ਨਵੀ ਮੁੰਬਈ ਹਵਾਈ ਅੱਡੇ ਨੇ 19 ਦਿਨਾਂ ’ਚ ਇਕ ਲੱਖ ਤੋਂ ਵੱਧ ਯਾਤਰੀਆਂ ਨੂੰ ਸੰਭਾਲਿਆ

Thursday, Jan 15, 2026 - 07:02 PM (IST)

ਨਵੀ ਮੁੰਬਈ ਹਵਾਈ ਅੱਡੇ ਨੇ 19 ਦਿਨਾਂ ’ਚ ਇਕ ਲੱਖ ਤੋਂ ਵੱਧ ਯਾਤਰੀਆਂ ਨੂੰ ਸੰਭਾਲਿਆ

ਬਿਜ਼ਨੈੱਸ ਡੈਸਕ - ਅਡਾਣੀ ਸਮੂਹ ਦੀ ਹਮਾਇਤ ਵਾਲੇ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਵਪਾਰਕ ਉਡਾਣ ਸੰਚਾਲਨ ਸ਼ੁਰੂ ਹੋਣ ਦੇ 19 ਦਿਨਾਂ ਦੇ ਅੰਦਰ ਇਕ ਲੱਖ ਤੋਂ ਵੱਧ ਯਾਤਰੀਆਂ ਨੂੰ ਸੇਵਾਵਾਂ ਦਿੱਤੀਆਂ। ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਐੱਨ. ਐੱਮ. ਆਈ. ਏ. ਐੱਲ.) ਅਨੁਸਾਰ 12 ਜਨਵਰੀ ਤੱਕ ਹਵਾਈ ਅੱਡੇ ਨੇ ਕੁੱਲ 1,09,917 ਯਾਤਰੀਆਂ ਨੂੰ ਸੰਭਾਲਿਆ।

ਇਹ ਵੀ ਪੜ੍ਹੋ :      ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਇਹ ਵੀ ਪੜ੍ਹੋ :      ਭਾਰਤੀਆਂ ਲਈ ਧਮਾਕੇਦਾਰ ਆਫ਼ਰ, ਹਵਾਈ ਟਿਕਟਾਂ 'ਤੇ ਮਿਲ ਰਹੀ 30% ਦੀ ਛੋਟ

ਇਨ੍ਹਾਂ ’ਚ 55,934 ਆਉਣ ਵਾਲੇ ਅਤੇ 53,983 ਜਾਣ ਵਾਲੇ ਯਾਤਰੀ ਸ਼ਾਮਲ ਹਨ। 10 ਜਨਵਰੀ ਸਭ ਤੋਂ ਰੁਝੇਵਿਆਂ ਵਾਲਾ ਦਿਨ ਰਿਹਾ, ਜਦੋਂ 7,345 ਯਾਤਰੀਆਂ ਨੇ ਹਵਾਈ ਅੱਡੇ ਤੋਂ ਜਾਣ ਅਤੇ ਆਉਣ ਦੀ ਸੇਵਾ ਲਈ।

ਇਹ ਵੀ ਪੜ੍ਹੋ :     1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਇਹ ਵੀ ਪੜ੍ਹੋ :     ਬੱਚਿਆਂ ਲਈ 1 ਰੁਪਏ 'ਚ ਫਲਾਈਟ ਦੀ ਟਿਕਟ, Indigo ਦੇ ਰਿਹਾ ਕਮਾਲ ਦਾ ਆਫ਼ਰ

ਯਾਤਰੀਆਂ ਦੀ ਇਹ ਗਿਣਤੀ ਇਸ ਖੇਤਰ ’ਚ ਯਾਤਰਾ ਦੀ ਮੰਗ ’ਚ ਲਗਾਤਾਰ ਵਾਧੇ ਨੂੰ ਦਰਸਾਉਂਦੀ ਹੈ। ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸ਼ੁਰੂਆਤੀ ਸਮਰੱਥਾ 2 ਕਰੋੜ ਯਾਤਰੀਆਂ ਨੂੰ ਸੰਭਾਲਣ ਦੀ ਹੈ। ਇਸ ਨੇ ਪਿਛਲੇ ਸਾਲ 25 ਦਸੰਬਰ ਤੋਂ ਵਪਾਰਕ ਯਾਤਰੀ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਸਨ। ਐੱਨ. ਐੱਮ. ਆਈ. ਏ. ਐੱਲ. ਨੇ ਕਿਹਾ ਕਿ ਹਵਾਈ ਅੱਡੇ ਤੋਂ 22.21 ਟਨ ਮਾਲ ਦੀ ਢੋਆ-ਢੁਆਈ ਹੋਈ, ਜੋ ਸ਼ੁਰੂਆਤ ਤੋਂ ਹੀ ਯਾਤਰੀ ਅਤੇ ਮਾਲ ਢੋਆ-ਢੁਆਈ ਸੰਚਾਲਨ ਨੂੰ ਇਕਸਾਰ ਰੂਪ ’ਚ ਸੰਭਾਲਣ ਦੀ ਹਵਾਈ ਅੱਡੇ ਦੀ ਪਹੁੰਚ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News