ਨਵੇਂ ਦੌਰ ਦੀਆਂ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਦਿੱਤਾ ਜੰਮ ਕੇ ਘਾਟਾ, ਇਕ ਹਫਤੇ ਵਿਚ 15 ਫੀਸਦੀ ਤੱਕ ਟੁੱਟੇ ਸ਼ੇਅਰ

Sunday, Jan 23, 2022 - 04:21 PM (IST)

ਨਵੇਂ ਦੌਰ ਦੀਆਂ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਦਿੱਤਾ ਜੰਮ ਕੇ ਘਾਟਾ, ਇਕ ਹਫਤੇ ਵਿਚ 15 ਫੀਸਦੀ ਤੱਕ ਟੁੱਟੇ ਸ਼ੇਅਰ

ਨਵੀਂ ਦਿੱਲੀ (ਇੰਟ.) - ਨਵੀਂ ਏਜ ਦੀਆਂ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਜੰਮ ਕੇ ਘਾਟਾ ਦਿੱਤਾ ਹੈ। ਹਾਲ ਹੀ ਵਿਚ ਜੋ ਨਵੀਂ ਏਜ ਦੀਆਂ ਕੰਪਨੀਆਂ ਸ਼ੇਅਰ ਬਾਜ਼ਾਰ ਵਿਚ ਲਿਸਟ ਹੋਈਆਂ ਹਨ, ਇਨ੍ਹਾਂ ਦੇ ਸ਼ੇਅਰਸ ਇਕ ਹਫਤੇ ਵਿਚ 15 ਫੀਸਦੀ ਤੱਕ ਟੁੱਟ ਗਏ ਹਨ। ਜਦੋਂਕਿ ਇਕ ਸਾਲ ਦੇ ਉਪਰੀ ਪੱਧਰ ਤੋਂ ਇਨ੍ਹਾਂ ਦੀਆਂ ਕੀਮਤਾਂ ਵਿਚ 51 ਫੀਸਦੀ ਤੱਕ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : CBDT ਦਾ ਟੈਕਸਦਾਤਿਆਂ ਨੂੰ ਵੱਡਾ ਝਟਕਾ, ਯੂਲਿਪ ’ਤੇ ਮਿਲਣ ਵਾਲੀ ਟੈਕਸ ਛੋਟ ਲਿਮਿਟ ਘਟਾਈ

ਜ਼ੋਮੈਟੋ ਦਾ ਸ਼ੇਅਰ ਇਕ ਹਫਤੇ ਵਿਚ 14.93 ਫੀਸਦੀ ਡਿੱਗ ਕੇ 113.75 ਰੁਪਏ ਉੱਤੇ

ਜ਼ੋਮੈਟੋ ਦਾ ਸ਼ੇਅਰ ਇਕ ਹਫਤੇ ਵਿਚ 14.93 ਫੀਸਦੀ ਡਿੱਗਿਆ ਹੈ। ਇਕੱਲੇ ਸ਼ੁੱਕਰਵਾਰ ਨੂੰ ਹੀ ਇਸ ਵਿਚ 9 ਫੀਸਦੀ ਦੀ ਗਿਰਾਵਟ ਆਈ ਸੀ ਅਤੇ ਇਹ 113.75 ਰੁਪਏ ਉੱਤੇ ਆ ਗਿਆ। ਇਸੇ ਤਰ੍ਹਾਂ ਪੇਟੀਐੱਮ ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨ ਦਾ ਸਟਾਕ 14.15 ਫੀਸਦੀ ਟੁੱਟ ਕੇ 959 ਰੁਪਏ ਉੱਤੇ ਆ ਗਿਆ ਹੈ । ਜ਼ੋਮੈਟੋ ਦਾ ਸ਼ੇਅਰ ਤਾਂ ਹੁਣ ਲਿਸਟਿੰਗ ਪ੍ਰਾਈਸ ਤੋਂ ਵੀ ਹੇਠਾਂ ਚਲਾ ਗਿਆ ਹੈ। ਇਕ ਸਾਲ ਦੇ ਉੱਪਰੀ ਪੱਧਰ ਤੋਂ ਗੱਲ ਕਰੀਏ ਤਾਂ ਇਨ੍ਹਾਂ ਦੇ ਸ਼ੇਅਰਸ ਵਿਚ ਭਾਰੀ ਗਿਰਾਵਟ ਆਈ ਹੈ। ਉਦਾਹਰਣ ਦੇ ਤੌਰ ਉੱਤੇ ਜ਼ੋਮੈਟੋ ਦਾ ਸਟਾਕ 16 ਨਵੰਬਰ ਨੂੰ 169 ਰੁਪਏ ਉੱਤੇ ਸੀ। ਇਹ ਉਦੋਂ ਤੋਂ ਹੁਣ ਤੱਕ 32.79 ਫੀਸਦੀ ਟੁੱਟ ਗਿਆ ਹੈ। ਪੇਟੀਐੱਮ ਦਾ ਸ਼ੇਅਰ 18 ਨਵੰਬਰ ਨੂੰ 1,961 ਰੁਪਏ ਉੱਤੇ ਸੀ। ਇਸ ਵਿਚ 51.03 ਫੀਸਦੀ ਦੀ ਗਿਰਾਵਟ ਆਈ ਹੈ। ਹਾਲਾਂਕਿ ਇਹ ਸਟਾਕ ਕਦੇ ਵੀ ਆਪਣੇ ਇਸ਼ੂ ਪ੍ਰਾਈਸ 2,150 ਰੁਪਏ ਉੱਤੇ ਨਹੀਂ ਪਹੁੰਚ ਸਕਿਆ।

