ਜੈੱਟ ਏਅਰਵੇਜ ਦੇ ਮੁੜ ਉਡਾਣ ਭਰਨ ਦੀ ਉਮੀਦ ਖਤਮ
Thursday, Jun 20, 2019 - 08:31 PM (IST)

ਨਵੀਂ ਦਿੱਲੀ— ਕਰਜ਼ ਦੇ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ ਦੇ ਹੁਣ ਆਸਾਮਾਨ 'ਚ ਉੱਡਣ ਦੀ ਉਮੀਦ ਲਗਭਗ ਖਤਮ ਹੋ ਚੁੱਕੀ ਹੈ। ਦਰਅਸਲ ਭਾਰਤੀ ਸਟੇਟ ਬੈਂਕ ਦੀ ਅਗਵਾਈ 'ਚ ਬੈਂਕਾਂ ਦੇ ਗਰੁੱਪ ਨੇ ਜੈੱਟ ਏਅਰਵੇਜ ਦੇ ਭਵਿੱਖ ਨੂੰ ਲੈ ਕੇ ਬੈਠਕ ਕੀਤੀ। ਇਸ ਬੈਠਕ 'ਚ ਏਅਰਲਾਈਨ ਨੂੰ ਫਿਰ ਖੜ੍ਹਾ ਕਰਨ ਦੀ ਕੋਸ਼ਿਸ਼ ਛੱਡ ਦਿੱਤੀ ਹੈ।
ਜੈੱਟ ਏਅਰਵੇਜ ਖਿਲਾਫ ਬੈਂਕਾਂ ਨੇ ਮੰਗਲਵਾਰ ਨੂੰ ਐੱਨ.ਸੀ.ਐੱਲ.ਟੀ. 'ਚ ਦਿਵਾਲਿਆ ਪਟੀਸ਼ਨ ਦਾਖਲ ਕੀਤੀ ਸੀ। ਐੱਲ.ਸੀ.ਐੱਲ.ਟੀ. 'ਚ ਮਾਮਲੇ ਦੇ ਜਾਣ ਦੇ ਐਲਾਨ ਤੋਂ ਬਾਅਦ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰ 50 ਫੀਸਦੀ ਤੋਂ ਜ਼ਿਆਦਾ ਟੂੱਟ ਗਏ। ਐੱਨ.ਸੀ.ਐੱਲ.ਟੀ. ਨੇ ਜੈੱਟ ਏਅਰਵੇਜ ਖਿਲਾਫ ਇੰਸਾਲਵੇਂਸੀ ਐਂਡ ਬੈਂਕਰਪਸੀ ਕੋਡ ਦੀ ਧਾਰਕਾ 7 ਦੇ ਤਹਿਤ ਐੱਸ.ਬੀ.ਆਈ. ਦੀ ਦਿਵਾਲਾ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਟ੍ਰਿਬਿਊਨਲ ਨੇ ਰਿਜਾਲਿਊਸ਼ਨ ਪੇਸ਼ੇਵਰਾਂ ਨੂੰ ਦਿਵਾਲੀਆਂ ਪ੍ਰਕਿਰਿਆਂ ਨੂੰ ਤਿੰਨ ਮਹੀਨੇ ਦੇ ਅੰਦਰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 5 ਜੁਲਾਈ ਨੂੰ ਹੋਵੇਗੀ।