ਮਸਕ ਦੇ ਵਕੀਲਾਂ ਨੇ ਕਿਹਾ-ਟਵਿਟਰ ਕੰਪਨੀ ਲਈ ਨਵੀਂ ਬੋਲੀ ਠੁਕਰਾ ਰਹੀ ਹੈ

10/08/2022 10:47:47 AM

ਨਿਊਯਾਰਕ (ਭਾਸ਼ਾ) – ਦਿੱਗਜ਼ ਕਾਰੋਬਾਰੀ ਐਲਨ ਮਸਕ ਦੇ ਵਕੀਲਾਂ ਨੇ ਕਿਹਾ ਕਿ ਟਵਿਟਰ ਸੋਸ਼ਲ ਮੀਡੀਆ ਕੰਪਨੀ ਲਈ 44 ਅਰਬ ਡਾਲਰ ਦੀ ਨਵੀਂ ਬੋਲੀ ਨੂੰ ਠੁਕਰਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਡੇਲਾਵੇਅਰ ਦੀ ਅਦਾਲਤ ’ਚ ਆਗਾਮੀ ਸੁਣਵਾਈ ਨੂੰ ਰੋਕਣ ਲਈ ਕਿਹਾ ਹੈ।

ਮਸਕ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਸੋਸ਼ਲ ਮੀਡੀਆ ਮੰਚ ਦੀ ਐਕਵਾਇਰਮੈਂਟ ਲਈ ਨਵੇਂ ਸਿਰੇ ਤੋਂ ਪੇਸ਼ਕਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਲੰਮੇ ਕਾਨੂੰਨੀ ਵਿਵਾਦ ਨੂੰ ਖਤਮ ਕਰਨ ਦੀ ਉਮੀਦ ਪ੍ਰਗਟਾਈ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਮਸਕ ਅਪ੍ਰੈਲ ਦੇ ਸੌਦੇ ਤੋਂ ਪਿੱਛੇ ਹਟ ਗਏ ਹਨ ਅਤੇ ਅਜਿਹੇ ’ਚ ਟਵਿਟਰ ਨੇ ਮੁਕੱਦਮਾ ਦਾਇਰ ਕੀਤਾ। ਟਵਿਟਰ ਦੇ ਪ੍ਰਤੀਨਿਧੀਆਂ ਨੇ ਇਸ ਸਬੰਧ ’ਚ ਟਿੱਪਣੀ ਲਈ ਭੇਜੇ ਗਏ ਸੰਦੇਸ਼ਾਂ ਦਾ ਤੁਰੰਤ ਜਵਾਬ ਨਹੀਂ ਦਿੱਤੀ। ਟਵਿਟਰ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਸਹਿਮਤ ਮੁੱਲ ’ਤੇ ਸੌਦਾ ਕਰਨ ਦਾ ਇਰਾਦਾ ਰੱਖਦਾ ਹੈ ਪਰ ਦੋਹਾਂ ਪੱਖਾਂ ਨੂੰ ਡੇਲਾਵੇਅਰ ਦੀ ਅਦਾਲਤ ’ਚ 17 ਅਕਤੂਬਰ ਨੂੰ ਇਕ ਦੂਜੇ ਦਾ ਸਾਹਮਣਾ ਕਰਨਾ ਹੈ। ਕਿਸੇ ਵੀ ਪੱਖ ਨੇ ਰਸਮੀ ਤੌਰ ’ਤੇ ਮੁਕੱਦਮੇ ਨੂੰ ਰੋਕਣ ਲਈ ਪਹਿਲ ਨਹੀਂ ਕੀਤੀ ਹੈ। ਹਾਲਾਂਕਿ ਮਸਕ ਦੇ ਵਕੀਲਾਂ ਨੇ ਵੀਰਵਾਰ ਨੂੰ ਕਿਹਾ ਕਿ ਮੁਕੱਦਮੇ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ।


Harinder Kaur

Content Editor

Related News