ਮੰਹਿਗੀਆਂ ਹੋ ਸਕਦੀਆਂ ਹਨ ਕਾਰਾਂ, ਲਾਗੂ ਹੋਣਗੇ ਇਹ ਜ਼ਰੂਰੀ ਨਿਯਮ

11/13/2017 6:56:10 PM

ਨਵੀਂ ਦਿੱਲੀ—ਜੇਕਰ ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਜ਼ਿਆਦਾ ਕੀਮਤ ਦੇਣੀ ਪੈ ਸਕਦੀ ਹੈ। ਕੇਂਦਰ ਸਰਕਾਰ ਅਪ੍ਰੈਲ 2019 ਤੋਂ ਕਾਰਾਂ ਲਈ ਨਵੇਂ ਸੇਫਟੀ ਨਾਰਮਸ ਲਾਗੂ ਕਰਨ ਦੀ ਯੋਜਨਾ ਹੈ। ਇਸ ਤੋਂ ਬਾਅਦ ਛੋਟੀ ਕਾਰਾਂ ਅਤੇ ਕਈ ਵੇਰੀਅੰਟ ਦੇ ਬੇਸ ਮਾਡਲ ਦੀ 60 ਹਜ਼ਾਰ ਰੁਪਏ ਤਕ ਦੀ ਕੀਮਤ ਵਧ ਸਕਦੀ ਹੈ। ਰੋਡ ਟ੍ਰਾਂਸਪੋਰਟ ਮੰਤਰਾਲਾ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਆਟੋਮੋਬਾਈਲ ਇੰਡਸਟਰੀ ਦਾ ਕਹਿਣਾ ਹੈ ਕਿ ਨਵੇਂ ਫੀਚਰਸ ਲਾਗੂ ਹੋਣ ਤੋਂ ਬਾਅਦ ਕਾਰਾਂ ਦੀ ਕੀਮਤ ਵਧਣਾ ਤੈਅ ਹੈ। ਰਿਪੋਰਟ ਮੁਤਾਬਕ ਅਮਰੀਕਾ, ਬ੍ਰਿਟੇਨ ਅਤੇ ਜ਼ਿਆਦਾਤਰ ਯੂਰੋਪੀਅਨ ਦੇਸ਼ਾਂ 'ਚ ਕਈ ਸਾਲਾਂ ਤੋਂ ਇੰਨ੍ਹਾਂ ਸੇਫਟੀ ਫੀਚਰਸ ਨੂੰ ਜ਼ਰੂਰੀ ਕੀਤਾ ਗਿਆ ਹੈ। ਐਡੀਸ਼ਨਲ ਫੀਚਰਸ ਨੂੰ ਸ਼ਾਮਲ ਕਰਨ ਨਾਲ ਕਾਰਾਂ ਦੀ ਕੀਮਤ 'ਚ 20 ਤੋਂ 60 ਹਜ਼ਾਰ ਤਕ ਦਾ ਵਾਧਾ ਹੋ ਸਕਦਾ ਹੈ।
ਕਾਰਾਂ ਨੂੰ ਜ਼ਿਆਦਾ ਸੇਫ ਕਰਨ ਲਈ ਰੋਡ ਟ੍ਰਾਂਸਪੋਰਟ ਮੰਤਰਾਲਾ ਨਵੇਂ ਨਿਯਮ ਨੂੰ ਜ਼ਰੂਰੀ ਕਰਨ ਜਾ ਰਿਹਾ ਹੈ। ਇਸ ਦੇ ਤਹਿਤ 1 ਜੁਲਾਈ 2019 ਤੋਂ ਬਾਅਦ ਮੈਨਿਊਫੇਕਚਰਿੰਗ ਹੋਈਆਂ ਸਾਰੀਆਂ ਕਾਰਾਂ 'ਚ ਏਅਰਬੈਗ, ਸੀਟ ਬੇਲਟ ਰਿਮਾਂਇੰਡਰ, 80 ਕਿਮੀ ਪ੍ਰਤੀ ਘੰਟੇ ਦੀ ਸਪੀਡ ਹੋਣ 'ਤੇ ਅਲਰਟ ਸਿਸਮਟ, ਰਿਵਰਸ ਪਾਰਕਿੰਗ ਸੈਂਸਰ ਅਤੇ ਐਮਰਜੰਸੀ ਲਈ ਸੈਂਟਰਲ ਲਈ ਲਾਕਿੰਗ ਸਿਸਟਮ ਦੀ ਜਗ੍ਹਾ ਮੈਨਿਊਲ ਓਵਰ ਰਾਇਡ ਜ਼ਰੂਰੀ ਹੋ ਜਾਣਗੇ।


Related News