ਤਾਲਾਬੰਦੀ 'ਚ ਵੀ ਛਾਏ ਮੁਕੇਸ਼ ਅੰਬਾਨੀ, ਹਰ ਘੰਟੇ ਕਮਾਏ 90 ਕਰੋੜ, ਦੇਖੋ ਦੌਲਤ

Wednesday, Sep 30, 2020 - 12:59 PM (IST)

ਨਵੀਂ ਦਿੱਲੀ— ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 9ਵੀਂ ਵਾਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣੇ ਹਨ। 'ਹੁਰੂਨ ਇੰਡੀਆ ਰਿਚ ਲਿਸਟ-2020' 'ਚ 6,58,400 ਕਰੋੜ ਰੁਪਏ ਦੀ ਦੌਲਤ ਨਾਲ ਮੁਕੇਸ਼ ਅੰਬਾਨੀ ਪਹਿਲੇ ਨੰਬਰ 'ਤੇ ਹਨ।

ਲਾਕਡਾਊਨ ਦੌਰਾਨ ਤੇ ਉਸ ਪਿੱਛੋਂ ਰਿਲਾਇੰਸ ਇੰਡਸਟਰੀਜ਼ ਦੇ ਟੈਲੀਕਾਮ ਅਤੇ ਉਸ ਦੇ ਰਿਟੇਲ ਬਿਜ਼ਨੈੱਸ ਨੂੰ ਕਈ ਨਿਵੇਸ਼ਕ ਮਿਲੇ ਹਨ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਦੌਲਤ 'ਚ ਵਾਧਾ ਹੋਇਆ ਹੈ।

PunjabKesari

ਹੁਰੂਨ ਇੰਡੀਆ ਦੀ ਰਿਪੋਰਟ ਮੁਤਾਬਕ, ਮੁਕੇਸ਼ ਅੰਬਾਨੀ ਨੇ ਮਾਰਚ 'ਚ ਲਾਕਡਾਊਨ ਲਾਗੂ ਹੋਣ ਤੋਂ ਲੈ ਕੇ ਅਗਸਤ ਵਿਚਕਾਰ ਹਰ ਘੰਟੇ 90 ਕਰੋੜ ਰੁਪਏ ਦੇ ਹਿਸਾਬ ਨਾਲ ਕਮਾਈ ਕੀਤੀ ਹੈ। ਬੀਤੇ 12 ਮਹੀਨਿਆਂ 'ਚ ਉਨ੍ਹਾਂ ਦੀ ਦੌਲਤ 73 ਫੀਸਦੀ ਵਧੀ ਹੈ। ਨੌ ਸਾਲ ਪਹਿਲਾਂ ਉਨ੍ਹਾਂ ਦੀ ਦੌਲਤ 2,77,700 ਕਰੋੜ ਰੁਪਏ ਸੀ, ਜੋ ਹੁਣ 6,58,400 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਹ ਏਸ਼ੀਆ 'ਚ ਵੀ ਸਭ ਤੋਂ ਦੌਲਤਮੰਦ ਵਿਅਕਤੀ ਬਣੇ ਹੋਏ ਹਨ।

ਇਸ ਲਿਸਟ 'ਚ 1,43,700 ਕਰੋੜ ਰੁਪਏ ਦੀ ਸੰਪਤੀ ਨਾਲ ਦੂਜੇ ਨੰਬਰ 'ਤੇ ਲੰਡਨ ਸਥਿਤ ਹਿੰਦੁਜਾ ਭਰਾ ਹਨ। ਤੀਜੇ ਸਥਾਨ 'ਤੇ 1,41,700 ਕਰੋੜ ਰੁਪਏ ਦੀ ਸੰਪਤੀ ਨਾਲ ਐੱਚ. ਸੀ. ਐੱਲ. ਦੇ ਸੰਸਥਾਪਕ ਸ਼ਿਵ ਨਾਡਰ ਹਨ।

ਇਹ ਵੀ ਪੜ੍ਹੋ-  ਸੋਨਾ ਖਰੀਦਦਾਰਾਂ ਲਈ ਜ਼ੋਰਦਾਰ ਝਟਕਾ, 10 ਗ੍ਰਾਮ ਫਿਰ 50 ਹਜ਼ਾਰ ਤੋਂ ਪਾਰ ► ਭਾਰਤੀ ਕਰੰਸੀ 7 ਪੈਸੇ ਟੁੱਟੀ, ਇੰਨੀ ਹੋਈ ਅਮਰੀਕੀ ਡਾਲਰ ਦੀ ਕੀਮਤ

48 ਫੀਸਦੀ ਵਧੀ ਗੌਤਮ ਅਡਾਨੀ ਦੀ ਦੌਲਤ

PunjabKesari
ਗੁਜਰਾਤ ਦੇ ਗੌਤਮ ਅਡਾਨੀ ਨੇ ਪਿਛਲੇ ਦਿਨਾਂ 'ਚ ਕਈ ਕਾਰੋਬਾਰਾਂ 'ਚ ਹੱਥ ਪਾਇਆ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀ ਦੌਲਤ 'ਚ ਵੀ ਤਕਰੀਬਨ 48 ਫੀਸਦੀ ਦਾ ਸ਼ਾਨਦਾਰ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੀ ਦੌਲਤ ਹੁਣ 1.40 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਲਿਸਟ 'ਚ ਉਹ ਚੌਥੇ ਨੰਬਰ 'ਤੇ ਹਨ।
ਰਿਪੋਰਟ ਮੁਤਾਬਕ, ਦੇਸ਼ 'ਚ 1,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੌਲਤ ਰੱਖਣ ਵਾਲੇ ਲੋਕਾਂ ਦੀ ਗਿਣਤੀ 'ਚ ਬੀਤੇ 5 ਸਾਲਾਂ 'ਚ ਤਿੰਨ ਗੁਣਾ ਦਾ ਇਜ਼ਾਫ਼ਾ ਹੋਇਆ ਹੈ। ਅਜਿਹੇ ਦੇਸ਼ 'ਚ 828 ਧਨਕੁਬੇਰ ਹਨ, ਜਿਨ੍ਹਾਂ ਦੀ ਦੌਲਤ 1,000 ਕਰੋੜ ਰੁਪਏ ਤੋਂ ਜ਼ਿਆਦਾ ਹੈ।


Sanjeev

Content Editor

Related News