ITR ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ, ਹੁਣ ਡਾਕਖਾਨੇ 'ਚ ਵੀ ਮਿਲੇਗੀ ਇਹ ਸਹੂਲਤ

Saturday, Jul 17, 2021 - 04:05 PM (IST)

ITR ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ, ਹੁਣ ਡਾਕਖਾਨੇ 'ਚ ਵੀ ਮਿਲੇਗੀ ਇਹ ਸਹੂਲਤ

ਨਵੀਂ ਦਿੱਲੀ - ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਹੁਣ ਆਈ.ਟੀ. ਰਿਟਰਨ ਫਾਈਲ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ ਕਿਉਂਕਿ ਇੰਡੀਆ ਪੋਸਟ ਹੁਣ ਤੁਹਾਨੂੰ ਆਪਣੇ ਨਜ਼ਦੀਕੀ ਡਾਕ ਖਾਣੇ ਦੇ ਕਾਮਨ ਸਰਵਿਸ ਸੈਂਟਰ (ਪੋਸਟ ਆਫਿਸ, ਸੀਐਸਸੀ) ਕਾਊਂਟਰ 'ਤੇ ਆਈ.ਟੀ.ਆਰ. ਦਾਇਰ ਕਰਨ ਦੀ ਸਹੂਲਤ ਦੇ ਰਹੀ ਹੈ। ਇੰਡੀਆ ਪੋਸਟ ਇਸ ਬਾਰੇ ਪਹਿਲਾਂ ਹੀ ਐਲਾਨ ਕਰ ਚੁਕੀ ਹੈ। 

 

 

ਇੰਡੀਆ ਪੋਸਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਹੈ ਕਿ ਹੁਣ ਤੁਹਾਨੂੰ ਆਪਣਾ ਆਈ.ਟੀ.ਆਰ. ਫਾਈਲ ਕਰਨ ਲਈ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਸਾਨੀ ਨਾਲ ਆਪਣੇ ਨੇੜਲੇ ਡਾਕਘਰ ਦੇ ਸੀਐਸਸੀ ਕਾਊਂਟਰ 'ਤੇ ਆਪਣਾ ਆਈ. .ਟੀ.ਆਰ. ਫਾਈਲ ਕਰ ਸਕਦੇ ਹੋ।

ਇਹ ਵੀ ਪੜ੍ਹੋ : Air India ਨੂੰ ਮੁੜ ਤੋਂ ਖ਼ਰੀਦਣਾ TATA ਲਈ ਨਹੀਂ ਹੋਵੇਗਾ ਆਸਾਨ, ਇਹ ਵਿਅਕਤੀ ਬਣ ਸਕਦਾ ਹੈ ਮੁਸੀਬਤ

ਇਸ ਢੰਗ ਨਾਲ ਡਾਕ ਖਾਣੇ ਵਿਚ ਭਰੋ ਰਿਟਰਨ

ਡਾਕਘਰ ਦੇ ਸੀ.ਐਸ.ਸੀ. ਕਾਊਂਟਰ 'ਤੇ ਕੋਈ ਵੀ ਭਾਰਤੀ ਨਾਗਰਿਕ ਲਈ ਇਕ ਸਿੰਗਲ ਅਕਸੈੱਸ ਪੁਆਇੰਟ ਦੇ ਰੂਪ ਵਿਚ ਕੰਮ ਹੁੰਦਾ ਹੈ। ਜਿਥੇ ਇਕ ਹੀ ਵਿੰਡੋ ਉੱਤੇ ਡਾਕ ਬੈਂਕਿੰਗ ਅਤੇ ਬੀਮੇ ਨਾਲ ਜੁੜੀਆਂ ਵੱਖ ਵੱਖ ਸੇਵਾਵਾਂ ਉਪਲਬਧ ਹਨ। ਇੱਕ ਵਿਅਕਤੀ ਡਾਕਘਰ ਦੇ ਸੀ.ਐਸ.ਸੀ. ਕਾਊਂਟਰ ਤੋਂ ਵੱਖ ਵੱਖ ਸਰਕਾਰੀ ਯੋਜਨਾਵਾਂ ਨਾਲ ਜੁੜੀ ਜਾਣਕਾਰੀ ਅਤੇ ਇਨ੍ਹਾਂ ਯੋਜਨਾਵਾਂ ਤੋਂ ਪ੍ਰਾਪਤ ਹੋਣ ਵਾਲਾ ਲਾਭ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਕਾਊਂਟਰਾਂ ਤੋਂ ਭਾਰਤ ਸਰਕਾਰ ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਭਾਰਤੀ ਨਾਗਰਿਕਾਂ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਈ-ਸੇਵਾਵਾਂ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ  ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News