਪ੍ਰਚੂਨ ਮੁੱਲ ਬੇਮੌਸਮੀ ਮੀਂਹ ਦੇ ਕਾਰਨ ਪਿਛਲੇ ਸਾਲ ਦੇ ਮੁਕਾਬਲੇ 63 ਫ਼ੀਸਦੀ ਵਧ ਕੇ 67 ਰੁਪਏ ਪ੍ਰਤੀ ਕਿੱਲੋ ਹੋਣ ਦੇ ਨਾਲ ਸਰਕਾਰ ਦਾ ਇਹ ਬਿਆਨ ਆਇਆ ਹੈ। ਉਥੇ ਹੀ ਪਿਆਜ਼ ਦੇ ਮਾਮਲੇ ’ਚ ਪ੍ਰਚੂਨ ਕੀਮਤਾਂ ਸਾਲ 2020 ਅਤੇ ਸਾਲ 2019 ਦੇ ਪੱਧਰ ਨਾਲੋਂ ਕਾਫ਼ੀ ਹੇਠਾਂ ਆ ਗਈਆਂ ਹਨ। ਇਸ ਸਾਲ ਨਵੰਬਰ ’ਚ ਆਮਦ 19.62 ਲੱਖ ਟਨ ਸੀ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 21.32 ਲੱਖ ਟਨ ਸੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਸੁਝਾਅ ਅਤੇ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News