ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਦੁਨੀਆ ਭਰ ਦੇ ਬਾਜ਼ਾਰ ਢਹਿ-ਢੇਰੀ,  ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ

11/27/2021 10:10:32 AM

ਜਲੰਧਰ (ਵਿਸ਼ੇਸ਼) – ਦੱਖਣੀ ਅਫਰੀਕਾ ’ਚ ਮਿਲੇ ਕੋਰੋਨਾ ਦੇ ਨਵੇਂ ਵੈਰੀਐਂਟ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰ ’ਚ ਭੂਚਾਲ ਆ ਗਿਆ ਹੈ। ਸ਼ੁੱਕਰਵਾਰ ਨੂੰ ਏਸ਼ੀਆ, ਯੂਰਪ ਅਤੇ ਅਮਰੀਕਾ ਦੇ ਇਕਵਿਟੀ, ਕਮੋਡਿਟੀ ਅਤੇ ਕ੍ਰਿਪਟੋ ਕਰੰਸੀ ਦੇ ਬਾਜ਼ਾਰਾਂ ’ਚ ਭਾਰੀ ਗਿਰਾਵਟ ਦੇਖੀ ਗਈ। ਇਸ ਭਾਰੀ ਵਿਕਰੀ ’ਚ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ ਹਨ।

ਭਾਰਤ ’ਚ ਸ਼ੁੱਕਰਵਾਰ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਵਿਕਰੀ ਸ਼ੁਰੂ ਹੋ ਗਈ ਅਤੇ ਜਿਵੇਂ-ਜਿਵੇਂ ਗਲੋਬਲ ਮਾਰਕੀਟ ਤੋਂ ਖਰਾਬ ਸੰਕੇਤ ਮਿਲਦੇ ਗਏ, ਭਾਰਤ ’ਚ ਵਿਕਰੀ ਜ਼ੋਰ ਫੜਦੀ ਗਈ। ਸੈਂਸੈਕਸ ਸ਼ੁੱਕਰਵਾਰ ਸਵੇਰੇ 58254.79 ’ਤੇ ਖੁੱਲ੍ਹਿਆ ਪਰ ਇਸ ਨੇ ਦਿਨ ਦੇ ਕਾਰੋਬਾਰੀ ਸੈਸ਼ਨ ਦੌਰਾਨ 56993.89 ਦਾ ਲੋਅ ਬਣਾਇਆ ਅਤੇ ਅਖੀਰ ’ਚ 1687.94 ਅੰਕ ਦੀ ਗਿਰਾਵਟ ਨਾਲ 2.87 ਫੀਸਦੀ ਟੁੱਟ ਕੇ 57107.15 ’ਤੇ ਬੰਦ ਹੋਇਆ। ਇਸ ਤਰ੍ਹਾਂ ਨਿਫਟੀ 17338.75 ’ਤੇ ਖੁੱਲ੍ਹਿਆ ਅਤੇ 17355.40 ਦਾ ਹਾਈ ਬਣਾਉਣ ਤੋਂ ਬਾਅਦ 16985.70 ਤੱਕ ਡਿੱਗ ਗਿਆ ਅਤੇ ਅਖੀਰ ’ਚ 2.91 ਫੀਸਦੀ ਦੀ ਗਿਰਾਵਟ ਨਾਲ 509.80 ਅੰਕ ਹੇਠਾਂ 17026 ’ਤੇ ਬੰਦ ਹੋਇਆ। ਵੀਰਵਾਰ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਤਾਂ ਬੰਬੇ ਸਟਾਕ ਐਕਸਚੇਂਜ ਦਾ ਬਾਜ਼ਾਰ ਪੂੰਜੀਕਰਨ 2,65,66,953 ਕਰੋੜ ਰੁਪਏ ਸੀ ਅਤੇ ਸ਼ੁੱਕਰਵਾਰ ਨੂੰ ਬਾਜ਼ਾਰ ’ਚ ਆਈ ਗਿਰਾਵਟ ਨਾਲ ਇਸ’ਚ 735,781 ਕਰੋੜ ਰੁਪਏ ਦੀ ਕਮੀ ਹੋ ਗਈ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਬੀ.ਐੱਸ. ਈ. ਦਾ ਬਾਜ਼ਾਰ ਪੂੰਜੀਕਰਨ 25831172 ਕਰੋੜ ਰੁਪਏ ਰਿਹਾ।

