ਅਨਿਲ ਅੰਬਾਨੀ ਦੀ ਵਧੀ ਮੁਸ਼ਕਲ, NCLT ਨੇ ਦਿਵਾਲੀਆ ਕਾਰਵਾਈ ਲਈ ਦਿੱਤੀ ਇਜਾਜ਼ਤ

Friday, Aug 21, 2020 - 05:56 PM (IST)

ਅਨਿਲ ਅੰਬਾਨੀ ਦੀ ਵਧੀ ਮੁਸ਼ਕਲ, NCLT ਨੇ ਦਿਵਾਲੀਆ ਕਾਰਵਾਈ ਲਈ ਦਿੱਤੀ ਇਜਾਜ਼ਤ

ਮੁੰਬਈ — ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਨੇ ਅਨਿਲ ਅੰਬਾਨੀ ਖ਼ਿਲਾਫ਼ ਦੀਵਾਲੀਆ ਕਾਰਵਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਆਦੇਸ਼ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਦੇ 1200 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਕਾਰਨ ਆਇਆ ਹੈ।

ਜਾਣੋ ਕੀ ਹੈ ਮਾਮਲਾ

ਧਿਆਨ ਯੋਗ ਹੈ ਕਿ ਸਟੇਟ ਬੈਂਕ ਨੇ ਇਹ ਕਰਜ਼ੇ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ (ਆਰ.ਸੀ.ਓ.ਐਮ.) ਅਤੇ ਰਿਲਾਇੰਸ ਇੰਫਰਾਟੈੱਲ (ਆਰ.ਆਈ.ਟੀ.ਐਲ.) ਨੂੰ ਸਾਲ 2016 ਵਿਚ ਦਿੱਤੇ ਸਨ।

ਇਹ ਵੀ ਪੜ੍ਹੋ: ਸਿਰਫ 11 ਦਿਨਾਂ ਵਿਚ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਸੋਨਾ, ਜਾਣੋ ਚਾਂਦੀ 'ਤੇ ਕੀ ਹੋਇਆ ਅਸਰ

ਅਨਿਲ ਅੰਬਾਨੀ ਨੇ ਇਨ੍ਹਾਂ ਕਰਜ਼ਿਆਂ ਲਈ 1200 ਕਰੋੜ ਰੁਪਏ ਦੀ ਨਿੱਜੀ ਗਰੰਟੀ ਦਿੱਤੀ ਸੀ। ਹੁਣ ਦੋਵੇਂ ਕੰਪਨੀਆਂ ਬੰਦ ਹੋ ਗਈਆਂ ਹਨ। ਇਸ ਕਰਕੇ ਸਟੇਟ ਬੈਂਕ ਨੂੰ ਮੁੰਬਈ ਐਨ.ਸੀ.ਐਲ.ਟੀ. ਕੋਲ ਅਪੀਲ ਕਰਨੀ ਪਈ। ਬੈਂਕ ਨੇ ਮੰਗ ਕੀਤੀ ਕਿ ਇਨਸੋਲਵੈਂਸੀ ਕਾਨੂੰਨ ਅਨੁਸਾਰ ਇਸ ਰਕਮ ਨੂੰ ਅਨਿਲ ਅੰਬਾਨੀ ਤੋਂ ਵਾਪਸ ਲੈਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਸਨੇ ਇਸ ਕਰਜ਼ੇ ਦੀ ਨਿੱਜੀ ਗਰੰਟੀ ਦਿੱਤੀ ਹੈ।

NCLT ਨੇ ਦਿੱਤਾ ਇਹ ਫ਼ੈਸਲਾ

ਐਨਸੀਐਲਟੀ ਮੁੰਬਈ ਨੇ ਆਪਣੀ ਟਿੱਪਣੀ ਵਿਚ ਕਿਹਾ, 'ਆਰ.ਸੀ.ਓ.ਐਮ. ਅਤੇ ਆਰ.ਆਈ.ਟੀ.ਐਲ. ਦੋਵਾਂ ਨੇ ਜਨਵਰੀ 2017 ਵਿਚ ਕਰਜ਼ੇ ਦੀ ਅਦਾਇਗੀ 'ਤੇ ਡਿਫਾਲਟ ਕੀਤਾ ਸੀ। ਉਸਦਾ ਖਾਤਾ 26 ਅਗਸਤ 2016 ਨੂੰ ਹੀ ਗੈਰ ਪ੍ਰਦਰਸ਼ਨ ਕਰਨ ਵਾਲੀ ਜਾਇਦਾਦ ਘੋਸ਼ਿਤ ਕਰ ਦਿੱਤਾ ਗਿਆ ਸੀ।

ਸਾਲ 2019 ਦੀ ਸ਼ੁਰੂਆਤ ਵਿਚ ਆਰ.ਕਾਮ. ਨੇ ਦੀਵਾਲੀਆਪਨ ਲਈ ਅਰਜ਼ੀ ਦਿੱਤੀ ਅਤੇ ਦੱਸਿਆ ਕਿ ਉਸ 'ਤੇ ਲਗਭਗ 33,000 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ। ਹਾਲਾਂਕਿ ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਗਸਤ 2019 ਤੱਕ ਆਰ.ਕਾਮ. 'ਤੇ 49,000 ਕਰੋੜ ਰੁਪਏ ਦਾ ਬਕਾਇਆ ਹੈ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ 'ਚ ਵੀ ਮਿਹਰਬਾਨ ਹੋਈ ਇਹ ਕੰਪਨੀ, ਹਰ ਕਾਮੇ 'ਤੇ ਖ਼ਰਚ ਕਰੇਗੀ 40 ਹਜ਼ਾਰ ਰੁਪਏ

ਇਸ ਸਾਲ ਮਾਰਚ ਵਿਚ ਐਸ.ਬੀ.ਆਈ. ਬੋਰਡ ਨੇ ਆਰ.ਕਾਮ. ਲਈ ਇਕ ਹੱਲ ਯੋਜਨਾ ਪੇਸ਼ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਬੈਂਕ ਲਗਭਗ 50 ਪ੍ਰਤੀਸ਼ਤ ਦੀ ਛੋਟ ਦੇ ਨਾਲ 23,000 ਕਰੋੜ ਰੁਪਏ ਦੀ ਵਸੂਲੀ ਕਰਨਗੇ।

ਇਹ ਵੀ ਪੜ੍ਹੋ:  ਕੋਰੋਨਾ ਆਫ਼ਤ 'ਚ ਬੇਰੁਜ਼ਗਾਰ ਕਾਮਿਆਂ ਲਈ ਵੱਡਾ ਐਲਾਨ: ਸਰਕਾਰ ਦੇਵੇਗੀ 3 ਮਹੀਨਿਆਂ ਦੀ ਅੱਧੀ ਤਨਖ਼ਾਹ


author

Harinder Kaur

Content Editor

Related News