Drug Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ

Sunday, Nov 08, 2020 - 01:33 PM (IST)

Drug Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ

ਮੁੰਬਈ — ਬਾਲੀਵੁੱਡ ਵਿਚ 'ਨਾਰਕੋਟਿਕਸ ਕੰਟਰੋਲ ਬਿਊਰੋ' ਦੀ ਛਾਪੇਮਾਰੀ ਉਦੋਂ ਤੋਂ ਹੀ ਜਾਰੀ ਹੈ ਜਦੋਂ ਤੋਂ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿੱਚ ਨਸ਼ਿਆਂ ਦਾ ਮੁੱਦਾ ਗਰਮਾਇਆ ਹੈ। ਦੱਸਿਆ ਜਾਂਦਾ ਹੈ ਕਿ ਫਿਲਮੀ ਸਿਤਾਰਿਆਂ ਤੋਂ ਬਾਅਦ  ਐਨ.ਸੀ.ਬੀ. ਦੀ ਟੀਮ ਨੇ ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ ਛਾਪਾ ਮਾਰਿਆ ਹੈ। ਹਾਲਾਂਕਿ ਐਨ.ਸੀ.ਬੀ. ਦੀ ਟੀਮ ਨੇ ਕਿਸੇ ਨਿਰਦੇਸ਼ਕ ਅਤੇ ਨਿਰਮਾਤਾ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਜਾਣਕਾਰੀ ਦੇ ਅਨੁਸਾਰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਦੇਰ ਰਾਤ ਮੁੰਬਈ ਵਿਚ ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ ਛਾਪਾ ਮਾਰਿਆ। ਐਨ.ਸੀ.ਬੀ. ਦੇ ਸੂਤਰਾਂ ਅਨੁਸਾਰ ਕੁਝ ਡਾਇਰੈਕਟਰਾਂ ਅਤੇ ਨਿਰਮਾਤਾਵਾਂ ਦੇ ਘਰੋਂ ਵੀ ਥੋੜੀ ਜਿਹੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਬੀਤੀ ਰਾਤ ਤੋਂ ਜਾਰੀ ਛਾਪੇ ਅਜੇ ਵੀ ਜਾਰੀ ਹਨ।

ਇਹ ਵੀ ਪੜ੍ਹੋ: ਦੇਸ਼ ਦੀ 'ਮੋਸਟ ਪਾਵਰਫੁੱਲ ਬਿਜ਼ਨੈੱਸ ਵੁਮੈਨ' ਦੀ ਸੂਚੀ 'ਚ ਨੀਤਾ ਅੰਬਾਨੀ ਨੇ ਮਾਰੀ ਬਾਜੀ,16ਵੇਂ ਨੰਬਰ 'ਤੇ ਈਸ਼ਾ ਅੰਬਾਨੀ

ਦੱਸਿਆ ਜਾਂਦਾ ਹੈ ਕਿ ਐਨ.ਸੀ.ਬੀ. ਟੀਮ ਵੱਲੋਂ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬਹੁਤ ਸਾਰੇ ਨਸ਼ਿਆਂ ਦੇ ਸੌਦਾਗਰਾਂ ਨੇ ਬਾਲੀਵੁੱਡ ਵਿਚ ਨਸ਼ਿਆਂ ਦੀ ਸਪਲਾਈ ਕਰਨ ਦਾ ਇਕਬਾਲ ਕੀਤਾ ਹੈ। ਐਨ.ਸੀ.ਬੀ. ਦੀ ਕਾਰਵਾਈ ਇਨ੍ਹਾਂ ਦੇ ਬਿਆਨ ਦੇ ਅਧਾਰ 'ਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ: ਦੇਸ਼ 'ਚ 90 ਫ਼ੀਸਦੀ ਤੱਕ ਸਸਤੀਆਂ ਹੋਈਆਂ 42 ਕੈਂਸਰ ਦੀਆਂ ਦਵਾਈਆਂ

ਐਨਸੀਬੀ ਨੇ ਹਾਲ ਹੀ ਵਿਚ ਅਗਿਸਿਆਲੋਸ ਡੀਮੇਟਰੀਏਡਸ ਨੂੰ ਕੀਤਾ ਸੀ ਗ੍ਰਿਫਤਾਰ 

ਐਨਸੀਬੀ ਦੀ ਟੀਮ ਨੇ ਅਦਾਕਾਰ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬਰੀਏਲਾ ਡੈਮੇਟ੍ਰਾਇਡਜ਼ ਦੇ ਭਰਾ ਅਗਿਸਿਆਲੋਸ ਡੀਮੇਟਰੀਏਡਸ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨ.ਸੀ.ਬੀ. ਨੇ ਉਸ ਕੋਲੋਂ ਹਸ਼ੀਸ਼ ਅਤੇ ਅਲਪ੍ਰਜ਼ੋਲਮ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਗਿਸਿਆਲੋਸ ਡੀਮੇਟਰੀਏਡਸ ਦੇ ਨਸ਼ੀਲੇ ਪਦਾਰਥਾਂ ਦੇ ਸੌਦੇ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ। ਐਨਸੀਬੀ ਨੇ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ ਵਿਚ 22 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਐਨਸੀਬੀ ਨੇ 23 ਵੇਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ


author

Harinder Kaur

Content Editor

Related News