ਜੀਵਨ ਬੀਮਾ ਕੰਪਨੀਆਂ ਦੀ ਨਵੇਂ ਕਾਰੋਬਾਰ ਨਾਲ ਪ੍ਰੀਮੀਅਮ ਆਮਦਨ 42 ਫੀਸਦੀ ਵਧੀ

Wednesday, Dec 08, 2021 - 02:14 PM (IST)

ਨਵੀਂ ਦਿੱਲੀ- ਜੀਵਨ ਬੀਮਾ ਕੰਪਨੀਆਂ ਦੀ ਨਵੇਂ ਬੀਮਾ ਕਾਰੋਬਾਰ ਨਾਲ ਪ੍ਰੀਮੀਅਮ ਆਮਦਨ ਇਸ ਸਾਲ ਨਵੰਬਰ 'ਚ ਕਰੀਬ 42 ਫੀਸਦੀ ਵਧ ਕੇ 27,177.26 ਕਰੋੜ ਰੁਪਏ ਰਹੀ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਕਿਹਾ ਕਿ ਸਾਰੀਆਂ 24 ਜੀਵਨ ਬੀਮਾ ਕੰਪਨੀਆਂ ਦੀ ਨਵੇਂ ਕਾਰੋਬਾਰ ਤੋਂ ਪਹਿਲੇ ਸਾਲ ਦੀ ਪ੍ਰੀਮੀਅਮ ਆਮਦਨ ਨਵੰਬਰ, 2020 'ਚ 19,159.30 ਕਰੋੜ ਰੁਪਏ ਸੀ। ਜਨਤਕ ਖੇਤਰ ਦੀ ਭਾਰਤੀ ਜੀਵਨ ਬੀਮਾ ਕੰਪਨੀ (ਐੱਲ. ਆਈ. ਸੀ.) ਦੀ ਪਹਿਲੇ ਸਾਲ ਦੀ ਬੀਮਾ ਪ੍ਰੀਮੀਅਮ ਆਮਦਨ ਨਵੰਬਰ 'ਚ 32 ਫੀਸਦੀ ਤੋਂ ਜ਼ਿਆਦਾ ਵਧ ਕੇ 15,967.51 ਕਰੋੜ ਰੁਪਏ ਰਹੀ।


Aarti dhillon

Content Editor

Related News