ਇਹ ਵੀ ਪੜ੍ਹੋ : ਖਪਤਕਾਰਾਂ ਨੂੰ ਮੁੜ ਲੱਗੇਗਾ ਝਟਕਾ, ਇਸ ਕਾਰਨ ਵਧ ਸਕਦੇ ਹਨ ਰਿਫਾਇੰਡ ਆਇਲ ਦੇ ਰੇਟ

ਨਾਇਕਾ ਦਾ ਸ਼ੇਅਰ 3 ਫੀਸਦੀ ਦੇ ਕਰੀਬ ਟੁੱਟ ਕੇ 1,992 ਰੁਪਏ ਉੱਤੇ

ਨਵੀਂ ਏਜ ਕੰਪਨੀਆਂ ਵਿਚ ਸਭ ਤੋਂ ਜ਼ਿਆਦਾ ਲਾਭ ਦੇਣਵਾਲੀ ਨਾਇਕਾ ਦਾ ਵੀ ਸ਼ੇਅਰ ਬਾਜ਼ਾਰ ਦੀ ਗਿਰਾਵਟ ਤੋਂ ਬੱਚ ਨਹੀਂ ਸਕਿਆ। ਇਹ ਇਕ ਹਫਤੇ ਵਿਚ 3 ਫੀਸਦੀ ਦੇ ਕਰੀਬ ਟੁੱਟ ਕੇ 1,992 ਰੁਪਏ ਉੱਤੇ ਆ ਗਿਆ ਹੈ। ਇਸੇ ਤਰ੍ਹਾਂ ਪਾਲਿਸੀ ਬਾਜ਼ਾਰ ਦਾ ਸਟਾਕ 8.20 ਫੀਸਦੀ ਡਿੱਗ ਕੇ 864 ਰੁਪਏ ਉੱਤੇ ਆ ਗਿਆ ਹੈ, ਜਦੋਂਕਿ ਕਾਰਟਰੇਡ ਦਾ ਸ਼ੇਅਰ 3.81 ਫੀਸਦੀ ਗਿਰਾਵਟ ਦੇ ਨਾਲ 813 ਰੁਪਏ ਉੱਤੇ ਆ ਗਿਆ ਹੈ।

