ਲਗਾਤਾਰ ਤੀਜੇ ਮਹੀਨੇ FPI ਰਹੇ ਸ਼ੁੱਧ ਨਿਵੇਸ਼ਕ, ਅਪ੍ਰੈਲ ''ਚ ਕੀਤੀ 17,219 ਕਰੋੜ ਦੀ ਲਿਵਾਲੀ

04/28/2019 11:26:36 AM

ਨਵੀਂ ਦਿੱਲੀ—ਅਨੁਕੂਲ ਵੱਡੇ ਆਰਥਿਕ ਹਾਲਾਤਾਂ ਅਤੇ ਉਚਿਤ ਤਰਲਤਾ ਦੇ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ.ਪੀ.ਆਈ.) ਅਪ੍ਰੈਲ ਮਹੀਨੇ 'ਚ 17,219 ਕਰੋੜ ਰੁਪਏ ਦੇ ਸ਼ੁੱਧ ਖਰੀਦਾਰ ਰਹੇ। ਇਹ ਲਗਾਤਾਰ ਤੀਜਾ ਮਹੀਨਾ ਰਿਹਾ ਜਦੋਂ ਐੱਫ.ਪੀ.ਆਈ. ਸ਼ੁੱਧ ਲਿਵਾਲ ਰਹੇ ਹਨ। ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਹਾਂ-ਪੱਖੀ ਸੰਸਾਰਕ ਧਾਰਨਾ, ਆਰਥਿਕ ਵਾਧੇ ਦੇ ਵਧੀਆ ਹੁੰਦੇ ਪਰਿਦ੍ਰਿਸ਼, ਅਨੁਕੂਲ ਵੱਡੀ ਆਰਥਿਕ ਹਾਲਾਤ ਅਤੇ ਰਿਜ਼ਰਵ ਬੈਂਕ ਵਲੋਂ ਨਰਮ ਰੁਖ ਅਪਣਾਉਣ ਦੇ ਕਾਰਨ ਫਰਵਰੀ, 2019 ਤੋਂ ਭਾਰਤ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਪਾਉਣ ਵਾਲੇ ਟਾਪ ਦੇਸ਼ਾਂ 'ਚੋਂ ਇਕ ਬਣਿਆ ਹੋਇਆ ਹੈ। ਅਪ੍ਰੈਲ ਤੋਂ ਪਹਿਲਾਂ ਐੱਫ.ਪੀ.ਆਈ. ਨੇ ਘਰੇਲੂ ਬਾਜ਼ਾਰ 'ਚ ਮਾਰਚ 'ਚ 45,981 ਕਰੋੜ ਰੁਪਏ ਅਤੇ ਫਰਵਰੀ 'ਚ 11,182 ਕਰੋੜ ਰੁਪਏ ਸ਼ੁੱਧ ਨਿਵੇਸ਼ ਕੀਤਾ ਹੈ। ਡਿਪਾਜ਼ਿਟਰੀ ਦੇ ਕੋਲ ਉਪਲੱਬਧ ਅੰਕੜਿਆਂ ਦੇ ਮੁਤਾਬਕ ਅਪ੍ਰੈਲ ਮਹੀਨੇ 'ਚ ਐੱਫ.ਪੀ.ਆਈ. ਨੇ ਸ਼ੇਅਰਾਂ 'ਚ 21,032.04 ਕਰੋੜ ਰੁਪਏ ਲਗਾਏ ਜਦੋਂਕਿ ਬਾਂਡ ਬਾਜ਼ਾਰ ਤੋਂ ਉਨ੍ਹਾਂ ਨੇ 3,812.94 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਹ ਘਰੇਲੂ ਬਾਜ਼ਾਰ 'ਚ ਇਸ ਦੌਰਾਨ 17,219.10 ਕਰੋੜ ਰੁਪਏ ਦੇ ਸ਼ੁੱਧ ਲਿਵਾਲ ਰਹੇ। ਮਾਰਨਿੰਗਸਟਾਰ ਦੇ ਸੋਧ ਪ੍ਰਬੰਧਕ ਅਤੇ ਸੀਨੀਅਰ ਸੋਧ ਵਿਸ਼ਲੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਸੰਸਾਰਕ ਅਰਥਵਿਵਸਥਾ 'ਚ ਨਰਮੀ ਦੇ ਖਦਸ਼ੇ ਨਾਲ ਕਈ ਕੇਂਦਰੀ ਬੈਂਕਾਂ ਨੇ ਵਿਆਜ ਦਰ 'ਚ ਵਾਧਾ ਕੀਤਾ ਹੈ ਤਾਂ ਜੋ ਸੁਸਤ ਪੈਂਦੀ ਅਰਥਵਿਵਸਥਾ ਨੂੰ ਸਹਾਰਾ ਮਿਲ ਸਕੇ।


Aarti dhillon

Content Editor

Related News