ਸਵਾ ਮਹੀਨੇ ’ਚ ਨਿਵੇਸ਼ਕਾਂ ਦੇ ਉੱਡੇ 13.11 ਲੱਖ ਕਰੋੜ

ਨਿਫਟੀ ’ਚ 19 ਅਕਤੂਬਰ ਨੂੰ 18604.45 ਦਾ ਹਾਈ ਬਣਾਇਆ ਸੀ ਅਤੇ ਬਾਜ਼ਾਰ ਆਪਣੇ ਉਸ ਉੱਚ ਪੱਧਰ ਤੋਂ ਕਰੀਬ 8.5 ਫੀਸਦੀ ਟੁੱਟ ਚੁੱਕਾ ਹੈ ਅਤੇ ਇਸ ’ਚ 1577.55 ਅੰਕ ਦੀ ਗਿਰਾਵਟ ਆ ਚੁੱਕੀ ਹੈ। ਇਸ ਤਰ੍ਹਾਂ ਸੈਂਸੈਕਸ ਨੇ 19 ਅਕਤੂਬਰ ਨੂੰ ਹੀ 62245 ਅੰਕ ਦਾ ਉੱਚ ਪੱਧਰ ਬਣਾਇਆ ਸੀ ਅਤੇ ਸੈਂਸੈਕਸ ਆਪਣੇ ਉੱਚ ਪੱਧਰ ਤੋਂ 5228 ਅੰਕ ਡਿੱਗ ਚੁੱਕਾ ਹੈ ਅਤੇ ਇਸ ’ਚ ਵੀ ਕਰੀਬ 8.5 ਫੀਸਦੀ ਦੀ ਗਿਰਾਵਟ ਆਈ ਹੈ। ਜਿਸ ਦਿਨ ਬਾਜ਼ਾਰ ਨੇ ਆਪਣਾ ਉੱਚ ਪੱਧਰ ਬਣਾਇਆ ਸੀ, ਉਸੇ ਦਿਨ ਬੰਬੇ ਸਟਾਕ ਐਕਸਚੇਂਜ ਦਾ ਬਾਜ਼ਾਰ ਪੂੰਜੀਕਰਨ 2,71,42,060 ਕਰੋੜ ਰੁਪਏ ਸੀ ਅਤੇ ਆਪਣੇ ਉੱਚ ਪੱਧਰ ਤੋਂ ਬਾਜ਼ਾਰ ਦਾ ਪੂੰਜੀਕਰਨ 1310888 ਕਰੋੜ ਰੁਪਏ ਘੱਟ ਹੋ ਚੁੱਕਾ ਹੈ।

ਏਸ਼ੀਆਈ ਬਾਜ਼ਾਰ

ਹੈਂਗਸੇਂਗ (ਹਾਂਗਕਾਂਗ) 24080.52 -2.67

ਨਿਕੱਈ 225 (ਜਾਪਾਨ) 28751.62 -2.53

ਸੈਟ ਕੰਪੋਜੈਟ (ਥਾਈਲੈਂਡ) 1610.61 -2.30

ਜਕਾਰਤਾ ਕੰਪੋਜੈਟ (ਜਕਾਰਤਾ) 6561.55 -2.06

ਸਟ੍ਰੇਟ ਟਾਈਮ (ਸਿੰਗਾਪੁਰ) 3166.27 -1.72

ਤਾਈਵਾਨ ਵੇਟਿਡ (ਤਾਈਵਾਨ) 17369.39 -1.61

ਕਾਸਪੀ (ਸਾਊਥ ਕੋਰੀਆ) 2936.44 -1.47

ਸ਼ੰਘਾਈ ਕੰਪੋਜ਼ਿਟ (ਚੀਨ) 3564.09 -0.56

ਯੂਰਪੀ ਬਾਜ਼ਾਰ

ਐੱਫ. ਟੀ. ਐੱਸ. ਈ. (ਯੂ. ਕੇ.)

