ਪੰਜਾਬ 'ਚ ਖੇਤੀਬਾੜੀ ਨੂੰ ਲੈ ਕੇ ਹੋ ਰਹੇ ਨਵੇਂ ਤਜਰਬੇ, ਨਵੀਂਆਂ ਤਕਨੀਕਾਂ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ

Thursday, Dec 23, 2021 - 04:48 PM (IST)

ਨਵੀਂ ਦਿੱਲੀ - ਪੰਜਾਬ ਦੇ ਕਿਸਾਨ ਖੇਤੀਬਾੜੀ ਦੀ ਪੈਦਾਵਾਰ ਵਧਾਉਣ ਲਈ ਸਮੇਂ-ਸਮੇਂ 'ਤੇ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਦੇ ਆ ਰਹੇ ਹਨ। ਫਸਲਾਂ ਦੀ ਭਰਪੂਰ ਪੈਦਾਵਾਰ ਲਈ ਪੰਜਾਬ ਹੋਰ ਸੂਬਿਆਂ ਦੇ ਮੁਕਾਬਲੇ ਮੌਹਰੀ ਰਿਹਾ ਹੈ। ਮੌਜੂਦਾ ਸਮੇਂ ਵਿਚ ਕਿਸਾਨ ਇਕ ਖੇਤੀਬਾੜੀ ਦੀ ਨਵੀਂ ਤਕਨੀਕ ਅਜ਼ਮਾ ਰਹੇ ਹਨ। ਇਸ ਤਕਨੀਕ ਨੂੰ ਮਾਈਕ੍ਰੋਇਰੀਗੇਸ਼ਨ ਭਾਵ ਡ੍ਰਿਪ ਇਰੀਗੇਸ਼ਨ ਦਾ ਨਾਂ ਦਿੱਤਾ ਗਿਆ ਹੈ। ਇਸ ਨਵੀਂ ਤਕਨੀਕ ਦੇ ਤਹਿਤ 60 ਫ਼ੀਸਦੀ ਤੋਂ ਲੈ ਕੇ 70 ਫ਼ੀਸਦ ਤੱਕ ਖ਼ਾਦ ਅਤੇ  ਪਾਣੀ ਦੀ ਬਚਤ ਹੁੰਦੀ ਹੈ। ਦੂਜੇ ਪਾਸੇ ਇਸ ਤਕਨੀਕ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਹੈ। 

ਇਹ ਵੀ ਪੜ੍ਹੋ : ਆਲੂਆਂ ਦੀ ਘਾਟ ਕਾਰਨ ਜਾਪਾਨ 'ਚ ਖੜ੍ਹਾ ਹੋਇਆ ਨਵਾਂ ਸੰਕਟ, McDonald ਨੂੰ ਲੈਣਾ ਪਿਆ ਇਹ ਫ਼ੈਸਲਾ

ਇਨ੍ਹਾਂ ਤਕਨੀਕਾਂ ਵਧ ਰਹੀ ਖੇਤੀਬਾੜੀ ਵਿਚ ਦਿਲਚਸਪੀ

ਇਸ ਤਕਨੀਕ ਦੇ ਤਹਿਤ ਖੇਤਾਂ ਵਿਚ ਆਟੋਮੇਟਿਡ ਸਿਸਟਮ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਸਿਸਟਮ ਨੂੰ ਲਗਾਉਣ ਤੋਂ ਬਾਅਦ ਵਾਰ-ਵਾਰ ਖੇਤਾਂ ਵਿਚ ਪਾਣੀ ਦਾ ਪੱਧਰ ਚੈੱਕ ਕਰਨ ਲਈ ਜਾਣਾ ਪੈਂਦਾ। ਖੇਤੀਬਾੜੀ ਦੀ ਰੋਜ਼ਾਨਾ ਅਪਡੇਟ ਮਿਲਦੀ ਰਹਿੰਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸੋਲਰ ਫੋਟੋਵੋਲਟਿਕ ਪੈਨਲ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਤਾਂ ਜੋ ਕਿਸਾਨ ਬਿਜਲੀ ਦੀ ਪੈਦਾਵਾਰ ਕਰਕੇ ਕਮਾਈ ਵਧਾ ਸਕਣ। ਇਸ ਤੋਂ ਇਲਾਵਾ ਕਿਸਾਨ ਘੱਟ ਮਿੱਟੀ ਦੀ ਵਰਤੋਂ ਕਰਕੇ ਸੁਆਇਲ ਲਾਸ ਫਾਰਮਿੰਗ ਵਿਚ ਵੀ ਹੱਥ ਅਜ਼ਮਾ ਰਹੇ ਹਨ। ਹੁਣ ਹਾਈਡ੍ਰੋਪੋਨਿਕ ਅਤੇ ਐਰੋਪੋਨਿਕ ਵਰਟੀਕਲ ਤਕਨੀਕ ਵਿਚ ਵੀ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ। 

