ਸਰਕਾਰ ਦੇ ਖਜ਼ਾਨੇ ਨੂੰ ਝਟਕਾ, ਟੈਕਸਾਂ ਦੀ ਕੁਲੈਕਸ਼ਨ ''ਚ ਇੰਨੀ ਗਿਰਾਵਟ

Sunday, Sep 20, 2020 - 10:57 AM (IST)

ਸਰਕਾਰ ਦੇ ਖਜ਼ਾਨੇ ਨੂੰ ਝਟਕਾ, ਟੈਕਸਾਂ ਦੀ ਕੁਲੈਕਸ਼ਨ ''ਚ ਇੰਨੀ ਗਿਰਾਵਟ

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਵਿਚਕਾਰ ਸਰਕਾਰ ਦੇ ਖਜ਼ਾਨੇ ਨੂੰ ਮਾਰ ਪੈ ਰਹੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਮੌਜੂਦਾ ਵਿੱਤੀ ਸਾਲ 'ਚ ਅਪ੍ਰੈਲ ਤੋਂ ਅਗਸਤ ਦਰਮਿਆਨ 1.92 ਲੱਖ ਕਰੋੜ ਰੁਪਏ ਦੀ ਪ੍ਰਤੱਖ ਟੈਕਸ ਕੁਲਕੈਸ਼ਨ ਹੋਈ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 31 ਫੀਸਦੀ ਘੱਟ ਹੈ।

ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਉੱਤਰ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਪ੍ਰੈਲ-ਅਗਸਤ ਦੌਰਾਨ ਅਪ੍ਰਤੱਖ ਟੈਕਸ ਸੰਗ੍ਰਹਿ 'ਚ ਵੀ 11 ਫੀਸਦੀ ਦੀ ਗਿਰਾਵਟ ਆਈ ਅਤੇ ਇਹ 3.42 ਲੱਖ ਕਰੋੜ ਰੁਪਏ ਰਿਹਾ।

ਠਾਕੁਰ ਨੇ ਲੋਕ ਸਭਾ ਨੂੰ ਲਿਖਤੀ ਜਵਾਬ 'ਚ ਕਿਹਾ ਕਿ ਅਪ੍ਰੈਲ-ਅਗਸਤ 2019 'ਚ ਪ੍ਰਤੱਖ ਟੈਕਸ ਵਸੂਲੀ 2,79,711 ਕਰੋੜ ਰੁਪਏ ਸੀ, ਜਦੋਂਕਿ ਅਪ੍ਰੈਲ-ਅਗਸਤ 2020 'ਚ ਇਹ 1,92,718 ਕਰੋੜ ਰੁਪਏ ਰਹੀ।

ਇਸ ਤੋਂ ਇਲਾਵਾ ਅਪ੍ਰੈਲ-ਅਗਸਤ 2019 'ਚ ਕੁੱਲ ਅਪ੍ਰਤੱਖ ਟੈਕਸ ਕੁਲੈਕਸ਼ਨ 3,85,949 ਕਰੋੜ ਰੁਪਏ ਸੀ, ਜੋ ਕਿ ਅਪ੍ਰੈਲ-ਅਗਸਤ 2020 'ਚ 3,42,591 ਕਰੋੜ ਰੁਪਏ ਰਹਿ ਗਈ। ਅਪ੍ਰੈਲ-ਅਗਸਤ ਦੌਰਾਨ, ਕੇਂਦਰ ਦੇ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਦੀ ਕੁਲੈਕਸ਼ਨ 1.81 ਲੱਖ ਕਰੋੜ ਰੁਪਏ ਰਹੀ। ਬਜਟ 'ਚ ਪੂਰੇ ਵਿੱਤੀ ਵਰ੍ਹੇ ਲਈ ਕੇਂਦਰ ਦੇ ਜੀ. ਐੱਸ. ਟੀ. ਸੰਗ੍ਰਹਿ ਦਾ ਅਨੁਮਾਨ 6,90,500 ਕਰੋੜ ਰੁਪਏ ਹੈ। 2019-20 'ਚ 6,12,327 ਕਰੋੜ ਰੁਪਏ ਦੇ ਸੋਧੇ ਅਨੁਮਾਨ ਦੇ ਮੁਕਾਬਲੇ ਕੇਂਦਰ ਦਾ ਅਸਲ ਜੀ. ਐੱਸ. ਟੀ. ਮਾਲੀਆ 5,98,825 ਕਰੋੜ ਰੁਪਏ ਰਿਹਾ ਸੀ।


author

Sanjeev

Content Editor

Related News