ਮਿਉਚੁਅਲ ਫੰਡ ਵੱਲ ਵਧਿਆ ਨਿਵੇਸ਼ਕਾਂ ਦਾ ਰੁਝਾਨ, ਸੁਰੱਖ਼ਿਅਤ ਨਿਵੇਸ਼ ਲਈ ਰੱਖੋ ਇਨ੍ਹਾਂ ਟਿਪਸ ਦਾ ਧਿਆਨ

Sunday, Sep 15, 2024 - 10:46 AM (IST)

ਨਵੀਂ ਦਿੱਲੀ - ਨਿਵੇਸ਼ ਲਈ ਸਭ ਤੋਂ ਸੁਰੱਖਿਅਤ ਵਿਕਲਪ ਮੰਨੇ ਜਾਂਦੇ ਮਿਉਚੁਅਲ ਫੰਡਾਂ ਵੱਲ ਨਿਵੇਸ਼ਕਾਂ ਦਾ ਝੁਕਾਅ ਵਧਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਮਹੀਨੇ ਯਾਨੀ ਅਗਸਤ ਵਿੱਚ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਸੀ। 

ਜੇਕਰ ਤੁਸੀਂ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਸਹੀ ਮਿਉਚੁਅਲ ਫੰਡ ਦੀ ਚੋਣ ਕਰਨਾ। 

ਇਹ ਜ਼ਰੂਰੀ ਨਹੀਂ ਹੈ ਕਿ ਜਿਸ ਮਿਊਚਲ ਫੰਡ ਨੇ ਪਹਿਲਾਂ ਚੰਗਾ ਰਿਟਰਨ ਦਿੱਤਾ ਹੈ ਉਹ ਭਵਿੱਖ ਵਿੱਚ ਵੀ ਵਧੀਆ ਰਿਟਰਨ ਦੇ ਸਕੇ। ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖੋ ਕਿ ਹਰ ਮਿਊਚਲ ਫੰਡ ਹਰ ਕਿਸੇ ਲਈ ਫ਼ਾਇਦੇਮੰਦ ਸਾਬਤ ਨਹੀਂ ਹੁੰਦਾ। ਇੱਕ ਫੰਡ ਜੇਕਰ ਕਿਸੇ ਇੱਕ ਵਿਅਕਤੀ ਲਈ ਲਾਭਦਾਇਕ ਸਾਬਤ ਹੁੰਦਾ ਹੈ ਅਤੇ ਤੁਹਾਡੇ ਲਈ ਚੰਗਾ ਨਹੀਂ ਵੀ ਹੋ ਸਕਦਾ। ਅਜਿਹੀ ਸਥਿਤੀ ਵਿੱਚ, ਆਪਣੀਆਂ ਵਿੱਤੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਮਿਉਚੁਅਲ ਫੰਡ ਦੀ ਚੋਣ ਕਰੋ।

1. ਸਭ ਤੋਂ ਪਹਿਲਾਂ ਮਿਉਚੁਅਲ ਫੰਡ ਦੇ ਕਾਰਜਕਾਲ ਅਤੇ ਰਿਸਕ ਦਾ ਕੈਲਕੁਲੇਸ਼ਨ ਕਰੋ। 
2. ਆਪਣੇ ਰਿਸਕ ਲੈ ਸਕਣ ਦੀ ਸਮਰੱਥਾ ਨੂੰ ਵੀ ਧਿਆਨ ਵਿਚ ਰੱਖੋ।
3. ਤੁਸੀਂ ਕਿੰਨੇ ਲੰਮੇ ਸਮੇਂ ਲਈ ਨਿਵੇਸ਼ ਕਰ ਸਕਦੇ ਹੋ।
4. ਰਿਸਕ ਅਤੇ ਟੇਨਿਓਰ ਦਾ ਫੈਸਲਾ ਕਰਨ ਤੋਂ ਬਾਅਦ, ਉਸ ਅਨੁਸਾਰ ਮਿਉਚੁਅਲ ਫੰਡ ਦੀ ਚੋਣ ਕਰੋ। 

ਇਨ੍ਹਾਂ ਵਿਕਲਪਾਂ ਬਾਰੇ ਕਰੋ ਵਿਚਾਰ

1. 1-3 ਸਾਲਾਂ ਲਈ ਨਿਵੇਸ਼ ਕਰਨਾ ਹੈ, ਤਾਂ Debt ਫੰਡ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ।
2.  hybrid fund 3 ਤੋਂ 5 ਸਾਲਾਂ ਲਈ ਇੱਕ ਵਧੀਆ ਵਿਕਲਪ ਹੈ।
3. ਇਕੁਇਟੀ ਮਿਉਚੁਅਲ ਫੰਡ 6 ਤੋਂ 8 ਸਾਲਾਂ ਦੀ ਮਿਆਦ ਲਈ ਨਿਵੇਸ਼ ਕਰਨ ਦਾ ਵਧੀਆ ਵਿਕਲਪ ਹੈ।

ਸੁਰੱਖ਼ਿਅਤ ਨਿਵੇਸ਼ ਲਈ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਫੰਡ ਮੈਨੇਜਰ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰੋ। 


Harinder Kaur

Content Editor

Related News