ਇਹ ਵੀ ਪੜ੍ਹੋ : ਮਹਿੰਗਾਈ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਕੱਸੀ ਕਮਰ, ਘਟਣਗੀਆਂ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ!

ਇਸ ਕਾਰਨ ਹੋ ਰਿਹਾ ਨਵੀਂਆਂ ਤਕਨੀਕਾਂ ਦਾ ਵਿਕਾਸ

ਕੋਰੋਨਾ ਮਾਹਮਾਰੀ ਦਰਮਿਆਨ ਲੋਕ ਆਪਣੀ ਸਿਹਤ ਨੂੰ ਲੈ ਕੇ ਸੁਚੇਤ ਹੋ ਰਹੇ ਹਨ। ਸਿਹਤਮੰਦ ਅਤੇ ਆਰਗੈਨਿਕ ਭਾਵ ਕੁਦਰਤੀ ਉਤਪਾਦਾਂ ਦੀ ਮੰਗ ਵਧ ਰਹੀ ਹੈ। ਦੇਸ਼ ਵਿਚ ਵਧ ਰਹੇ ਕੈਂਸਰ ਦੇ ਕੇਸਾਂ ਕਾਰਨ ਲੋਕ ਬਿਨਾਂ ਕੈਮਿਕਲ ਵਾਲੇ ਫ਼ਲ ਅਤੇ ਸਬਜ਼ੀਆਂ ਨੂੰ ਤਰਜੀਹ ਦੇ ਰਹੇ ਹਨ। ਇਸ ਕਾਰਨ ਕਿਸਾਨ ਵੀ ਇਨ੍ਹਾਂ ਫਸਲਾਂ ਨੂੰ ਲੈ ਕੇ ਉਤਸ਼ਾਹਿਤ ਹੋ ਰਹੇ ਹਨ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕਣਕ ਦੀ ਜ਼ਿਆਦਾ ਜ਼ਿੰਕ ਵਾਲੀ ਕਿਸਮ ਦੀ ਪਛਾਣ ਹੋਈ ਹੈ। ਇਸ ਤੋਂ ਇਲਾਵਾ ਖੇਤੀਬਾੜੀ ਉਤਪਾਦਾਂ ਉੱਤੇ ਕਿਊਆਰਕੋਡ ਹੋਵੇਗਾ, ਜਿਸ ਨਾਲ ਸੈਪਲਿੰਗ ਵਿਚ ਫੇਲ ਹੋਣ ਵਾਲਾ ਉਤਪਾਦ ਕਿਹੜੇ ਕਿਸਾਨ ਦਾ ਹੈ ਇਹ ਵੀ ਅਸਨੀ ਨਾਲ ਪਤਾ ਲਗਾਇਆ ਜਾ ਸਕੇਗਾ ਤਾਂ ਜੋ ਬਾਕੀ ਕਿਸਾਨਾਂ ਨੂੰ ਇਸ ਦਾ ਨੁਕਸਾਨ ਨਾ ਹੋਵੇ।

ਇਹ ਵੀ ਪੜ੍ਹੋ : ਏਸ਼ੀਆ ਦੇ 48 ਦੇਸ਼ਾਂ 'ਚ ਰੁਪਏ ਦਾ ਬੁਰਾ ਹਾਲ, ਭਾਰਤ 'ਚ ਫਟ ਸਕਦੈ ਮਹਿੰਗਾਈ ਬੰਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News