ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਨੈਫੇਡ ਨੇ ਦਿੱਤੀ ਵੱਡੀ ਰਾਹਤ

06/08/2022 2:12:54 AM

ਨਵੀਂ ਦਿੱਲੀ (ਇੰਟ.)–ਪਿਆਜ਼ ਦੀਆਂ ਲਗਾਤਾਰ ਡਿੱਗਦੀਆਂ ਕੀਮਤਾਂ ਦਰਮਿਆਨ ਨੈਫੇਡ ਨੇ ਵੱਡਾ ਐਲਾਨ ਕੀਤਾ ਹੈ। ਨੈਫੇਡ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਵਾਰ ਪਿਆਜ਼ ਖਰੀਦ ਦਾ ਟੀਚਾ ਢਾਈ ਲੱਖ ਟਨ ਤੋਂ ਵਧਾ ਕੇ 4 ਲੱਖ ਟਨ ਕਰ ਦਿੱਤਾ ਹੈ। ਨੈਫੇਡ ਦਾ ਕਹਿਣਾ ਹੈ ਕਿ ਦੇਸ਼ ਦੀਆਂ ਮੰਡੀਆਂ ’ਚ ਲਾਗਤ ਤੋਂ ਵੀ ਘੱਟ ਕੀਮਤ ’ਤੇ ਪਿਆਜ਼ ਵਿਕ ਰਿਹਾ ਹੈ, ਇਸ ਨਾਲ ਪਿਆਜ਼ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਨੈਫੇਡ ਨੇ ਖਰੀਦ ਦਾ ਟੀਚਾ ਵਧਾਇਆ ਹੈ। ਦੱਸ ਦਈਏ ਕਿ ਹੁਣ ਤੱਕ 52,000 ਲੱਖ ਟਨ ਪਿਆਜ਼ ਖਰੀਦ ਲਿਆ ਹੈ। ਲਗਾਤਾਰ ਡਿਗਦੀਆਂ ਕੀਮਤਾਂ ਦਰਮਿਆਨ ਕਿਸਾਨਾਂ ਦੀਆਂ ਚਿੰਤਾਵਾਂ ਵਧਦੀਆਂ ਹੀ ਜਾ ਰਹੀਆਂ ਸਨ। ਇਕ ਪਾਸੇ ਜਿੱਥੇ ਕੁੱਝ ਦਿਨ ਪਹਿਲਾਂ ਤੱਕ ਨਿੰਬੂ ਅਤੇ ਤਰਬੂਜ਼ ਦੇਸ਼ ’ਚ ਰਿਕਾਰਡ ਰੇਟ ’ਚ ਵਿਕ ਰਿਹਾ ਸੀ, ਉੱਥੇ ਹੀ ਪਿਛਲੇ 2 ਮਹੀਨਿਆਂ ਤੋਂ ਪਿਆਜ਼ ਦੀਆਂ ਕੀਮਤਾਂ ’ਚ ਗਿਰਾਵਟ ਦੇਖੀ ਜਾ ਰਹੀ ਸੀ। ਗਰਮੀਆਂ ’ਚ ਪਿਆਜ਼ ਦਾ ਮੌਸਮ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਕੀਮਤਾਂ ’ਚ ਗਿਰਾਵਟ ਜਾਰੀ ਹੈ। ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਭਾਅ ਇੰਨੇ ਡਿਗ ਗਏ ਕਿ ਕਿਸਾਨਾਂ ਦੇ ਖੇਤਾਂ ’ਚ ਹੀ ਪਿਆਜ਼ ਪਏ-ਪਏ ਸੜਨ ਲੱਗੇ।

ਇਹ ਵੀ ਪੜ੍ਹੋ : ਰੂਸ ਨੇ ਡੋਨਬਾਸ ਦੇ ਇਕ ਇਲਾਕੇ ਦੇ 97 ਫੀਸਦੀ ਹਿੱਸੇ 'ਤੇ ਕਬਜ਼ੇ ਦਾ ਕੀਤਾ ਦਾਅਵਾ

