ਐਕਸਟਰਾ ਪਾਵਰ ਵਾਲਾ ਨਵਾਂ ਟਾਈਡ ਪਲੱਸ ਲਾਂਚ

Thursday, Mar 15, 2018 - 09:55 AM (IST)

ਐਕਸਟਰਾ ਪਾਵਰ ਵਾਲਾ ਨਵਾਂ ਟਾਈਡ ਪਲੱਸ ਲਾਂਚ

ਮੁੰਬਈ—ਭਾਰਤ 'ਚ ਪੀ. ਐਂਡ ਜੀ. ਦੇ ਮੋਹਰੀ ਫੈਬ੍ਰਿਕ ਕੇਅਰ ਬ੍ਰਾਂਡਾਂ 'ਚੋਂ ਇਕ ਟਾਈਡ ਪਲੱਸ ਨੇ ਅੱਜ ਐਕਸਟ੍ਰਾ ਪਾਵਰ ਵਾਲੇ ਨਵੇਂ ਟਾਈਡ ਪਲੱਸ ਨੂੰ ਬਾਜ਼ਾਰ 'ਚ ਉਤਾਰਿਆ। ਭਾਰਤ ਦੇ ਹਰਮਨ ਪਿਆਰੇ ਡਿਟਰਜੈਂਟ ਬ੍ਰਾਂਡ ਦੇ ਇਸ ਨਵੇਂ ਆਡੀਸ਼ਨ ਦਾ ਫਾਰਮੂਲੇਸ਼ਨ ਪਹਿਲਾਂ ਨਾਲੋਂ ਬਿਹਤਰ ਹੈ, ਜੋ ਕੱਪੜਿਆਂ ਨੂੰ ਸ਼ਾਨਦਾਰ ਸਫਾਈ ਤੇ ਜ਼ਿਆਦਾ ਸਫੈਦੀ ਦਿੰਦਾ ਹੈ। ਮਸ਼ਹੂਰ ਅਭਿਨੇਤਰੀਆਂ ਸ਼ਰਧਾ ਆਰੀਆ, ਅਨੀਤਾ ਹਸਨੰਦਨੀ ਤੇ ਸਈ ਤਾਮਹਣਕਰ ਨੇ ਐਕਸਟ੍ਰਾ ਪਾਵਰ ਵਾਲੇ ਨਵੇਂ ਟਾਈਡ ਪਲੱਸ ਨੂੰ ਲਾਂਚ ਕਰਨ ਲਈ ਦੇਸ਼ ਭਰ ਦਾ ਦੌਰਾ ਕੀਤਾ।
ਟਾਈਡ ਪਲੱਸ ਐਕਸਟ੍ਰਾ ਪਾਵਰ 'ਚ ਟਿਕੀਆ ਸ਼ਕਤੀ ਪਹਿਲਾਂ ਤੋਂ ਮੌਜੂਦ ਹੈ ਅਤੇ ਪਹਿਲਾਂ ਨਾਲੋਂ ਬਿਹਤਰ ਪ੍ਰੋਡਕਟ ਫਾਰਮੂਲੇਸ਼ਨ ਨਾਲ ਸ਼ਾਨਦਾਰ ਸਫੈਦੀ ਯਕੀਨੀ ਹੁੰਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ 3 ਆਕਰਸ਼ਕ ਖੁਸ਼ਬੂ ਜੈਸਮੀਨ ਅਤੇ ਗੁਲਾਬ, ਨਿੰਬੂ ਤੇ ਮਿੰਟ ਜਾਂ ਟੈਲਕਮ ਫ੍ਰੈਸ਼ਨੈੱਸ ਦਾ ਬਦਲ ਵੀ ਹੈ। ਟੀ. ਵੀ. ਦੇ ਬਹੁਤ ਮਸ਼ਹੂਰ ਸ਼ੋਅ 'ਕੁੰਡਲੀ ਭਾਗਯ' ਦੀ ਅਦਾਕਾਰਾ ਸ਼ਰਧਾ ਆਰੀਆ ਨੇ ਲੁਧਿਆਣਾ 'ਚ ਇਸ ਉਤਪਾਦ ਦੀ ਘੁੰਡ ਚੁਕਾਈ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਸਫੈਦ ਅਤੇ ਹਲਕੇ ਰੰਗ ਕਾਫੀ ਪਸੰਦ ਹਨ ਪਰ ਅਜਿਹੇ ਕੱਪੜੇ ਜਲਦ ਗੰਦੇ ਹੋ ਜਾਂਦੇ ਹਨ। ਮੈਂ ਹਮੇਸ਼ਾ ਤੋਂ ਕੁਝ ਜ਼ਿਆਦਾ ਦੀ ਭਾਲ 'ਚ ਰਹੀ ਹਾਂ, ਜਿਸ ਨਾਲ ਮੈਨੂੰ ਜ਼ਿਆਦਾ ਸਫਾਈ 'ਚ ਮਦਦ ਮਿਲ ਸਕੇ। ਆਖਿਰਕਾਰ ਮੈਨੂੰ ਐਕਸਟ੍ਰਾ ਪਾਵਰ ਵਾਲੇ ਨਵੇਂ ਟਾਈਡ ਪਲੱਸ 'ਚ 'ਜ਼ਿਆਦਾ' ਮਿਲਿਆ, ਜੋ ਕੱਪੜਿਆਂ 'ਚੋਂ ਬਹੁਤ ਮੁਸ਼ਕਿਲ ਗੰਦਗੀ ਨੂੰ ਕੱਢਦਾ ਹੈ।


Related News