ਨਾਇਕਾ ਦੇ ਸ਼ੇਅਰ ਦਾ ਭਾਅ 26 ਨਵੰਬਰ ਨੂੰ 2,574 ਰੁਪਏ ਉੱਤੇ ਸੀ। ਇਸ ਵਿਚ 22.37 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂਕਿ ਪਾਲਿਸੀ ਬਾਜ਼ਾਰ ਦਾ ਸ਼ੇਅਰ 17 ਨਵੰਬਰ ਨੂੰ 1,470 ਰੁਪਏ ਦੇ ਪੱਧਰ ਤੋਂ 41.21 ਫੀਸਦੀ ਡਿੱਗ ਗਿਆ ਹੈ। ਕਾਰਟਰੇਡ ਦੇ ਸਟਾਕ ਦਾ ਭਾਅ 20 ਅਗਸਤ 2021 ਨੂੰ 1,610 ਰੁਪਏ ਸੀ । ਉਦੋਂ ਤੋਂ ਇਸ ਵਿਚ 49.77 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : 12 ਮਹੀਨਿਆਂ ’ਚ 1.50 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ

ਮਾਰਕੀਟ ਕੈਪ ਵਿਚ ਵੀ ਭਾਰੀ ਗਿਰਾਵਟ

ਇਸ ਵਿਚੋਂ ਤਿੰਨ ਕੰਪਨੀਆਂ ਦਾ ਮਾਰਕੀਟ ਕੈਪ ਇਕ ਲੱਖ ਕਰੋਡ਼ ਰੁਪਏ ਦੇ ਪਾਰ ਸੀ ਪਰ ਹੁਣ ਤਿੰਨੋਂ ਇਸ ਤੋਂ ਹੇਠਾਂ ਹੋ ਗਈਆਂ ਹਨ। ਜ਼ੋਮੈਟੋ ਦਾ ਮਾਰਕੀਟ ਕੈਪ ਘੱਟ ਕੇ 89,537 ਕਰੋਡ਼ ਰੁਪਏ ਹੋ ਗਿਆ ਹੈ ਜਦੋਂਕਿ ਪੇਟੀਐੱਮ ਦਾ ਘੱਟ ਹੋ ਕੇ 62,227 ਕਰੋਡ਼ ਹੋ ਗਿਆ। ਨਾਇਕਾ ਦਾ ਵੈਲਿਊਏਸ਼ਨ ਡਿੱਗ ਕੇ 94,226 ਕਰੋਡ਼ ਰੁਪਏ ਹੋ ਗਿਆ ਹੈ।

ਹਫਤੇ ਭਰ ਬਾਜ਼ਾਰ ਵਿਚ ਬਿਕਵਾਲੀ

ਉਂਝ ਇਸ ਹਫਤੇ ਵਿਚ ਸ਼ੇਅਰ ਬਾਜ਼ਾਰ ਵਿਚ ਭਾਰੀ ਬਿਕਵਾਲੀ ਦਿਸੀ। ਬਾਂਬੇ ਸਟਾਕ ਐਕਸਚੇਂਜ ਦਾ ਸੈਂਸੈਕਸ 2271 ਅੰਕ ਜਾਂ 3.5 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਮੰਗਲਵਾਰ ਤੋਂ ਵੀਰਵਾਰ ਤੱਕ ਇਸ ਵਿਚ ਰੋਜ਼ਾਨਾ 500 ਅੰਕਾਂ ਤੋਂ ਜ਼ਿਆਦਾ ਦੀ ਕਮੀ ਆਈ। ਸ਼ੁੱਕਰਵਾਰ ਨੂੰ ਵੀ ਇਹ 427 ਪੁਆਇੰਟਸ ਟੁੱਟ ਕੇ ਬੰਦ ਹੋਇਆ। ਸੈਂਸੈਕਸ ਵਿਚ 26 ਨਵੰਬਰ ਤੋਂ ਬਾਅਦ ਕਿਸੇ ਇਕ ਹਫਤੇ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਇਸ ਦੌਰਾਨ ਰਹੀ। ਨਿਫਟੀ ਦਾ ਆਈ. ਟੀ . ਇੰਡੈਕਸ ਇਸ ਦੌਰਾਨ 7 ਫੀਸਦੀ ਡਿੱਗਿਆ, ਜੋ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਰਾਵਟ ਸੀ।

ਇਹ ਵੀ ਪੜ੍ਹੋ : ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨ 'ਤੇ ਨਹੀਂ ਕੱਟਿਆ ਜਾਵੇਗਾ ਚਲਾਨ, ਜਾਣੋ ਕੀ ਹੈ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News