ਆਮਦ ਵਧੇਰੇ ਹੋਣ ਕਾਰਨ 100 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਆ ਗਏ ਰੇਟ
ਦੱਸ ਦਈਏ ਕਿ ਪਿਆਜ਼ ਇਕ ਨਕਦੀ ਫਸਲ ਹੈ ਅਤੇ ਇਸ ਦੀ ਵਰਤੋਂ ਪੂਰੇ ਸਾਲ ਹੁੰਦੀ ਹੈ। ਸਾਉਣੀ ’ਚ ਲਾਲ ਪਿਆਜ਼ ਦੀ ਰਿਕਾਰਡ ਕੀਮਤ ਨੂੰ ਦੇਖ ਕੇ ਕਿਸਾਨਾਂ ਨੇ ਉਮੀਦ ਪ੍ਰਗਟਾਈ ਸੀ ਕਿ ਹਾੜ੍ਹੀ ’ਚ ਵੀ ਚੰਗਾ ਰੇਟ ਮਿਲੇਗਾ। ਗਰਮੀ ਦੇ ਪਿਆਜ਼ ਅਤੇ ਸਾਉਣੀ ਦੇ ਪਿਆਜ਼ ਦੀ ਵਧਦੀ ਆਮਦ ਅਤੇ ਘਟਦੀ ਮੰਗ ਕਾਰਨ ਪਿਆਜ਼ ਨੇ ਕਿਸਾਨਾਂ ਦੀਆਂ ਅੱਖਾਂ ’ਚ ਹੰਝੂ ਲਿਆ ਦਿੱਤੇ ਹਨ। ਇਸ ਸਾਲ ਮਈ ਦੀ ਸ਼ੁਰੂਆਤ ਤੋਂ ਹੀ ਮੰਡੀਆਂ ’ਚ ਪਿਆਜ਼ ਦੀ ਆਮਦ ਹਰ ਰੋਜ਼ ਵਧਦੀ ਹੀ ਜਾ ਰਹੀ ਸੀ। ਆਮਦ ਵਧੇਰੇ ਹੋਣ ਕਾਰਨ ਪਿਆਜ਼ 250 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ ਹੁਣ 100 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਆ ਗਿਆ ਹੈ।

ਇਹ ਵੀ ਪੜ੍ਹੋ :ਪੈਰਿਸ ਹਮਲੇ ਨਾਲ ਜੁੜੇ 14 ਪਾਕਿਸਤਾਨੀ ਨਾਗਰਿਕਾਂ ਨੂੰ ਫੜਨ ਦੀ ਤਿਆਰ 'ਚ ਇਟਲੀ

ਪਿਆਜ਼ ਉਤਪਾਦਨ 3 ਕਰੋੜ ਟਨ ਹੋਣ ਦਾ ਅਨੁਮਾਨ
ਨੈਫੇਡ ਦਾ ਕਹਿਣਾ ਹੈ ਕਿ ਇਸ ਵਾਰ ਪਿਆਜ਼ ਉਤਪਾਦਨ 3 ਕਰੋੜ ਟਨ ਹੋਣ ਦਾ ਅਨੁਮਾਨ ਹੈ। ਪਿਛਲੇ ਸੀਜ਼ਨ ’ਚ ਵੀ ਲਗਭਗ ਇੰਨੇ ਹੀ ਪਿਆਜ਼ ਦਾ ਉਤਪਾਦਨ ਹੋਇਆ ਸੀ। ਦੇਸ਼ ’ਚ ਪਿਆਜ਼ ਦੀ ਬੰਪਰ ਪੈਦਾਵਾਰ ਨੂੰ ਦੇਖਦੇ ਹੋਏ ਨੈਫੇਡ ਨੇ ਖਰੀਦ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਨੈਫੇਡ ਕਿਸਾਨਾਂ ਤੋਂ 10 ਤੋਂ 12 ਰੁਪਏ ਪ੍ਰਤੀ ਕਿਲੋ ਪਿਆਜ਼ ਖਰੀਦ ਰਿਹਾ ਹੈ, ਜਿਸ ਨੂੰ ਅਗਲੇ ਕੁੱਝ ਦਿਨਾਂ ’ਚ ਵਧਾ ਕੇ 18 ਰੁਪਏ ਤੱਕ ਲਿਜਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜਰਮਨੀ ਦੀ ਵਿਦੇਸ਼ ਮੰਤਰੀ ਬੇਅਰਬਾਕ ਪਾਕਿ ਯਾਤਰਾ ਦੌਰਾਨ ਹੋਏ ਕੋਰੋਨਾ ਇਨਫੈਕਟਿਡ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News