ਨੀਲੇਕਣਿ ਨੂੰ 2-3 ਸਾਲ ਇਨਫੋਸਿਸ ''ਚ ਬਣੇ ਰਹਿਣਾ ਚਾਹੀਦਾ, ਰਵੀ ਨੂੰ ਜਾਣ ਦੀ ਜ਼ਰੂਰਤ : ਬਾਲਾਕ੍ਰਿਸ਼ਣਨ

08/28/2017 12:24:49 AM

ਨਵੀਂ ਦਿੱਲੀ- ਇਨਫੋਸਿਸ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਵੀ. ਬਾਲਾਕ੍ਰਿਸ਼ਣਨ ਨੇ ਕਿਹਾ ਕਿ ਉੱਤਰਾਧਿਕਾਰੀ ਯੋਜਨਾ ਦੀ ਰੂਪ-ਰੇਖਾ ਤਿਆਰ ਕਰਨ ਅਤੇ ਕੰਪਨੀ ਦਾ ਪੇਸ਼ੇਵਰ ਤਰੀਕੇ ਨਾਲ ਪ੍ਰਬੰਧਨ ਯਕੀਨੀ ਕਰਨ ਲਈ ਚੇਅਰਮੈਨ ਨੰਦਨ ਨੀਲੇਕਣਿ ਨੂੰ 2-3 ਸਾਲ ਅਹੁਦੇ 'ਤੇ ਰਹਿਣਾ ਚਾਹੀਦਾ ਹੈ। ਬਾਲਾਕ੍ਰਿਸ਼ਣਨ ਇਨਫੋਸਿਸ ਟੈਕਨਾਲੋਜਿਜ਼ ਲਿਮਟਿਡ 'ਚ ਕੰਪਨੀ ਸੰਚਾਲਨ ਮਾਪਦੰਡਾਂ 'ਚ ਗਿਰਾਵਟ ਦਾ ਦੋਸ਼ ਲਾਉਣ ਵਾਲਿਆਂ 'ਚ ਮੁੱਖ ਰਹੇ ਹਨ। ਉਨ੍ਹਾਂ ਆਪਣੀ ਮੰਗ ਫਿਰ ਤੋਂ ਦੁਹਰਾਈ ਕਿ ਸਹਿ ਪ੍ਰਧਾਨ ਤੋਂ ਸੁਤੰਤਰ ਨਿਰਦੇਸ਼ਕ ਬਣੇ ਰਵਿ ਵੈਂਕਟੇਸ਼ਨ ਨੂੰ ਨਿਰਦੇਸ਼ਕ ਮੰਡਲ ਤੋਂ ਹਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2014 'ਚ ਜੋ ਹੋਇਆ ਉਹ ਵੱਡਾ ਪ੍ਰਯੋਗ ਹੈ। ਇਸ 'ਚ ਸੰਸਥਾਪਕਾਂ ਦੀ ਜਗ੍ਹਾ ਦੂਸਰੇ ਸੀ. ਈ. ਓ. ਆਏ ਅਤੇ ਪੇਸ਼ੇਵਰ ਨਿਰੇਦਸ਼ਕ ਮੰਡਲਾਂ ਨੇ ਕੰਪਨੀ ਦਾ ਪ੍ਰਬੰਧਨ ਸ਼ੁਰੂ ਕੀਤਾ ਪਰ ਬੋਰਡ ਦਾ ਕੰਮਕਾਜ ਸਹੀ ਨਹੀਂ ਰਿਹਾ, ਆਖਿਰ ਪ੍ਰਯੋਗ ਅਸਫਲ ਰਿਹਾ। ਇਸ ਲਈ ਹੁਣ ਪ੍ਰਯੋਗ ਅਸਫਲ ਨਹੀਂ ਹੋਣਾ ਚਾਹੀਦਾ।'' ਬਾਲਾਕ੍ਰਿਸ਼ਣਨ ਨੇ ਕਿਹਾ ਕਿ ਨੀਲੇਕਣਿ ਨੂੰ ਬਿਹਤਰ ਚੇਅਰਮੈਨ ਪ੍ਰਾਪਤ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਜਦੋਂ ਕਿਤੇ ਉਹ ਭਵਿੱਖ 'ਚ ਕੰਪਨੀ ਛੱਡਣ ਤਾਂ ਇਹ ਯਕੀਨੀ ਹੋਵੇ ਕਿ ਬੋਰਡ ਸੁਰੱਖਿਅਤ ਹੱਥਾਂ 'ਚ ਹੈ। ਉਨ੍ਹਾਂ ਕਿਹਾ ''ਮੈਨੂੰ ਲੱਗਦਾ ਹੈ ਕਿ ਅਗਲੇ 2-3 ਸਾਲ ਉਨ੍ਹਾਂ ਨੂੰ ਉਥੇ ਬਣੇ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਕਈ ਚੀਜ਼ਾਂ ਕਰਨੀਆਂ ਹਨ, ਨਿਰਦੇਸ਼ਕ ਮੰਡਲ ਦਾ ਫਿਰ ਤੋਂ ਗਠਨ ਹੋਵੇ, ਸੀ. ਈ. ਓ. ਮਿਲੇ, ਉਹ ਕੁਝ ਦਿਨ ਸੰਭਾਲਣ ਅਤੇ ਚੇਅਰਮੈਨ ਦਫਤਰ ਲਈ ਉੱਤਰਧਿਕਾਰੀ ਯੋਜਨਾ ਤਿਆਰ ਕਰਨ। ਇਸ ਤੋਂ ਪਹਿਲਾਂ ਦਾ ਬੋਰਡ ਕਮਜ਼ੋਰ ਸੀ। ਉਹ ਬਿਹਤਰ ਤਰੀਕਿਆਂ ਨਾਲ ਚੀਜ਼ਾਂ ਨੂੰ ਦੱਸਣ 'ਚ ਸਮਰੱਥ ਨਹੀਂ ਸੀ। ਬੋਰਡ ਨੇ ਕਾਫੀ ਨਿਰਾਸ਼ ਕੀਤਾ।''
ਜ਼ਿਕਰਯੋਗ ਹੈ ਕਿ ਸੰਸਥਾਪਕਾਂ ਅਤੇ ਪ੍ਰਬੰਧਨ 'ਚ ਕਰੀਬ ਇਕ ਸਾਲ ਤੋਂ ਜਾਰੀ ਕੁੜੱਤਨ ਕਾਰਨ ਕੰਪਨੀ ਦੇ ਸੀ. ਈ. ਓ. ਵਿਸ਼ਾਲ ਸਿੱਕਾ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਨਾਲ ਚੇਅਰਮੈਨ ਆਰ. ਸ਼ੇਸ਼ਸ਼ਾਈ ਅਤੇ 2 ਹੋਰ ਬੋਰਡ ਮੈਂਬਰਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ, ਜਿਸ ਦੇ ਨਾਲ ਸਹਿ-ਪ੍ਰਧਾਨ ਰਵੀ ਵੈਂਕਟੇਸ਼ਨ ਸੁਤੰਤਰ ਨਿਰਦੇਸ਼ਕ ਬਣੇ ਅਤੇ ਸਹਿ ਸੰਸਥਾਪਕ ਨੰਦਨ ਨੀਲੇਕਣਿ ਦੂਸਰੀ ਪਾਰੀ ਲਈ ਇਨਫੋਸਿਸ 'ਚ ਸ਼ਾਮਲ ਹੋਏ। ਬਾਲਾਕ੍ਰਿਸ਼ਣਨ ਨੇ ਕਿਹਾ, ''ਉਨ੍ਹਾਂ ਦੀ (ਨੀਲੇਕਣਿ) ਪਹਿਲੀ ਪਹਿਲ ਬੋਰਡ ਦਾ ਪੁਨਰਗਠਨ ਹੋਣਾ ਚਾਹੀਦਾ ਹੈ। ਰਵੀ ਵਰਗੇ ਬੋਰਡ ਦੇ ਕੁਝ ਮੈਂਬਰਾਂ ਦਾ ਬਣੇ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।'' ਉਨ੍ਹਾਂ ਨੇ ਕਿਹਾ ਕਿ ਨੀਲੇਕਣਿ ਸਾਰਿਆਂ ਮੁੱਦਿਆਂ ਨੂੰ ਦੇਖਣਗੇ, ਸਬੰਧਿਤ ਪੱਖਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨਗੇ ਅਤੇ ਹਰ ਚੀਜ਼ ਨੂੰ ਨਤੀਜੇ 'ਤੇ ਪਹੁੰਚਾਉਣਗੇ।


Related News