ਨੈਰੋਲੈਕ ਨੂੰ ਦੋ ਅੰਕਾਂ ਦੇ ਵਾਧੇ ਦਾ ਅੰਦਾਜ਼ਾ, 450 ਕਰੋੜ ਰੁਪਏ ਨਿਵੇਸ਼ ਦਾ ਟੀਚਾ
Sunday, Oct 04, 2020 - 08:31 PM (IST)
ਮੁੰਬਈ- ਦੇਸ਼ ਦੀ ਮੁੱਖ ਪੇਂਟ ਕੰਪਨੀ ਕੰਸਾਈ ਨੈਰੋਲੈਕ ਨੇ ਕਿਹਾ ਕਿ ਉਸ ਨੂੰ ਇਸ ਸਾਲ ਦੋ ਅੰਕਾਂ ਦੇ ਵਾਧੇ ਦੀ ਉਮੀਦ ਹੈ ਅਤੇ ਉਹ ਆਪਣੀ ਨਿਰਮਾਣ ਸਮਰੱਥਾ ਵਿਚ ਵਾਧਾ ਕਰਨ ਲਈ 450 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਕੰਸਾਈ ਨੈਰੋਲੈਕ ਨੇ ਹਾਲ ਵਿਚ ਆਪਣੇ ਆਵਾਜਾਈ ਦੇ 100 ਸਾਲ ਪੂਰੇ ਕੀਤੇ ਹਨ ਅਤੇ ਆਟੋਮੈਟਿਵ ਪੇਂਟ ਬਲਾਕ ਵਿਚ 57 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਉਹ ਇਸ ਖੇਤਰ ਵਿਚ ਅੱਗੇ ਹੈ।
ਕੰਪਨੀ ਦੀ ਕੁੱਲ ਆਮਦਨ ਵਿਚ ਆਟੋਮੈਟਿਵ ਬਲਾਕ ਦੀ 45 ਫੀਸਦੀ ਹਿੱਸੇਦਾਰੀ ਹੈ। ਕੰਸਾਈ ਨੈਰੋਲੈਕ ਪੇਂਟਸ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਐੱਚ. ਐੱਮ. ਭਰੂਕਾ ਨੇ ਦੱਸਿਆ ਕਿ ਹਾਲਾਂਕਿ ਅਸੀਂ ਤਾਲਾਬੰਦੀ ਦੇ ਚੱਲਦਿਆਂ ਵਧੇਰੇ ਮੰਗ ਵਾਲੇ ਮਹੀਨੇ ਅਪ੍ਰੈਲ ਨੂੰ ਖੋਹ ਦਿੱਤਾ, ਪਰ ਹੁਣ ਵਿਕਰੀ ਲਗਭਗ ਸਾਧਾਰਣ ਹੈ। ਪਲਾਂਟ ਤਾਲਾਬੰਦੀ ਦੇ ਪਹਿਲੇ ਪੱਧਰ 'ਤੇ ਚੱਲ ਰਹੇ ਹਨ।
ਇਸ ਨੂੰ ਦੇਖਦੇ ਹੋਏ ਮੈਨੂੰ ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤੱਕ ਅਸੀਂ ਦੋ ਅੰਕਾਂ ਦਾ ਵਾਧਾ ਹਾਸਲ ਕਰ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਵਧੀਆ ਮੰਗ ਦੀ ਉਮੀਦ ਕਰਦੇ ਹੋਏ ਅਸੀਂ ਆਪਣੇ ਅੰਮ੍ਰਿਤਸਰ ਪਲਾਂਟ ਵਿਚ ਨਵੀਂ ਸਮਰੱਥਾ ਜੋੜ ਰਹੇ ਹਾਂ ਅਤੇ ਇਸ ਦੇ ਲਈ 450 ਕਰੋੜ ਰੁਪਏ ਦਾ ਨਿਵੇਸ਼ ਕਰਾਂਗੇ, ਜਿਸ ਵਿਚੋਂ ਜ਼ਿਆਦਾਤਰ ਖਰਚ ਇਸੇ ਸਾਲ ਹੋਵੇਗਾ।