Zee-Sony ਰਲੇਵਾਂ : NCLT ਨੇ ਸੋਨੀ ਨੂੰ ਜਾਰੀ ਕੀਤਾ ਨੋਟਿਸ, ਤਿੰਨ ਹਫ਼ਤਿਆਂ ’ਚ ਮੰਗਿਆ ਜਵਾਬ

Tuesday, Jan 30, 2024 - 05:50 PM (IST)

ਮੁੰਬਈ (ਭਾਸ਼ਾ)– ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਜ਼ੀ ਐਂਟਰਟੇਨਮੈਂਟ ਦੇ ਇਕ ਸ਼ੇਅਰਧਾਰਕ ਦੀ ਉਸ ਪਟੀਸ਼ਨ ਨੂੰ ਮੰਗਲਵਾਰ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਉਸ ਨੇ ਆਪਣੀ ਭਾਰਤੀ ਇਕਾਈ ਦਾ ਸੋਨੀ ਨਾਲ ਰਲੇਵਾਂ ਕਰਨ ਦੀ ਅਪੀਲ ਕੀਤੀ ਸੀ। ਰੈਗੂਲੇਟਰ ਦੀ ਮਨਜ਼ੂਰੀ ਦੇ ਬਾਵਜੂਦ ਇਸ ਰਲੇਵੇਂ ਸਮਝੌਤੇ ਨੂੰ ਪਿਛਲੇ ਹਫ਼ਤੇ ਸਮਾਪਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!

ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ਨੇ ਜ਼ੀ-ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ (ਜੀਲ) ਦੇ ਸ਼ੇਅਰਧਾਰਕ ਮੈਡ ਮੇਨ ਫਿਲਮ ਵੈਂਚਰਸ ਵਲੋਂ ਦਾਇਰ ਇਕ ਪਟੀਸ਼ਨ ’ਤੇ ਸੋਨੀ ਨੂੰ ਨੋਟਿਸ ਜਾਰੀ ਕੀਤਾ। ਸੋਨੀ ਪਿਕਚਰਸ ਨੈੱਟਵਰਕ ਇੰਡੀਆ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕਲਵਰ ਮੈਕਸ ਐਂਟਰਟੇਨਮੈਂਟ ਨੂੰ ਪਹਿਲੇ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ (ਐੱਸ. ਪੀ. ਐੱਲ. ਆਈ.) ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਮੈਡ ਮੇਨ ਫਿਲਮ ਵੈਂਚਰਸ ਨੇ ਮੰਗਲਵਾਰ ਨੂੰ ਪਟੀਸ਼ਨ ਦਾਇਰ ਕਰ ਕੇ ਜੀਲ ਅਤੇ ਸੋਨੀ ਦੋਹਾਂ ਨੂੰ ਰਲੇਵੇਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਸੀ, ਕਿਉਂਕਿ ਅਗਸਤ 2023 ਵਿਚ ਐੱਨ. ਸੀ. ਐੱਲ. ਟੀ. ਵਲੋਂ ਅਪਰੂਵਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ

ਅਗਲੀ ਮਿਤੀ 12 ਮਾਰਚ ਤੈਅ
ਐੱਨ. ਸੀ ਐੱਲ. ਏ. ਟੀ. ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਮਿਤੀ 12 ਮਾਰਚ ਤੈਅ ਕੀਤੀ ਹੈ। ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਲ (ਐੱਨ. ਸੀ. ਐੱਲ. ਏ. ਟੀ.) ਦੀ ਮੁੰਬਈ ਬੈਂਚ ਨੇ ਪਿਛਲੇ ਸਾਲ ਅਗਸਤ ਵਿਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਸਮਝੌਤੇ ਨਾਲ 10 ਅਰਬ ਅਮਰੀਕੀ ਡਾਲਰ ਦੀ ਮਨੋਰੰਜਨ ਕੰਪਨੀ ਹੋਂਦ ਵਿਚ ਆਉਂਦੀ। ਸਮਝੌਤੇ ਦੇ ਤਹਿਤ 21 ਦਸੰਬਰ 2023 ਤੋਂ ਪਹਿਲਾਂ ਪੂਰਾ ਕੀਤਾ ਜਾਣਾ ਸੀ। ਬਾਅਦ ਵਿਚ ਇਹ ਮਿਆਦ ਇਕ ਮਹੀਨੇ ਲਈ ਹੋਰ ਵਧਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News