ਘਾਟੇ ਕਾਰਨ ਏਅਰ ਇੰਡੀਆ ਨੇ ਬੰਦ ਕੀਤੀਆਂ ਮੁੰਬਈ ਤੋਂ ਨਿਊਯਾਰਕ ਦੀਆਂ ਉਡਾਣਾਂ

05/20/2019 4:05:30 PM

ਨਵੀਂ ਦਿੱਲੀ—ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੀ ਮੁੰਬਈ ਤੋਂ ਸਿੱਧੇ ਨਿਊਯਾਰਕ ਵਾਲੀ ਉਡਾਣ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਏਅਰ ਇੰਡੀਆ ਨੇ ਇਹ ਫੈਸਲਾ ਟਿਕਟਾਂ ਦੀ ਘਟ ਵਿਕਰੀ ਅਤੇ ਘਾਟੇ ਦੇ ਵਜ੍ਹਾ ਨਾਲ ਲਿਆ ਹੈ। ਦਸੰਬਰ 2018 'ਚ ਇਹ ਸਿੱਧੀ ਫਲਾਈਟ ਸਰਵਿਸ ਸ਼ੁਰੂ ਕੀਤੀ ਗਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਘਾਟੇ ਦੇ ਬਾਵਜੂਦ ਏਅਰ ਇੰਡੀਆ ਮੁੰਬਈ ਨੇ ਨੇਵਾਰਕ (ਨਿਊਜਰਸੀ) ਲਈ ਸਿੱਧੀ ਉਡਾਣ ਜਾਰੀ ਰੱਖੇਗਾ।
ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਹੋਇਆ ਨੁਕਸਾਨ
ਏਅਰ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਮੁੰਬਈ 'ਚ ਨਿਊਯਾਰਕ ਲਈ ਹਫਤਾਵਾਰ 'ਚ ਤਿੰਨ ਫਲਾਈਟ ਉਡਾਣ ਭਰਤੀ ਹਨ। ਫਰਵਰੀ 'ਚ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਪਾਕਿਸਤਾਨ ਨੇ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ। ਏਅਰ ਸਟ੍ਰਾਈਕ ਦੇ ਬਾਅਦ ਏਅਰ ਇੰਡੀਆ ਨੂੰ ਕਾਫੀ ਨੁਕਸਾਨ ਹੋਇਆ। ਉਸ ਦੌਰਾਨ ਇਨ੍ਹਾਂ ਸਿੱਧੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਸੀ। ਹੁਣ ਉਮੀਦ ਸੀ ਕਿ ਜੂਨ 'ਚ ਇਹ ਦੁਬਾਰਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਘਾਟੇ ਦੇ ਕਾਰਨ ਹੁਣ ਅਸੀਂ ਇਨ੍ਹਾਂ ਉਡਾਣਾਂ ਨੂੰ ਦੁਬਾਰਾ ਸ਼ੁਰੂ ਨਹੀਂ ਕਰਨਾ ਚਾਹੁੰਦੇ।
ਏਅਰ ਇੰਡੀਆ ਦੇ ਕੋਲ 16 ਬੋਇੰਗ ਬੀ777-ਈਆਰ ਪਲੇਨ 
ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਏਅਰਲਾਈਨਸ ਨੇ ਸਰਦੀਆਂ 'ਚ ਆਪਰੇਟ ਹੋਣ ਵਾਲੀ ਫਲਾਈਟਸ ਨੂੰ ਸ਼ਾਮਲ ਨਹੀਂ ਕੀਤਾ ਹੈ। ਇਸ ਦੀ ਸ਼ੁਰੂਆਤ ਅਕਤੂਬਰ ਦੇ ਤੀਜੇ ਹਫਤੇ ਤੋਂ ਹੋਵੇਗੀ ਅਤੇ ਇਹ ਅਗਲੇ ਸਾਲ ਮਾਰਚ ਤੱਕ ਜਾਰੀ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦੇ ਕੋਲ 16 ਬੋਇੰਗ ਬੀ777-ਈਆਰ ਪਲੇਨ ਹਨ ਜਿਸ 'ਚੋਂ ਚਾਰ ਅਜੇ ਬੰਦ ਪਏ ਹਨ। ਚਾਰਾਂ ਪਲੇਨ 'ਚੋਂ ਕੁਝ ਖਰਾਬੀ ਹੈ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਨਹੀਂ ਮਿਲ ਰਹੇ।


Aarti dhillon

Content Editor

Related News