NCLTਨੇ ਫਿਊਚਰ ਗਰੁੱਪ ਨੂੰ ਦਿੱਤੀ ਸ਼ੇਅਰਧਾਰਕਾਂ ਦੀ ਮੀਟਿੰਗ ਬੁਲਾਉਣ ਦੀ ਇਜਾਜ਼ਤ
Tuesday, Mar 01, 2022 - 11:38 AM (IST)
ਨਵੀਂ ਦਿੱਲੀ : ਰਿਲਾਇੰਸ ਰਿਟੇਲ ਨਾਲ 24,713 ਕਰੋੜ ਰੁਪਏ ਦੇ ਸੌਦੇ 'ਤੇ ਸਹਿਮਤੀ ਲੈਣ ਲਈ ਫਿਊਚਰ ਸਮੂਹ ਦੀਆਂ ਕੰਪਨੀਆਂ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਤੋਂ ਆਪਣੇ ਸ਼ੇਅਰਧਾਰਕਾਂ ਅਤੇ ਲੈਣਦਾਰਾਂ ਦੀ ਮੀਟਿੰਗ ਬੁਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸਬੰਧ ਵਿਚ ਹੁਕਮ ਜਾਰੀ ਕਰਦੇ ਹੋਏ, NCLT ਦੀ ਮੁੰਬਈ ਬੈਂਚ ਨੇ ਫਿਊਚਰ ਰਿਟੇਲ ਲਿਮਟਿਡ (FRL) ਅਤੇ ਹੋਰ ਸਮੂਹ ਕੰਪਨੀਆਂ ਨੂੰ ਇਸ ਵਿਕਰੀ ਸਮਝੌਤੇ 'ਤੇ ਮਨਜ਼ੂਰੀ ਲੈਣ ਲਈ ਸ਼ੇਅਰਧਾਰਕਾਂ ਅਤੇ ਲੈਣਦਾਰਾਂ ਦੀ ਮੀਟਿੰਗ ਬੁਲਾਉਣ ਦੀ ਇਜਾਜ਼ਤ ਦਿੱਤੀ।
FRL ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ NCLT ਨੇ ਸੌਦੇ ਦਾ ਵਿਰੋਧ ਕਰਨ ਵਾਲੀ Amazon ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੇਅਰ ਧਾਰਕਾਂ ਅਤੇ ਲੈਣਦਾਰਾਂ ਦੀਆਂ ਮੀਟਿੰਗਾਂ ਦੀ ਮਿਤੀ ਸਮੇਂ ਸਿਰ ਸੂਚਿਤ ਕਰ ਦਿੱਤੀ ਜਾਵੇਗੀ। ਰਿਲਾਇੰਸ ਰਿਟੇਲ ਨੇ ਤਿੰਨ ਦਿਨ ਪਹਿਲਾਂ ਹੀ 300 ਫਿਊਚਰ ਰਿਟੇਲ ਸਟੋਰਾਂ ਦਾ ਸੰਚਾਲਨ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਮੌਜੂਦਾ ਕਰਮਚਾਰੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਵੀ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।