NBFC ਦੀ ਸੰਪਤੀ ਦੀ ਗੁਣਵੱਤਾ 2019-20 ਦੀ ਪਹਿਲੀ ਛਮਾਹੀ ''ਚ ਹੋਈ ਖਰਾਬ

Saturday, Dec 28, 2019 - 12:07 PM (IST)

ਮੁੰਬਈ—ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.) ਦੀਆਂ ਸੰਪਤੀਆਂ ਦੀ ਗੁਣਵੱਤਾ 'ਚ ਚਾਲੂ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਗਿਰਾਵਟ ਆਈ ਹੈ। ਇਨ੍ਹਾਂ ਦੀ ਏਕੀਕ੍ਰਿਤ ਗੈਰ-ਲਾਗੂ ਪਰਿਸੰਪਤੀਆਂ (ਜੀ.ਐੱਨ.ਪੀ.ਏ.) ਦਾ ਅਨੁਪਾਤ ਮਾਰਚ 2019 ਦੇ 6.1 ਫੀਸਦੀ ਤੋਂ ਵਧ ਕੇ ਸਤੰਬਰ 2019 'ਚ 6.3 ਫੀਸਦੀ 'ਤੇ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਦੀ ਵਿੱਤੀ ਸਥਿਰਤਾ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ ਇਸ ਦੌਰਾਨ ਐੱਨ.ਬੀ.ਐੱਫ.ਸੀ. ਦਾ ਸ਼ੁੱਧ ਐੱਨ.ਪੀ.ਏ. 3.4 ਫੀਸਦੀ 'ਤੇ ਸਥਿਰ ਰਿਹਾ।
ਇਸ ਦੌਰਾਨ ਐੱਨ.ਬੀ.ਐੱਫ.ਸੀ.ਦੀ ਪੂੰਜੀ ਅਤੇ ਸੰਕਟਗ੍ਰਸਤ ਸੰਪਤੀ ਦਾ ਅਨੁਪਾਤ (ਸੀ.ਆਰ.ਏ.ਆਰ.) 20 ਫੀਸਦੀ ਤੋਂ ਘੱਟ ਹੋ ਕੇ 19.5 ਫੀਸਦੀ 'ਤੇ ਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰਜ਼ ਵੰਡ ਦਾ ਮਾਧਿਅਮ ਹੋਣ ਦੇ ਨਾਤੇ ਐੱਨ.ਬੀ.ਐੱਫ.ਸੀ. ਦਾ ਮਹੱਤਵ ਵਧਿਆ ਹੈ, ਪਰ ਆਈ. ਐੱਲ. ਐਂਡ ਐੱਫ.ਐੱਸ. ਦੇ ਮਾਮਲੇ 'ਚ ਇਸ ਖੇਤਰ 'ਚ ਸੰਪਤੀ ਦੀ ਜਵਾਬਦੇਹੀ ਨੂੰ ਲੈ ਕੇ ਲਾਪਰਵਾਹੀ 'ਤੇ ਧਿਆਨ ਜੁੜਿਆ ਹੈ। ਇਸ ਲਾਪਰਵਾਹੀ ਨਾਲ ਸਿਰਫ ਐਨ.ਬੀ.ਐੱਫ.ਸੀ. ਖੇਤਰ ਸਗੋਂ ਪੂਰੀ ਵਿੱਤ ਪ੍ਰਣਾਲੀ 'ਤੇ ਅਸਰ ਪਿਆ ਹੈ।


Aarti dhillon

Content Editor

Related News