ਸੀ. ਏ. ਸੀ. (ਫ੍ਰਾਂਸ)

ਡੀ. ਏ. ਐਕਸ. (ਜਰਮਨੀ)

ਅਮਰੀਕੀ ਬਾਜ਼ਾਰ

ਡਾਓ ਜੋਨਸ

ਨੈੱਸਡੈਕ

ਕੱਚੇ ਤੇਲ ’ਚ ਭਾਰੀ ਗਿਰਾਵਟ, ਮੈਟਲਸ ਵੀ ਡਿਗੇ

ਦੁਨੀਆ ਭਰ ਦੇ ਬਾਜ਼ਾਰਾਂ ’ਚ ਆਈ ਗਿਰਾਵਟ ਨੂੰ ਦੇਖਦੇ ਹੋਏ ਕੱਚੇ ਤੇਲ ਦੀਆਂ ਕੀਮਤਾਂ ’ਚ ਵੀ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਦੇਖੀ ਗਈ ਅਤੇ ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ਉੱਤੇ ਇਸ ਦੀਆਂ ਕੀਮਤਾਂ ਕਰੀਬ 6 ਫੀਸਦੀ ਡਿੱਗ ਕੇ 77 ਡਾਲਰ ਤੱਕ ਜਾ ਪਹੁੰਚੀਆਂ। ਕੱਚੇ ਤੇਲ ਦੇ ਨਾਲ-ਨਾਲ ਸ਼ੁੱਕਰਵਾਰ ਨੂੰ ਮੈਟਲਸ ਦੀਆਂ ਕੀਮਤਾਂ ’ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਸੋਨਾ-ਚਾਂਦੀ ਨੂੰ ਛੱਡ ਕੇ ਸਾਰੇ ਮੈਟਲਸ ’ਚ ਭਾਰੀ ਵਿਕਰੀ ਹੋਈ। ਕਾਮੈਕਸ ’ਤੇ ਕਾਪਰ ਦੀਆਂ ਕੀਮਤਾਂ 3.01 ਫੀਸਦੀ ਡਿੱਗ ਗਈਆਂ ਜਦ ਕੇ ਪੈਲੇਡੀਅਮ ਦੀਆਂ ਕੀਮਤਾਂ ’ਚ ਵੀ 2.32 ਫੀਸਦੀ ਦੀ ਗਿਰਾਵਟ ਨਜ਼ਰ ਆਈ। ਲੰਡਨ ਮੈਟਲ ਐਕਸਚੇਂਜ ’ਤੇ ਐਲੂਮੀਨੀਅਮ ਦੀਆਂ ਕੀਮਤਾਂ ਸ਼ੁੱਕਰਵਾਰ ਰਾਤ ਪੌਣੇ 4 ਫੀਸਦੀ ਡਿੱਗ ਗਈਆਂ ਸਨ ਜਦ ਕਿ 3.40 ਫੀਸਦੀ ਅਤੇ ਨਿੱਕਲ 3.4 ਫੀਸਦੀ ਅਤੇ ਟਿਨ 2.02 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਸਨ।

ਕ੍ਰਿਪਟੋ ਬਾਜ਼ਾਰ ਵੀ ਢਹਿ-ਢੇਰੀ, ਬਿਟਕੁਆਈਨ 8 ਫੀਸਦੀ ਡਿਗਿਆ

ਇਕਵਿਟੀ ਅਤੇ ਕਮੋਡਿਟੀ ਬਾਜ਼ਾਰ ਦੇ ਨਾਲ-ਨਾਲ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਕ੍ਰਿਪਟੋ ਕਰੰਸੀ ਦੇ ਬਾਜ਼ਾਰ ਵੀ ਢਹਿ-ਢੇਰੀ ਹੋ ਗਏ ਅਤੇ ਬਿਟਕੁਆਈਨ ਦੀਆਂ ਕੀਮਤਾਂ ’ਚ ਵੀ 8 ਫੀਸਦੀ ਤੱਕ ਦੀ ਗਿਰਾਵਟ ਦੇਖੀ ਗਈ। ਕੁਆਈਨ ਮੈਟ੍ਰਿਕਸ ਦੇ ਡਾਟਾ ਮੁਤਾਬਕ ਬਿਟਕੁਆਈਨ ਸ਼ੁੱਕਰਵਾਰ ਸ਼ਾਮ 8.08 ਫੀਸਦੀ ਡਿੱਗ ਕੇ 54218 ਡਾਲਰ ਪ੍ਰਤੀ ਬਿਟਕੁਆਈਨ ’ਤੇ ਕਾਰੋਬਾਰ ਕਰ ਰਿਹਾ ਸੀ ਅਤੇ ਇਸ ’ਚ 4780 ਡਾਲਰ ਦੀ ਗਿਰਾਵਟ ਦੇਖੀ ਜਾ ਰਹੀ ਸੀ। ਏਥ੍ਰੀਅਮ ’ਚ 10.53 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 475.87 ਡਾਲਰ ਡਿੱਗ ਕੇ 4043.92 ’ਤੇ ਕਾਰੋਬਾਰ ਕਰ ਰਿਹਾ ਸੀ।

