ਕੋਵਿਡ ਦੇ ਬਾਵਜੂਦ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਉਤਸ਼ਾਹ, ਹੋਟਲ ਉਦਯੋਗ ਨੂੰ ਕਮਾਈ ਵਧਣ ਦੀ ਉਮੀਦ

01/01/2024 2:32:11 PM

ਨਵੀਂ ਦਿੱਲੀ (ਭਾਸ਼ਾ)- ਕੋਵਿਡ-19 ਦੇ ਕੇਸਾਂ ਦੇ ਮੁੜ ਵਧਣ ਦੀਆਂ ਖ਼ਬਰਾਂ ਦਾ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਕਰ ਰਹੇ ਲੋਕਾਂ ਦੀਆਂ ਭਾਵਨਾਵਾਂ ’ਤੇ ਕੋਈ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ। ਅਜਿਹੇ ’ਚ ਹੋਟਲ ਜਾਂ ਹਾਸਪਟੈਲਿਟੀ ਸੈਕਟਰ ਨੂੰ ਆਪਣੀ ਕਮਾਈ ’ਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਹੋਟਲਾਂ ’ਚ ਖਾਣ-ਪੀਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ, ਉਥੇ ਹੀ ਰਿਜ਼ੋਰਟ ਵਾਲੀਆਂ ਥਾਵਾਂ ’ਤੇ ਬੁਕਿੰਗਾਂ ’ਚ ਵੀ ਭਾਰੀ ਉਛਾਲ ਆਇਆ ਹੈ। 

ਇਹ ਵੀ ਪੜ੍ਹੋ - Boeing 737 MAX ਜਹਾਜ਼ 'ਚੋਂ ਗਾਇਬ ਮਿਲਿਆ ਨਟ, ਏਅਰਕ੍ਰਾਫਟ ਕੰਪਨੀ ਨੇ Airlines ਨੂੰ ਕੀਤੀ ਇਹ ਅਪੀਲ

ਹੋਟਲ ਸੈਕਟਰ ਦੇ ਕੁਝ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਮਦਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ 19 ਫ਼ੀਸਦੀ ਵਧੇਗੀ। ਫੈੱਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਫ. ਐੱਚ. ਆਰ. ਏ. ਆਈ.) ਦੇ ਨਵੇਂ ਚੁਣੇ ਪ੍ਰਧਾਨ ਪ੍ਰਦੀਪ ਸ਼ੈੱਟੀ ਨੇ ਕਿਹਾ,‘‘ਕੋਵਿਡ ਮਾਮਲਿਆਂ ’ਚ ਵਾਧੇ ਦੀਆਂ ਖ਼ਬਰਾਂ ਨੇ ਜਸ਼ਨਾਂ ਦੀ ਤਿਆਰੀ ਕਰ ਰਹੇ ਲੋਕਾਂ ਦੀ ਭਾਵਨਾ ’ਤੇ ਕੋਈ ਅਸਰ ਨਹੀਂ ਪਾਇਆ ਹੈ। ਇਸ ਤੋਂ ਇਲਾਵਾ ਹਾਸਪਟੈਲਿਟੀ ਸੈਕਟਰ ਦੀਆਂ ਸੰਸਥਾਵਾਂ ਸਖਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੀਆਂ ਹਨ। ਕੁੱਲ ਮਿਲਾ ਕੇ ਭਾਵਨਾ ਸਾਕਾਰਾਤਮਕ ਹੈ।’’ 

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਕੋਵਿਡ-9 ਦੇ ਮੁੜ ਉੱਭਰਨ ਨਾਲ ਸਾਲ ਦੇ ਆਖਿਰ ਜਾਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਬੁਕਿੰਗਾਂ ’ਤੇ ਕੋਈ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਕਿਹਾ, “ਅਸਲ ’ਚ, ਸਾਰੇ ਮਹਾਨਗਰਾਂ ’ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਉਤਸ਼ਾਹ ਹੈ। ਲੋਕ ਖਾਣ-ਪੀਣ ਲਈ ਬਾਹਰ ਜਾ ਰਹੇ ਹਨ। ਰਿਜ਼ੋਰਟ ਸਥਾਨਾਂ ’ਤੇ ਬੁਕਿੰਗ ’ਚ ਭਾਰੀ ਉਛਾਲ ਆਇਆ ਹੈ ਅਤੇ ਇਹ 80 ਫ਼ੀਸਦੀ ਨੂੰ ਪਾਰ ਕਰ ਗਿਆ ਹੈ।’’ ਸ਼ੈਟੀ ਨੇ ਕਿਹਾ ਕਿ ਮੌਜੂਦਾ ਵਿਆਹ ਅਤੇ ਤਿਉਹਾਰਾਂ ਦੇ ਸੀਜ਼ਨ ਕਾਰਨ ਘਰੇਲੂ ਪੱਧਰ ’ਤੇ ਲੋਕਾਂ ਦੀਆਂ ਯਾਤਰਾਵਾਂ ਵੀ ਵਧੀਆਂ ਹਨ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਵਧ ਸਕਦੀ ਹੈ ਕਮਰਿਆਂ ਦੀ ਬੁਕਿੰਗ
ਅਜਿਹਾ ਹੀ ਵਿਚਾਰ ਪ੍ਰਗਟ ਕਰਦਿਆਂ ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਉਪ ਪ੍ਰਧਾਨ ਕੇ. ਬੀ. ਕਾਚਰੂ ਨੇ ਕਿਹਾ,“ਨਵੇਂ ਸਾਲ ਲਈ ਬੁਕਿੰਗ ਦੀ ਗੱਲ ਕਰੀਏ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਵਾਧਾ ਪਿਛਲੇ ਸਾਲ ਦੇ ਬਰਾਬਰ ਰਹੇਗਾ। ਕਮਰਿਆਂ ਦੀ ਬੁਕਿੰਗ ’ਚ ਵੀ ਅਸੀਂ ਇਸੇ ਤਰ੍ਹਾਂ ਦੇ ਵਾਧੇ ਦੀ ਉਮੀਦ ਕਰ ਰਹੇ ਹਾਂ।’’ ਕਮਰਿਆਂ ਦੀ ਬੁਕਿੰਗ ਮਾਲੀਆ ’ਤੇ ਰੇਜੇਂਟਾ ਅਤੇ ਰਾਇਲ ਆਰਚਿਡ ਹੋਟਲਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਚੰਦਰ ਕੇ. ਬਾਲਜੀ ਨੇ ਕਿਹਾ,“ਸਾਨੂੰ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਮਾਲੀਏ ’ਚ 19 ਫ਼ੀਸਦੀ ਵਾਧੇ ਦੀ ਉਮੀਦ ਹੈ। ਨਵੰਬਰ ਤੱਕ ਔਸਤਨ ਕਮਰੇ ਦਾ ਕਿਰਾਇਆ ਸਾਲਾਨਾ ਆਧਾਰ ’ਤੇ 5 ਫ਼ੀਸਦੀ ਵਧਿਆ ਹੈ।’’

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News