ਟਿਪਸ ਇੰਡਸਟ੍ਰੀਜ਼ ਅਤੇ ਗੂਗਲ ਦਰਮਿਆਨ ਮਿਊਜ਼ਿਕ ਲਾਇਸੈਂਸਿੰਗ ਸਮਝੌਤਾ
Thursday, May 13, 2021 - 05:37 PM (IST)

ਨਵੀਂ ਦਿੱਲੀ (ਭਾਸ਼ਾ) – ਸੰਗੀਤ ਕਾਰੋਬਾਰ ਨਾਲ ਜੁੜੀ ਕੰਪਨੀ ਟਿਪਸ ਇੰਡਸਟਰੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਗੂਗਲ ਦੀ ਨਵੀਂ ਯੂ-ਟਿਊਬ ਸਰਵਿਸ ‘ਸ਼ਾਰਟਸ’ ਨਾਲ ਮਿਊਜ਼ਿਕ ਲਾਇਸੈਂਸਿੰਗ ਸਮਝੌਤਾ ਕੀਤਾ ਹੈ। ਯੂ- ਟਿਊਬ ਸ਼ਾਰਟਸ, ਗੂਗਲ ਦੀ ਨਵੀਂ ਛੋਟੇ ਵੀਡੀਓ ਵਾਲੀ ਸੇਵਾ ਹੈ, ਜਿਸ ਦੇ ਰਾਹੀਂ ਯੂਜ਼ਰਜ਼ ਅਤੇ ਕਲਾਕਾਰ ਛੋਟੇ ਵੀਡੀਓ ਕੰਟੈਂਟ ਤਿਆਰ ਕਰ ਸਕਦੇ ਹਨ।
ਟਿਪਸ ਨੇ ਇਕ ਬਿਆਨ ’ਚ ਕਿਹਾ ਕਿ ਇਸ ਸੌਦੇ ਤਹਿਤ ਟਿਪਸ ਆਪਣੇ ਵੱਡੇ ਸੰਗੀਤ ਭੰਡਾਰ ਦਾ ਯੂ-ਟਿਊਬ ਪਲੇਟਫਾਰਮ ਨੂੰ ਲਾਇਸੈਂਸ ਦੇਵੇਗਾ, ਜਿਸ ਨਾਲ ਦੁਨੀਆ ਭਰ ’ਚ ਵਿਸ਼ਾਲ ਭਾਰਤੀ ਭਾਈਚਾਰੇ ਆਪਣੇ ਲੋਕਪ੍ਰਿਯ ਅਤੇ ਸੁਪਰਹਿੱਟ ਸੰਗੀਤ ਦੇ ਪ੍ਰੇਰਿਤ ਕੰਟੈਂਟ ਬਣਾ ਸਕਣਗੇ। ਟਿਪਸ ਇੰਡਸਟ੍ਰੀਜ਼ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਕੁਮਾਰ ਤੌਰਾਨੀ ਨੇ ਕਿਹਾ ਕਿ ਇਸ ਸਾਂਝੇਦਾਰੀ ਨਾਲ ਰਚਨਾਕਾਰਾਂ ਅਤੇ ਯੂਜ਼ਰਜ਼ ਲਈ ਰਚਨਾਤਮਕਤਾ ਦੀਆਂ ਨਵੀਆਂ ਸੰਭਾਵਨਾਵਾਂ ਤਿਆਰ ਹੋਣਗੀਆਂ। ਪਿਛਲੇ ਸਾਲ ਦਸੰਬਰ ’ਚ ਟਿਪਸ ਇੰਡਸਟ੍ਰੀਜ਼ ਨੇ ਫੇਸਬੁੱਕ ਨਾਲ ਅਜਿਹੇ ਹੀ ਇਕ ਕੌਮਾਂਤਰੀ ਸੌਦੇ ਦਾ ਐਲਾਨ ਕੀਤਾ ਸੀ।