ਧੀਰੂਭਾਈ ਦੇ ਜਨਮਦਿਨ ’ਤੇ ਇਸ ਕੰਪਨੀ ਨੂੰ ਖਰੀਦਣਗੇ ਮੁਕੇਸ਼ ਅੰਬਾਨੀ, ਦਮਾਨੀ ਦੇ ਨਾਲ ਹੋਵੇਗਾ ਮੁਕਾਬਲਾ
Sunday, Dec 04, 2022 - 09:54 AM (IST)
ਨਵੀਂ ਦਿੱਲੀ–ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੇ ਪਿਤਾ ਧੀਰੂਭਾਈ ਅੰਬਾਨੀ ਦੇ ਜਨਮਦਿਨ ਯਾਨੀ 28 ਦਸੰਬਰ ਨੂੰ ਇਕ ਨਵੀਂ ਕੰਪਨੀ ਨੂੰ ਐਕਵਾਇਰ ਕਰਨ ਜਾ ਰਹੇ ਹਨ। ਇਹ ਐਕਵਾਇਰਮੈਂਟ ਹੋਵੇਗੀ ਜਰਮਨ ਰਿਟੇਲਰ ਮੈਟਰੋ ਏ. ਜੀ. ਕੈਸ਼ ਐਂਡ ਕੈਰੀ ਦੀ।
4000 ਕਰੋੜ ਰੁਪਏ ਤੋਂ ਵੱਧ ਦੀ ਇਹ ਡੀਲ ਲਗਭਗ ਫਾਈਨਲ ਹੋ ਚੁੱਕੀ ਹੈ। ਮੁਕੇਸ਼ ਅੰਬਾਨੀ ਮੈਟਰੋ ਦੇ 31 ਸਟੋਰਸ ਨੂੰ ਮਲਟੀ ਬ੍ਰਾਂਡ ਰਿਟੇਲ ਚੇਨ ਬਣਾਉਣ ਦਾ ਵਿਚਾਰ ਕਰ ਰਹੇ ਹਨ। ਇਸ ਟੇਕਓਵਰ ਨਾਲ ਮੁਕੇਸ਼ ਅੰਬਾਨੀ ਇਕ ਹੋਰ ਨਵੀਂ ਜੰਗ ਦਾ ਆਗਾਜ਼ ਕਰ ਦੇਣਗੇ। ਮੈਟਰੋ ਕੈਸ਼ ਐਂਡ ਕੈਰੀ ਦੇ ਐਕਵਿਜਿਸ਼ਨ ਨਾਲ ਮੁਕੇਸ਼ ਅੰਬਾਨੀ ਦੀ ਸਿੱਧਾ ਮੁਕਾਬਲਾ ਰਾਧਾਕਿਸ਼ਨ ਦਮਾਨੀ ਦੇ ਰਿਟੇਲ ਚੇਨ ਡੀਮਾਰਟ ਅਤੇ ਹਾਈਪਰ ਮਾਰਕੀਟ ਨਾਲ ਹੋਣਾ ਤੈਅ ਹੈ।
ਰਿਲਾਇੰਸ ਦੇ ਕਬਜ਼ੇ ’ਚ ਕੀ ਆਵੇਗਾ?
ਜਾਣਕਾਰਾਂ ਦੀ ਮੰਨੀਏ ਤਾਂ ਰਿਲਾਇੰਸ ਲਗਭਗ 500 ਮਿਲੀਅਨ ਯੂਰੋ (4,060 ਕਰੋੜ ਰੁਪਏ) ਦੀ ਅਨੁਮਾਨਿਤ ਡੀਲ ’ਚ ਮੈਟਰੋ ਦੀ ਭਾਰਤ ਯੂਨਿਟ ਨੂੰ ਐਕਵਾਇਰ ਕਰੇਗੀ, ਜਿਸ ’ਚ ਦੇਸ਼ ’ਚ ਮੈਟਰੋ ਕੈਸ਼ ਐਂਡ ਕੈਰੀ ਦੀ ਮਲਕੀਅਤ ਵਾਲੇ 31 ਹੋਲਸੇਲ ਡਿਸਟ੍ਰੀਬਿਊਸ਼ਨ ਸੈਂਟਰਸ, ਲੈਂਡ ਬੈਂਕਸ ਅਤੇ ਹੋਰ ਅਸੈਟਸ ਸ਼ਾਮਲ ਹਨ। ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਰਿਟੇਲਰ ਰਿਲਾਇੰਸ ਰਿਟੇਲ ਦੀ ਬੀ2ਬੀ ਸੈਗਮੈਂਟ ’ਚ ਆਪਣੀ ਮੌਜੂਦਗੀ ਵਧਾਉਣ ’ਚ ਮਦਦ ਮਿਲੇਗੀ।