ਫੋਰਬਸ ਏਸ਼ੀਆ ਦੀ ‘ਹੀਰੋਜ਼ ਆਫ ਫਿਲੈਂਥ੍ਰਾਪੀ’ ਸੂਚੀ ’ਚ ਸ਼ਾਮਲ ਹੋਏ ਦੋ ਭਾਰਤੀ

Friday, Dec 01, 2023 - 12:55 PM (IST)

ਫੋਰਬਸ ਏਸ਼ੀਆ ਦੀ ‘ਹੀਰੋਜ਼ ਆਫ ਫਿਲੈਂਥ੍ਰਾਪੀ’ ਸੂਚੀ ’ਚ ਸ਼ਾਮਲ ਹੋਏ ਦੋ ਭਾਰਤੀ

ਨਵੀਂ ਦਿੱਲੀ (ਭਾਸ਼ਾ) – ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ, ਡੀ. ਐੱਲ. ਐੱਫ. ਦੇ ਆਨਰੇਰੀ ਚੇਅਰਮੈਨ ਕੇ. ਪੀ. ਸਿੰਘ ਅਤੇ ਜ਼ੇਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਨੂੰ ਫੋਰਬਸ ਏਸ਼ੀਆ ਦੀ ‘ਹੀਰੋਜ਼ ਆਫ ਫਿਲੈਂਥ੍ਰਾਪੀ’ ਸੂਚੀ ਦੇ 17ਵੇਂ ਐਡੀਸ਼ਨ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਵੀਰਵਾਰ ਨੂੰ ਜਾਰੀ ਕੀਤੀ ਗਈ। ਫੋਰਬਸ ਵਲੋਂ ਜਾਰੀ ਇਕ ਪ੍ਰੈੱਸ ਨੋਟ ਮੁਤਾਬਕ ਸੂਚੀ ਵਿਚ ਕਿਸੇ ਨੂੰ ਕੋਈ ‘ਰੈਂਕ’ ਨਹੀਂ ਦਿੱਤਾ ਗਿਆ ਹੈ। ਇਸ ਵਿਚ ਉਦਯੋਗ ਜਗਤ ਦੇ ਉਨ੍ਹਾਂ ਦਿੱਗਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਾਫੀ ਦਾਨ ਕਰ ਰਹੇ ਹਨ ਅਤੇ ਕੁੱਝ ਚੋਣਵੇਂ ਮੁੱਦਿਆਂ ’ਤੇ ਨਿੱਜੀ ਤੌਰ ’ਤੇ ਗੌਰ ਕਰ ਰਹੇ ਹਨ।

ਇਹ ਵੀ ਪੜ੍ਹੋ :    ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

ਸਾਲਾਨਾ ਸੂਚੀ ’ਚ 15 ਪਰਓਪਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਫੋਰਬਸ ਮੁਤਾਬਕ ਤਕਨਾਲੋਜੀ ਦਿੱਗਜ਼ ਇਨਫੋਸਿਸ ਦੇ ਸਹਿ-ਸੰਸਥਾਪਕ ਅਤੇ ਚੇਅਰਮੈਨ ਨੰਦਨ ਨੀਲੇਕਣੀ ਨੇ ਜੂਨ ਵਿਚ ਆਈ. ਆਈ. ਟੀ. ਬੰਬੇ ਨੂੰ 3.2 ਅਰਬ ਰੁਪਏ (3.8 ਕਰੋੜ ਅਮਰੀਕੀ ਡਾਲਰ) ਦਾ ਦਾਨ ਦਿੱਤਾ ਸੀ। ਉੱਥੇ ਹੀ ਸਿੰਘ (92) ਨੇ ਅਗਸਤ ਵਿਚ ਪਰਓਪਕਾਰੀ ਕੰਮਾਂ ਲਈ ਰੀਅਲ ਅਸਟੇਟ ਕੰਪਨੀ ਵਿਚ ਆਪਣੀ ਬਾਕੀ ਸਿੱਧੀ ਹਿੱਸੇਦਾਰੀ ਵੇਚ ਦਿੱਤੀ ਸੀ ਅਤੇ ਇਸ ਤੋਂ 7.3 ਅਰਬ ਰੁਪਏ ਜੁਟਾਏ ਸਨ। ਸਿੰਘ 2020 ਵਿਚ ਡੀ. ਐੱਲ. ਐੱਫ. ਦੇ ਚੇਅਰਮੈਨ ਦੇ ਅਹੁਦੇ ਤੋਂ ਹਟ ਗਏ ਹਨ। ਜ਼ੋਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ (37) ਦੀ ਯੂ-ਟਿਊਬ ਪਾਡਕਾਸਟ ਸੀਰੀਜ਼ ‘ਡਬਲਯੂ. ਟੀ. ਐੱਫ. ਇਜ਼’1 ਕਰੋੜ ਰੁਪਏ (120,000 ਅਮਰੀਕੀ ਡਾਲਰ) ਤੱਕ ਦਰਸ਼ਕਾਂ ਵਲੋਂ ਚੁਣੀ ਗਈ ‘ਚੈਰਿਟੀ’ ਨੂੰ ਦੇ ਰਹੀ ਹੈ।

ਇਹ ਵੀ ਪੜ੍ਹੋ :    Amazon ਇੰਡੀਆ ਨੂੰ ਝਟਕਾ, ਉਪਭੋਗਤਾ ਅਦਾਲਤ ਨੇ ਰਿਫੰਡ ਤੇ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

ਇਹ ਵੀ ਪੜ੍ਹੋ :   ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News