ਕ੍ਰਿਪਟੋ ਕਰੰਸੀ -ਗਿਰਾਵਟ

ਬਿਟਕੁਆਈਨ 8 ਫੀਸਦੀ

ਏਥ੍ਰੀਅਮ 10 ਫੀਸਦੀ

ਕਾਰਡਾਨੋ 10.72 ਫੀਸਦੀ

ਐਕਸ. ਆਰ. ਪੀ. 10.57 ਫੀਸਦੀ

ਪੋਲਕਾ ਡਾਟ 12.56 ਫੀਸਦੀ

ਡੋਜੀ ਕੁਆਈਨ 8.84 ਫੀਸਦੀ

ਐਵਲਾਂਚੇ 16.43 ਫੀਸਦੀ

ਕਾਸਮੋਜ 16.28 ਫੀਸਦੀ

ਮੈਟਲ ਇੰਡੈਕਸ ’ਚ ਸਭ ਤੋਂ ਤੇਜ਼ ਗਿਰਾਵਟ, ਫਾਰਮਾ ਸ਼ੇਅਰ ਚਮਕੇ

ਕੋਰੋਨਾ ਦੇ ਨਵੇਂ ਵੈਰੀਐਂਟ ਦੀ ਖਬਰ ਬਾਜ਼ਾਰ ’ਚ ਆਉ ਣ ਤੋਂ ਬਾਅਦ ਚਾਰੇ ਪਾਸੇ ਵਿਕਰੀ ਸ਼ੁਰੂ ਹੋ ਗਈ ਪਰ ਇਸ ਵਿਕਰੀ ਦਰਮਿਆਨ ਵੀ ਬੀ. ਐੱਸ. ਈ. ਦਾ ਹੈਲਥ ਕੇਅਰ ਇੰਡੈਕਸ 298.65 ਅੰਕਾਂ ਦੀ ਤੇਜ਼ੀ ਨਾਲ 1.18 ਫੀਸਦੀ ਉੱਪਰ ਬੰਦ ਹੋਇਆ। ਸਭ ਤੋਂ ਜ਼ਿਆਦਾ ਤੇਜ਼ੀ ਸਿਪਲਾ ਦੇ ਸ਼ੇਅਰ ’ਚ ਦੇਖੀ ਗਈ ਅਤੇ ਇਹ ਸ਼ੇਅਰ 7.36 ਫੀਸਦੀ ਦੀ ਤੇਜ਼ੀ ਨਾਲ 966.15 ’ਤੇ ਬੰਦ ਹੋਇਆ। ਇਸ ਤੋਂ ਇਲਾਵਾ ਡਾ. ਰੈੱਡੀ ਦੇ ਸ਼ੇਅਰ ’ਚ 3.32 ਫੀਸਦੀ ਦੀ ਤੇਜ਼ੀ ਦੇਖੀ ਗਈ ਅਤੇ ਇਹ ਸ਼ੇਅਰ 4744.90 ਰੁਪਏ ’ਤੇ ਬੰਦ ਹੋਇਆ। ਸ਼ੁੱਕਰਵਾਰ ਨੂੰ ਸਭ ਤੋਂ ਜ਼ਿਆਦਾ ਤੇਜ਼ ਗਿਰਾਵਟ ਮੈਟਲ ਸ਼ੇਅਰਾਂ ’ਚ ਰਹੀ ਅਤੇ ਬੀ. ਐੱਸ. ਈ. ਦਾ ਮੈਟਲ ਇੰਡੈਕਸ 1058.44 ਅੰਕ ਟੁੱਟ ਕੇ 5.36 ਫੀਸਦੀ ਹੇਠਾਂ ਬੰਦ ਹੋਇਆ। ਹਿੰਡਾਲਕੋ ਦੇ ਸ਼ੇਅਰ ’ਚ 6.75 ਫੀਸਦੀ ਅਤੇ ਜੇ. ਐੱਸ. ਡਬਲਯੂ. ਸਟੀਲ ਸ਼ੇਅਰ ’ਚ 7.13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।


Harinder Kaur

Content Editor

Related News