ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ ਭੰਡਾਰ ਫਰਵਰੀ ''ਚ 27 ਫੀਸਦੀ ਵਧਿਆ
Thursday, Mar 15, 2018 - 10:29 AM (IST)
ਨਵੀਂ ਦਿੱਲੀ—ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ ਭੰਡਾਰ ਫਰਵਰੀ 'ਚ 27 ਫੀਸਦੀ ਵਧ ਕੇ 13,698.52 ਕਰੋੜ ਰੁਪਏ ਰਿਹਾ। ਬੀਮਾ ਰੇਗੂਲੇਟਰੀ ਅਤੇ ਵਿਕਾਸ ਅਥਾਰਿਟੀ (ਇਰਡਾ) ਦੇ ਅੰਕੜੇ ਮੁਤਾਬਕ ਕੁੱਲ 24 ਬੀਮਾ ਕੰਪਨੀਆਂ 'ਚੋਂ ਦੇਸ਼ ਦੀ ਸਭ ਤੋਂ ਵੱਡੀ ਜਨਤਕ ਖੇਤਰ ਦੀ ਐੱਲ.ਆਈ.ਸੀ. ਦਾ ਨਵਾਂ ਪ੍ਰੀਮੀਅਮ ਭੰਡਾਰ 24 ਫੀਸਦੀ ਵਧ ਕੇ 8,476.73 ਕਰੋੜ ਰੁਪਏ ਰਿਹਾ।
ਉੱਧਰ ਹੋਰ 23 ਬੀਮਾ ਕੰਪਨੀਆਂ ਦਾ ਪ੍ਰੀਮੀਅਮ ਭੰਡਾਰ ਪਿਛਲੇ ਮਹੀਨੇ 'ਚ 32.4 ਫੀਸਦੀ ਵਧ ਕੇ 5,221.79 ਕਰੋੜ ਰੁਪਏ ਰਿਹਾ। ਨਿੱਜੀ ਕੰਪਨੀਆਂ 'ਚ ਐੱਸ.ਬੀ.ਆਈ. ਦਾ ਨਵੇਂ ਪ੍ਰੀਮੀਅਮ ਨਾਲ ਭੰਡਾਰ ਚਾਲੂ ਵਿੱਤੀ ਸਾਲ ਦੇ 11ਵੇਂ ਮਹੀਨੇ 'ਚ 32 ਫੀਸਦੀ ਵਧ ਕੇ 709.72 ਕਰੋੜ ਰੁਪਏ ਰਿਹਾ। ਉੱਧਰ ਐੱਚ.ਡੀ.ਐੱਫ.ਸੀ. ਸਟੈਂਡਰਡ ਲਾਈਫ ਦਾ ਨਵੇਂ ਪ੍ਰੀਮੀਅਮ ਨਾਲ ਭੰਡਾਰ 80.4 ਫੀਸਦੀ ਵਧ ਕੇ 1190.90 ਕਰੋੜ ਰੁਪਏ ਰਿਹਾ।
ਸਾਰੇ 24 ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ ਭੰਡਾਰ ਚਾਲੂ ਵਿੱਤੀ ਸਾਲ 'ਚ ਅਪ੍ਰੈਲ ਫਰਵਰੀ ਦੌਰਾਨ ਵਧ ਕੇ 1,64,321.18 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਇਸ ਸਮੇਂ 'ਚ 1,40,346.76 ਕਰੋੜ ਰੁਪਏ ਰਿਹਾ ਸੀ।
