NCLT ਨੇ ਦੂਰਸੰਚਾਰ ਵਿਭਾਗ ਨੂੰ ਏਅਰਸੈੱਲ ਦਾ ਲਾਇਸੰਸ ਰੱਦ ਕਰਨ ਤੋਂ ਰੋਕਿਆ
Thursday, Nov 28, 2019 - 11:52 PM (IST)
ਮੁੰਬਈ(ਭਾਸ਼ਾ)-ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਦੂਰਸੰਚਾਰ ਵਿਭਾਗ ਨੂੰ ਏਅਰਸੈੱਲ ਨੂੰ ਜਾਰੀ ਕੀਤੇ ਗਏ ਦੂਰਸੰਚਾਰ ਲਾਇਸੰਸ ਅਤੇ ਸਪੈਕਟ੍ਰਮ ਨੂੰ ਰੱਦ ਕਰਨ ਤੋਂ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੂਰਸੰਚਾਰ ਕੰਪਨੀ ਏਅਰਸੈੱਲ ਕੁੱਝ ਸਾਲ ਪਹਿਲਾਂ ਆਪਣਾ ਸੰਚਾਲਨ ਬੰਦ ਕਰ ਚੁੱਕੀ ਹੈ। ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ਨੇ ਆਪਣੇ ਹੁਕਮ ’ਚ ਕਿਹਾ, ‘‘ਏਅਰਸੈੱਲ ਵਲੋਂ ਮੰਗੀ ਗਈ ਰਾਹਤ ’ਚ ਕਿਹਾ ਗਿਆ ਕਿ ਦੂਰਸੰਚਾਰ ਵਿਭਾਗ ਦੇ ਨੋਟਿਸ ਜਾਰੀ ਕਰਨ ਨਾਲ ਲਾਇਸੰਸ ਰੱਦ ਕੀਤੇ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ’ਤੇ ‘ਦਿਵਾਲਾ ਪ੍ਰਕਿਰਿਆ ’ਤੇ ਰੋਕ’ ਦੀ ਧਾਰਾ ਲਾਗੂ ਹੈ।’’
Karan Kumar
Content Editor