ਤਿਉਹਾਰਾਂ ਤੋਂ ਪਹਿਲਾਂ ਭਾਰਤ ਤੋਂ 20,000 ਮੀਟ੍ਰਿਕ ਟਨ ਖੰਡ ਦਰਾਮਦ ਕਰੇਗਾ ਨੇਪਾਲ

Thursday, Sep 14, 2023 - 01:58 PM (IST)

ਤਿਉਹਾਰਾਂ ਤੋਂ ਪਹਿਲਾਂ ਭਾਰਤ ਤੋਂ 20,000 ਮੀਟ੍ਰਿਕ ਟਨ ਖੰਡ ਦਰਾਮਦ ਕਰੇਗਾ ਨੇਪਾਲ

ਕਾਠਮੰਡੂ (ਭਾਸ਼ਾ) - ਨੇਪਾਲ ਸਰਕਾਰ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦਸ਼ਹਿਰਾ ਅਤੇ ਦੀਵਾਲੀ ਸਮੇਤ ਆਉਣ ਵਾਲੇ ਤਿਉਹਾਰਾਂ ਤੋਂ ਪਹਿਲਾਂ ਭਾਰਤ ਤੋਂ 20,000 ਮੀਟ੍ਰਿਕ ਟਨ ਖੰਡ ਦਰਾਮਦ ਕਰੇਗੀ। ਉਦਯੋਗ, ਵਣਜ ਅਤੇ ਸਪਲਾਈ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਸਥਾਨਕ ਮੰਗ ਨੂੰ ਪੂਰਾ ਕਰਨ ਲਈ 60,000 ਮੀਟਰਕ ਟਨ ਖੰਡ ਦਰਾਮਦ ਕਰਨ ਲਈ ਕਸਟਮ ਡਿਊਟੀ ਛੋਟ ਦੇਣ ਦੀ ਬੇਨਤੀ ਕੀਤੀ ਸੀ, ਪਰ ਵਿੱਤ ਮੰਤਰਾਲੇ ਨੇ ਫਿਲਹਾਲ ਸਿਰਫ 20,000 ਮੀਟਰਕ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਵਿੱਤ ਮੰਤਰਾਲੇ ਦੇ ਬੁਲਾਰੇ ਧਨੀਰਾਮ ਸ਼ਰਮਾ ਮੁਤਾਬਕ ਮੰਤਰਾਲੇ ਨੇ ਕਸਟਮ ਡਿਊਟੀ 'ਤੇ 50 ਫੀਸਦੀ ਦੀ ਛੋਟ ਦਿੱਤੀ ਹੈ, ਯਾਨੀ ਇਹ ਪਹਿਲਾਂ ਲਗਾਈ ਗਈ 30 ਫੀਸਦੀ ਕਸਟਮ ਡਿਊਟੀ ਤੋਂ 15 ਫੀਸਦੀ ਘੱਟ ਹੈ। ਸ਼ਰਮਾ ਨੇ ਕਿਹਾ ਕਿ ਦੋ ਕੰਪਨੀਆਂ ਸਾਲਟ ਟਰੇਡਿੰਗ ਕਾਰਪੋਰੇਸ਼ਨ (ਐਸਟੀਸੀ) ਅਤੇ ਫੂਡ ਮੈਨੇਜਮੈਂਟ ਐਂਡ ਟਰੇਡਿੰਗ ਕੰਪਨੀ ਆਉਣ ਵਾਲੇ ਤਿਉਹਾਰੀ ਸੀਜ਼ਨ ਲਈ 10-10 ਹਜ਼ਾਰ ਮੀਟ੍ਰਿਕ ਟਨ ਖੰਡ ਦਰਾਮਦ ਕਰਨਗੀਆਂ। ਦੂਜੇ ਪਾਸੇ ਐਸਟੀਸੀ ਦੇ ਡਿਵੀਜ਼ਨਲ ਮੈਨੇਜਰ ਬ੍ਰਜੇਸ਼ ਝਾਅ ਨੇ ਕਿਹਾ ਕਿ ਸਰਕਾਰ ਤੋਂ 50,000 ਮੀਟ੍ਰਿਕ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਮੰਗੀ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਹੁਣ ਸਮਝ ਆ ਰਿਹੈ ਅੱਤਵਾਦ ਦਾ ਦਰਦ! ਤਾਲਿਬਾਨ 'ਤੇ ਲਗਾਇਆ ਅੱਤਵਾਦੀਆਂ ਵਧਾਉਣ ਦਾ ਦੋਸ਼

ਝਾਅ ਨੇ ਕਿਹਾ ਕਿ ਨੇਪਾਲ ਦੀ ਖੰਡ ਦੀ ਘਰੇਲੂ ਮੰਗ 3,00,000 ਮੀਟ੍ਰਿਕ ਟਨ ਹੈ ਅਤੇ ਇਸ ਨੂੰ ਮੁੱਖ ਤੌਰ 'ਤੇ ਭਾਰਤ ਤੋਂ ਵੱਡੀ ਮਾਤਰਾ ਵਿੱਚ ਖੰਡ ਦਰਾਮਦ ਕਰਨ ਦੀ ਲੋੜ ਹੈ। ਨੇਪਾਲ ਵਿੱਚ 12 ਖੰਡ ਫੈਕਟਰੀਆਂ ਹਨ ਜੋ ਲਗਭਗ 1,00,000 ਮੀਟ੍ਰਿਕ ਟਨ ਖੰਡ ਦਾ ਉਤਪਾਦਨ ਕਰਦੀਆਂ ਹਨ। ਇਕ ਅੰਦਾਜ਼ੇ ਮੁਤਾਬਕ ਨੇਪਾਲ ਭਾਰਤ ਤੋਂ ਘੱਟੋ-ਘੱਟ 70 ਫੀਸਦੀ ਖੰਡ ਦਰਾਮਦ ਕਰਦਾ ਹੈ। ਇਸ ਤੋਂ ਇਲਾਵਾ ਹਜ਼ਾਰਾਂ ਟਨ ਖੰਡ ਬਿਨਾਂ ਕਸਟਮ ਡਿਊਟੀ ਅਦਾ ਕੀਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਲਿਆਂਦੀ ਜਾਂਦੀ ਹੈ।
ਕਾਠਮੰਡੂ 'ਚ ਖੰਡ ਕਾਲੇ ਬਾਜ਼ਾਰ 'ਚ 100 ਤੋਂ 125 ਨੇਪਾਲੀ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਿਲਦੀ ਹੈ, ਜਦਕਿ ਭਾਰਤ 'ਚ ਇਸ ਦੀ ਕੀਮਤ 40-50 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News