ਵਿਦੇਸ਼ ਜਾਣਾ ਹੋ ਰਿਹੈ 'ਬੰਦ', ਨੀਦਰਲੈਂਡਜ਼ ਵੱਲੋਂ ਵੀ ਭਾਰਤ ਤੋਂ ਫਲਾਈਟਾਂ ਰੱਦ

Monday, Apr 26, 2021 - 10:25 AM (IST)

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕਾਰਨ ਭਾਰਤ ਤੋਂ ਵਿਦੇਸ਼ ਜਾਣਾ ਮੁਸ਼ਕਲ ਹੋ ਰਿਹਾ ਹੈ। ਯੂ. ਕੇ., ਕੁਵੈਤ ਸਣੇ ਕੁਝ ਦੇਸ਼ਾਂ ਵੱਲੋਂ ਭਾਰਤ ਤੋਂ ਉਡਾਣਾਂ 'ਤੇ ਰੋਕ ਲਾਉਣ ਮਗਰੋਂ ਹੁਣ ਨੀਦਰਲੈਂਡਜ਼ ਨੇ ਵੀ 1 ਮਈ ਤੱਕ ਭਾਰਤ ਤੋਂ ਯਾਤਰੀ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਹੈ।

ਨੀਦਰਲੈਂਡਜ਼ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਸੰਕਰਮਣ ਵਧਣ ਕਾਰਨ ਉਹ ਸੋਮਵਾਰ ਤੋਂ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਰਿਹਾ ਹੈ। 

ਇਹ ਵੀ ਪੜ੍ਹੋ- 1 ਮਈ ਤੋਂ ਕੋਰੋਨਾ ਵਾਇਰਸ ਟੀਕਾ ਲਵਾਉਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

ਸਪੂਤਨਿਕ ਨੇ ਡੱਚ ਹਵਾਬਾਜ਼ੀ ਮੰਤਰਾਲਾ ਦਾ ਹਵਾਲਾ ਦਿੰਦੇ ਖ਼ਬਰ ਦਿੱਤੀ ਹੈ ਕਿ ਭਾਰਤ ਤੋਂ ਯਾਤਰੀ ਉਡਾਣਾਂ ਲਈ ਸੋਮਵਾਰ ਸ਼ਾਮ 6 ਵਜੇ ਤੋਂ ਪਾਬੰਦੀ ਲਾਗੂ ਹੋਵੇਗੀ। ਇਹ ਪਾਬੰਦੀ 1 ਮਈ ਤੱਕ ਲਾਗੂ ਰਹੇਗੀ। ਭਾਰਤ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ 3 ਲੱਖ ਤੋਂ ਵੱਧ ਮਾਮਲੇ ਆ ਰਹੇ ਹਨ। ਐਤਵਾਰ ਨੂੰ 3,49,391 ਨਵੇਂ ਕੋਵਿਡ-19 ਮਾਮਲੇ ਆਏ ਅਤੇ 2,767 ਮੌਤਾਂ ਹੋਈਆਂ ਸਨ। ਸਿਹਤ ਮੰਤਰਾਲਾ ਅਨੁਸਾਰ, ਮਹਾਰਾਸ਼ਟਰ, ਯੂ. ਪੀ., ਕਰਨਾਟਕ, ਗੁਜਰਾਤ ਤੇ ਕੇਰਲਾ ਵਿਚ ਮਾਮਲੇ ਜ਼ਿਆਦਾ ਹਨ। ਕੁੱਲ ਮਾਮਲਿਆਂ ਵਿਚ 54 ਫ਼ੀਸਦੀ ਇਨ੍ਹਾਂ ਪੰਜ ਸੂਬਿਆਂ ਤੋਂ ਹੀ ਹਨ। ਕੋਵਿਡ-19 ਸਥਿਤੀ ਖ਼ਰਾਬ ਹੋਣ ਕਾਰਨ ਕਈ ਦੇਸ਼ਾਂ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀਆਂ ਲਾਈਆਂ ਹਨ। ਫਰਾਂਸ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਕੀਤਾ ਹੈ।

ਇਹ ਵੀ ਪੜ੍ਹੋ- ਸੈਂਸੈਕਸ 'ਚ 660 ਅੰਕ ਦਾ ਉਛਾਲ, ਨਿਫਟੀ 'ਚ ਤੇਜ਼ੀ, ਇਨ੍ਹਾਂ ਸ਼ੇਅਰਾਂ 'ਚ ਕਮਾਈ

►ਵਿਦੇਸ਼ ਯਾਤਰਾ ਦੀ ਮੁਸ਼ਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News