ਦਿੱਲੀ ’ਚ ਉਤਰਿਆ ਨਵਾਂ ਆਲੂ, ਦੀਵਾਲੀ ਤੋਂ ਬਾਅਦ ਰੇਟ ਘਟਣ ਦੀ ਉਮੀਦ
Friday, Nov 06, 2020 - 10:17 AM (IST)
ਨਵੀਂ ਦਿੱਲੀ (ਅਨਸ) – ਆਲੂ ਦੀ ਨਵੀਂ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਹਫਤੇ ਤੋਂ ਆਮਦ ਵਧ ਸਕਦੀ ਹੈ, ਹਾਲਾਂਕਿ ਰੇਟ ’ਚ ਗਿਰਾਵਟ ਦੀ ਉਮੀਦ ਦੀਵਾਲੀ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਆਜ਼ਾਦਪੁਰ ਮੰਡੀ ’ਚ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਇਕ ਟਰੱਕ ਨਵਾਂ ਆਲੂ ਉਤਰਿਆ ਜੋ ਥੋਕ ’ਚ 50 ਰੁਪਏ ਕਿਲੋ ਵਿਕਿਆ। ਇਹ ਜਾਣਕਾਰੀ ਆਜ਼ਾਦਪੁਰ ਮੰਡੀ ਪੋਟੈਟੋ ਅਨੀਅਨ ਮਰਚੈਂਟ ਐਸੋਸੀਏਸ਼ਨ ਯਾਨੀ ਪੋਮਾ ਦੇ ਜਨਰਲ ਸੈਕਟਰੀ ਰਾਜੇਂਦਰ ਸ਼ਰਮਾ ਨੇ ਦਿੱਤੀ। ਸ਼ਰਮਾ ਨੇ ਦੱਸਿਆ ਕਿ ਊਨਾ ਅਤੇ ਹਲਦਵਾਨੀ ਤੋਂ ਨਵੇਂ ਆਲੂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਹਫਤੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਵੀ ਨਵਾਂ ਆਲੂ ਬਾਜ਼ਾਰ ’ਚ ਉਤਰਨ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਆਲੂ ਦੇ ਰੇਟ ’ਚ ਗਿਰਾਵਟ ਦੀਵਾਲੀ ਤੋਂ ਬਾਅਦ ਆਮਦ ਵਧਣ ’ਤੇ ਹੀ ਆ ਸਕਦੀ ਹੈ।
80 ਰੁਪਏ ਕਿਲੋ ਤੱਕ ਵਿਕ ਰਿਹੈ ਆਲੂ
ਆਜ਼ਾਦਪੁਰ ਮੰਡੀ ਖੇਤੀਬਾੜੀ ਉਪਜ ਮਾਰਕੀਟਿੰਗ ਕਮੇਟੀ (ਏ. ਪੀ. ਐੱਮ. ਸੀ.) ਦੀ ਕੀਮਤ ਸੂਚੀ ਦੇ ਮੁਤਾਬਕ ਮੰਡੀ ’ਚ ਆਲੂ ਦਾ ਥੋਕ ਭਾਅ ਬੁੱਧਵਾਰ ਨੂੰ 20 ਤੋਂ 42 ਰੁਪਏ ਪ੍ਰਤੀ ਕਿਲੋ ਜਦੋਂ ਕਿ ਮਾਡਲ ਰੇਟ 29.25 ਰੁਪਏ ਪ੍ਰਤੀ ਕਿਲੋ ਸੀ। ਉਥੇ ਹੀ ਦਿੱਲੀ-ਐੱਨ. ਸੀ. ਆਰ. ’ਚ ਆਲੂ ਦਾ ਪ੍ਰਚੂਨ ਰੇਟ 40 ਤੋਂ 50 ਰੁਪਏ ਪ੍ਰਤੀ ਕਿਲੋ ਸੀ।
ਇਹ ਵੀ ਪੜ੍ਹੋ : ਸਾਊਦੀ ਅਰਬ ਦੀ ਕੰਪਨੀ ਰਿਲਾਇੰਸ ਰਿਟੇਲ 'ਚ ਖਰੀਦੇਗੀ ਹਿੱਸੇਦਾਰੀ, 9555 ਕਰੋੜ ਰੁਪਏ ਦਾ ਕਰੇਗੀ ਨਿਵੇਸ਼
