ਹੋਂਡਾ ਐਕਟਿਵਾ BS-6 ਦਾ ਨਵਾਂ ਰਿਕਾਰਡ, ਸਿਰਫ 2 ਮਹੀਨੇ ''ਚ ਕੰਪਨੀ ਨੇ ਵੇਚੇ 25000 ਸਕੂਟਰ
Saturday, Nov 16, 2019 - 02:41 PM (IST)

ਨਵੀਂ ਦਿੱਲੀ—ਟੂ-ਵ੍ਹੀਲਰ ਬਣਾਉਣ ਵਾਲੀ ਜਾਪਾਨ ਦੀ ਕੰਪਨੀ ਹੋਂਡਾ ਨੇ ਬੀਤੇ ਸਤੰਬਰ ਮਹੀਨੇ 'ਚ ਭਾਰਤੀ ਬਾਜ਼ਾਰ 'ਚ ਆਪਣੀ ਪਹਿਲੇ ਬੀ ਐੱਸ-6 ਵਾਹਨ ਦੇ ਤੌਰ 'ਤੇ ਐਕਟਿਵਾ ਸਕੂਟਰ ਨੂੰ ਲਾਂਚ ਕੀਤਾ ਸੀ। ਨਵੀਂ ਹੋਂਡਾ ਐਕਟਿਵ ਬੀ ਐੱਸ-6 ਨੇ ਲਾਂਚ ਹੋਣ ਦੇ ਸਿਰਫ 2 ਮਹੀਨੇ ਦੇ ਅੰਦਰ ਹੀ ਬਾਜ਼ਾਰ 'ਚ ਧੂਮ ਮਚਾ ਦਿੱਤੀ ਹੈ। ਹੁਣ ਤੱਕ ਕੰਪਨੀ ਨੇ 25,000 ਤੋਂ ਜ਼ਿਆਦਾ ਯੂਨੀਟਸ ਦੀ ਵਿਕਰੀ ਕਰ ਦਿੱਤੀ ਹੈ।
ਐਕਟਿਵਾ 'ਚ ਸ਼ਾਮਲ ਕੀਤੇ ਗਏ ਨਵੇਂ ਫੀਚਰਸ
ਕੰਪਨੀ ਨੇ ਨਵੀਂ ਐਕਟਿਵਾ 'ਚ ਨਾ ਸਿਰਫ ਇੰਜਣ 'ਚ ਬਦਲਾਅ ਕੀਤਾ ਹੈ ਸਗੋਂ ਇਸ 'ਚ ਕਈ ਨਵੇਂ ਫੀਚਰਸ ਅਤੇ ਤਕਨੀਕ ਨੂੰ ਸ਼ਾਮਲ ਕੀਤਾ ਗਿਆ ਹੈ। ਜੋ ਕਿ ਗਾਹਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਨਵੀਂ ਹੋਂਡਾ ਐਕਟਿਵਾ 'ਚ ਕੰਪਨੀ ਨੇ 125ਸੀਸੀ ਦੀ ਸਮਰੱਥਾ ਦਾ ਇੰਜਣ ਦੀ ਵਰਤੋਂ ਕੀਤਾ ਹੈ ਜੋ ਕਿ 6500 ਆਰ.ਪੀ.ਐੱਮ. 'ਤੇ 8.29 ਪੀ.ਐੱਸ.ਦਾ ਪਾਵਰ ਜੇਨਰੇਟ ਕਰਦਾ ਹੈ। ਇਸ ਦੇ ਇਲਾਵਾ ਕੰਪਨੀ ਨੇ ਇਸ 'ਚੋਂ ਫਰੰਟ ਡਿਸਕ ਬ੍ਰੇਕ ਅਤੇ ਕਾਮਨ ਬ੍ਰੇਕਿੰਗ ਸਿਸਟਮ ਸਮੇਤ ਸਾਈਲੈਂਟ ਸਟਾਰਟਰ, ਈਕੋ ਇੰਡੀਕੇਟਰ ਵਰਗੇ ਫੀਚਰਸ ਨੂੰ ਵੀ ਸ਼ਾਮਲ ਕੀਤਾ ਹੈ।
ਜਾਣੋ ਹੋਰ ਫੀਚਰਸ ਅਤੇ ਕੀਮਤ
ਇਸ ਦੇ ਨਾਲ ਕੰਪਨੀ 6 ਸਾਲ ਦੀ ਵਾਰੰਟੀ ਦੇ ਰਹੀ ਹੈ। ਇਸ 'ਚ 3 ਸਾਲ ਤੱਕ ਕੰਪਨੀ ਸਟੈਂਡਰਡ ਵਾਰੰਟੀ ਦੇ ਰਹੀ ਹੈ ਅਤੇ ਹੋਰ 3 ਸਾਲ ਦੇ ਲਈ ਤੁਸੀਂ ਵਾਰੰਟੀ ਐਕਸਟੇਂਡ ਕਰ ਸਕਦੇ ਹੋ। ਐਕਸਟੇਂਡੇਡ ਵਾਰੰਟੀ ਦੇ ਲਈ ਤੁਹਾਨੂੰ ਸਿਰਫ 800 ਰੁਪਏ ਦੇਣੇ ਹੋਣਗੇ? ਇਸ ਦੀ ਕੀਮਤ 67,490 ਰੁਪਏ ਤੋਂ ਲੈ ਕੇ 74,490 ਰੁਪਏ ਤੱਕ ਹੈ। ਇਸ ਸਕੂਟਰ 'ਚ ਪਹਿਲੀ ਵਾਰ ਏ.ਸੀ.ਜੀ. ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਇੰਜਣ ਦੀ ਆਵਾਜ਼ ਨੂੰ ਬਿਲਕੁੱਲ ਸਾਈਲੈਂਟ ਰੱਖਦਾ ਹੈ। ਜਦੋਂ ਤੁਸੀਂ ਸਕੂਟਰ ਨੂੰ ਸਟਾਰਟ ਕਰਦੇ ਹੋ ਉਸ ਸਮੇਂ ਕੋਈ ਵੀ ਆਵਾਜ਼ ਨਹੀਂ ਹੁੰਦੀ ਹੈ। ਇਸ ਦੇ ਇਲਾਵਾ ਡਰਾਈਵਿੰਗ ਦੇ ਦੌਰਾਨ ਇਹ ਤਕਨੀਕ ਝਟਕਿਆਂ 'ਚ ਵੀ ਮਦਦ ਕਰਦੀ ਹੈ। ਇਸ 'ਚ ਕਾਮਬੀ ਬ੍ਰੇਕਿੰਗ ਸਿਸਟਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਤੇਜ਼ ਰਫਤਾਰ 'ਚ ਸੰਤੁਲਿਤ ਬ੍ਰੇਕਿੰਗ ਪ੍ਰਦਾਨ ਕਰਦਾ ਹੈ।