ਦਿੱਲੀ ਦੇ ਆਟੋ ਐਕਸਪੋ 'ਚ ਦੇਖਣ ਨੂੰ ਮਿਲਣਗੇ ਨਵੇਂ ਜ਼ਮਾਨੇ ਦੇ ਇਲੈਕਟ੍ਰਿਕ ਵਾਹਨ, ਦਿੱਗਜ ਕੰਪਨੀਆਂ ਲੈਣਗੀਆਂ ਹਿੱਸਾ
Friday, Dec 16, 2022 - 03:18 PM (IST)
ਨਵੀਂ ਦਿੱਲੀ - ਭਾਰਤ ਦਾ ਸਭ ਤੋਂ ਵੱਡਾ ਆਟੋਮੋਟਿਵ ਇੰਡਸਟਰੀ ਸ਼ੋਅਕੇਸ 'ਆਟੋ ਐਕਸਪੋ' ਆਗਾਮੀ ਸਾਲ ਭਾਵ 2023 ਵਿੱਚ ਆਯੋਜਿਤ ਹੋਣ ਜਾ ਰਿਹਾ ਹੈ। ਈਵੈਂਟ ਦਾ 2022 ਐਡੀਸ਼ਨ ਕੋਵਿਡ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਆਟੋ ਐਕਸਪੋ ਦੇ ਪ੍ਰਬੰਧਕਾਂ ਨੇ 2023 ਐਡੀਸ਼ਨ ਲਈ ਅਸਥਾਈ ਤਰੀਕਾਂ ਦਾ ਖੁਲਾਸਾ ਕੀਤਾ ਹੈ। ਭਾਰਤ ਵਿੱਚ ਇਸ ਦਾ ਆਯੋਜਨ 13 ਜਨਵਰੀ ਤੋਂ 18 ਜਨਵਰੀ ਤੱਕ ਕੀਤਾ ਜਾ ਸਕਦਾ ਹੈ।
ਦੋ ਸਾਲਾਂ ਵਿੱਚ ਇੱਕ ਵਾਰ ਆਯੋਜਿਤ ਹੋਣ ਵਾਲਾ, ਮੋਟਰ ਸ਼ੋਅ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋ ਮਾਰਟ ਵਿੱਚ ਆਮ ਵਾਂਗ ਆਯੋਜਿਤ ਕੀਤਾ ਜਾਵੇਗਾ। ਇਹ ਆਟੋ ਸ਼ੋਅ ਨਵੇਂ ਅਤੇ ਆਉਣ ਵਾਲੇ ਆਟੋਮੋਟਿਵ ਬ੍ਰਾਂਡਾਂ (ਖਾਸ ਤੌਰ 'ਤੇ ਉਹ ਲੋਕ ਜੋ EV ਸਪੇਸ ਵਿੱਚ ਕਦਮ ਰੱਖਣਾ ਚਾਹੁੰਦੇ ਹਨ) ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਇਸ ਸਾਲ ਰਿਕਾਰਡ 30 ਸ਼ੁੱਧ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਭਾਰਤ ਦਾ ਵੱਡਾ ਆਟੋਮੋਟਿਵ ਸ਼ੋਅ ਤਿੰਨ ਸਾਲਾਂ ਦੇ ਵਕਫੇ ਬਾਅਦ ਅਗਲੇ ਮਹੀਨੇ ਵਾਪਸੀ ਕਰੇਗਾ। ਮਹਿੰਦਰਾ ਐਂਡ ਮਹਿੰਦਰਾ ਸਮੇਤ ਸਕੋਡਾ-ਵਾਕਸਵੇਗਨ ਅਤੇ ਰਿਨਾਲਟ-ਨਿਸਾਨ ਦੇ ਇਸ ਸ਼ੋਅ ਤੋਂ ਦੂਰੀ ਰਹਿਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : Windfall Profit Tax:ਕੇਂਦਰ ਸਰਕਾਰ ਨੇ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਘਟਾਇਆ, ATF 'ਤੇ ਵੀ ਦਿੱਤੀ ਰਾਹਤ
ਇਸ ਵਾਰ ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ, ਟੋਇਟਾ, ਕੀਆ, ਐਮਜੀ, ਬੀਵਾਈਡੀ ਅਤੇ ਟਾਟਾ ਮੋਟਰਜ਼ ਆਪਣੇ ਵਾਹਨਾਂ ਨੂੰ ਪੂਰੇ ਜ਼ੋਰ-ਸ਼ੋਰ ਨਾਲ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।
Maruti Suzuki ਆਪਣੀ ਨਵੀਂ ਬਲੇਨੋ ਕਰਾਸ ਅਤੇ 5 ਡੋਰ ਜਿੰਮੀ ਦੇ ਨਾਲ ਨਵੀਂ ਸੀ-ਸੈਗਮੈਂਟ MPV ਪੇਸ਼ ਕਰੇਗੀ।
Hyundai ਆਪਣੀ ਨਵੀਂ ਕ੍ਰੇਟਾ ਫੇਸਲਿਫਟ ਅਤੇ ਨਵੀਂ ਜਨਰੇਸ਼ਨ ਵਰਨਾ ਪੇਸ਼ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ Hyundai Ai3 (Mini SUV) ਨੂੰ ਵੀ ਪੇਸ਼ ਕਰੇਗੀ। ਇਸ ਤੋਂ ਇਲਾਵਾ ਅਪਡੇਟਿਡ Hyundai Grand i10 Nios ਨੂੰ ਵੀ ਦਿਖਾਇਆ ਜਾ ਸਕਦਾ ਹੈ।
Toyota ਇਨੋਵਾ ਹਾਈਕ੍ਰਾਸ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਇਸਦੀ ਕੀਮਤ ਵੀ ਦੱਸੀ ਜਾਵੇਗੀ। ADAS (ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ) ਫੀਚਰ ਨੂੰ ਨਵੇਂ ਮਾਡਲ ਵਿੱਚ ਸ਼ਾਮਲ ਕੀਤਾ ਜਾਵੇਗਾ।
Tata Motors Tiago EV, Altroz EV ਅਤੇ Punch EV ਦੇ ਨਾਲ Tata Harrier ਅਤੇ Safari ਫੇਸਲਿਫਟਾਂ ਪੇਸ਼ ਕਰ ਸਕਦੀ ਹੈ। ਇਸ ਵਾਰ ਟਾਟਾ ਦੇ ਨਵੇਂ ਮਾਡਲ 'ਚ ADAS (ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ) ਫੀਚਰ ਸ਼ਾਮਲ ਕੀਤਾ ਜਾਵੇਗਾ।
ਐਕਸਪੋ ਵਿਚ ਦੋ ਪਹੀਆ ਵਾਹਨਾਂ ਦੀ ਵੀ ਧੂਮ ਦੇਖਣ ਨੂੰ ਮਿਲੇਗੀ। Hero MotoCorp, Bajaj Auto, Suzuki MotorCycle India ਅਤੇ Honda Motorcycle India ਫਲੈਕਸ ਫਿਊਲ ਆਪਸ਼ਨ ਦੇ ਨਾਲ ਆਪਣੇ ਵਾਹਨ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਨਿਵੇਸ਼ਕਾਂ ਨੂੰ ਲੁਭਾਉਣ ਲਈ PPP ਮਾਡਲ ਦੀਆਂ ਸ਼ਰਤਾਂ 'ਤੇ ਮੁੜ ਵਿਚਾਰ ਕਰੇਗਾ ਰੇਲਵੇ ਵਿਭਾਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।