ਹਾਲਾਂਕਿ ਕੇਂਦਰੀ ਖਪਤਕਾਰ ਮਾਮਲੇ, ਫੂਡ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਮੰਤਰਾਲਾ ਦੇ ਅਧੀਨ ਖਪਤਕਾਰ ਮਾਮਲੇ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਕੀਮਤ ਸੂਚੀ ਦੇ ਮੁਤਾਬਕ ਬੁੱਧਵਾਰ ਨੂੰ ਦੇਸ਼ ਭਰ ’ਚ ਆਲੂ ਦਾ ਘੱਟੋ-ਘੱਟ ਪ੍ਰਚੂਨ ਭਾਅ 26 ਰੁਪਏ ਅਤੇ ਵੱਧ ਤੋਂ ਵੱਧ 80 ਰੁਪਏ ਪ੍ਰਤੀ ਕਿਲੋ ਸੀ ਜਦੋਂ ਕਿ ਇਕ ਦਿਨ ਪਹਿਲਾਂ ਦੇਸ਼ ਭਰ ਦੇ ਆਲੂ ਦਾ ਪ੍ਰਚੂਨ ਰੇਟ 26 ਤੋਂ 60 ਰੁਪਏ ਸੀ। ਹਾਲਾਂਕਿ ਕਾਰੋਬਾਰੀ ਦੱਸਦੇ ਹਨ ਕਿ ਉੱਤਰ ਭਾਰਤ ਦੀਆਂ ਮੰਡੀਆਂ ’ਚ ਨਵੇਂ ਆਲੂ ਦੀ ਆਮਦ ਵਧਣ ’ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਕੀਮਤਾਂ ’ਚ ਨਰਮੀ ਆਵੇਗੀ।
ਭੂਟਾਨ ਤੋਂ ਮੰਗਵਾਇਆ ਜਾ ਰਿਹੈ ਆਲੂ
ਦੱਸ ਦਈਏ ਕਿ ਆਲੂ ਦੇ ਰੇਟ ’ਤੇ ਲਗਾਮ ਲਗਾਉਣ ਲਈ ਸਰਕਾਰ ਨੇ 10 ਲੱਖ ਟਨ ਆਲੂ ਟੈਰਿਫ ਰੇਟ ਕੋਟੇ ਦੇ ਤਹਿਤ 10 ਫੀਸਦੀ ਦਰਾਮਦ ਡਿਊਟੀ ’ਤੇ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਦੇਸ਼ ’ਚ ਆਲੂ ਦੀ ਉਪਲਬਧਤਾ ਵਧਾਉਣ ਲਈ ਭੂਟਾਨ ਤੋਂ ਆਲੂ ਮੰਗਵਾਇਆ ਜਾ ਰਿਹਾ ਹੈ। ਇਸ ਲਈ ਭੂਟਾਨ ਤੋਂ 31 ਜਨਵਰੀ 2021 ਤੱਕ ਆਲੂ ਦਰਾਮਦ ਕਰਨ ਲਈ ਲਾਇਸੰਸ ਦੀ ਲੋੜ ਖਤਮ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਇਸ ਐਪ ਜ਼ਰੀਏ ਤੁਹਾਡੇ ਪੈਟਰੋਲ, ਡੀਜ਼ਲ ਅਤੇ ਸ਼ਰਾਬ ਦਾ ਬਿੱਲ ਹੋ ਸਕਦਾ ਹੈ ਅੱਧਾ, ਜਾਣੋ ਕਿਵੇਂ
ਆਲੂ ਦੀ ਖੇਤੀ ’ਚ ਵਧੀ ਕਿਤਾਨਾਂ ਦੀ ਦਿਲਚਸਪੀ
ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਤਹਿਤ ਆਉਣ ਵਾਲੇ ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ ਕੇਂਦਰੀ ਆਲੂ ਖੋਜ ਸੰਸਥਾਨ ਦੇ ਕਾਰਜਕਾਰੀ ਡਾਇਰੈਕਟਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਉੱਤਰ ਭਾਰਤ ’ਚ ਮੌਸਮ ਅਨੁਕੂਲ ਰਹਿਣ ਨਾਲ ਕਿਸਾਨਾਂ ਨੇ ਆਲੂ ਦੀ ਬਿਜਾਈ ਤੇਜ਼ ਕਰ ਦਿੱਤੀ ਹੈ ਅਤੇ ਰੇਟ ਉੱਚਾ ਹੋਣ ਨਾਲ ਆਲੂ ਦੀ ਖੇਤੀ ’ਚ ਕਿਸਾਨਾਂ ਦੀ ਦਿਲਚਸਪੀ ਵਧੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ 'ਚ ਭਾਰਤ ਨਾਲੋਂ ਸਸਤੇ 'ਚ ਮਿਲ ਰਿਹੈ ਆਲੂ-ਪਿਆਜ਼