ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ

Thursday, Jun 01, 2023 - 10:47 AM (IST)

ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰੋਂ ਇੱਕ ਵਾਰ ਫਿਰ ਖ਼ੁਸ਼ਖ਼ਬਰੀ ਦੀ ਖ਼ਬਰ ਸਾਹਮਣੇ ਆਈ ਹੈ। ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਅਤੇ ਨੂੰਹ ਸਲੋਕਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਮੁਕੇਸ਼ ਅੰਬਾਨੀ ਦੀ ਵੱਡੀ ਨੂੰਹ ਸਲੋਕਾ ਨੇ 31 ਮਈ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਘਰ 'ਚ ਨੰਨ੍ਹੀ ਪਰੀ ਦੇ ਆਉਣ 'ਤੇ ਅੰਬਾਨੀ ਪਰਿਵਾਰ ਬਹੁਤ ਖੁਸ਼ ਹੈ। 

PunjabKesari

ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੇ ਬੱਚਿਆਂ ਦੇ ਦੋਸਤ ਅਤੇ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਰਾਜ ਸਭਾ ਮੈਂਬਰ ਪੀਰਾਮਲ ਨਾਥਵਾਨੀ ਦੇ ਬੇਟੇ ਧਨਰਾਜ ਨਾਥਵਾਨੀ ਨੇ ਟਵਿੱਟਰ 'ਤੇ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ। ਇਸ ਜੋੜੇ ਦੇ ਪਹਿਲੇ ਬੱਚੇ ਪ੍ਰਿਥਵੀ ਦਾ ਜਨਮ ਦਸੰਬਰ 2020 ਵਿੱਚ ਹੋਇਆ ਸੀ। ਮੁਕੇਸ਼ ਅੰਬਾਨੀ ਦੇ ਬੱਚਿਆਂ ਦੇ ਦੋਸਤ ਅਤੇ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਰਾਜ ਸਭਾ ਮੈਂਬਰ ਪੀਰਾਮਲ ਨਾਥਵਾਨੀ ਦੇ ਬੇਟੇ ਧਨਰਾਜ ਨਾਥਵਾਨੀ ਨੇ ਟਵਿੱਟਰ 'ਤੇ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ।

PunjabKesari

 ਦੱਸ ਦੇਈਏ ਕਿ ਸਲੋਕਾ ਅਤੇ ਆਕਾਸ਼ ਅੰਬਾਨੀ ਪਹਿਲੀ ਵਾਰ 10 ਦਸੰਬਰ 2020 ਨੂੰ ਮਾਤਾ-ਪਿਤਾ ਬਣੇ ਸਨ। ਉਦੋਂ ਅੰਬਾਨੀ ਪਰਿਵਾਰ ਵਿੱਚ ਪੁੱਤਰ ਨੇ ਜਨਮ ਲਿਆ ਸੀ। ਸ਼ਲੋਕਾ ਅਤੇ ਆਕਾਸ਼ ਦੇ ਬੇਟੇ ਦਾ ਨਾਮ ਪ੍ਰਿਥਵੀ ਆਕਾਸ਼ ਅੰਬਾਨੀ ਹੈ, ਜਿਸ ਨੂੰ ਆਪਣੀ ਛੋਟੀ ਭੈਣ ਮਿਲ ਗਈ ਹੈ।

PunjabKesari

ਦੱਸ ਦੇਈਏ ਕਿ ਧਨਰਾਜ ਨੇ ਟਵੀਟ ਕਰਦੇ ਹੋਏ ਕਿਹਾ,''ਆਕਾਸ਼ ਅਤੇ ਸ਼ਲੋਕਾ ਅੰਬਾਨੀ ਨੂੰ ਉਨ੍ਹਾਂ ਦੀ ਛੋਟੀ ਰਾਜਕੁਮਾਰੀ ਦੇ ਆਉਣ 'ਤੇ ਦਿਲੋਂ ਵਧਾਈਆਂ। ਇਹ ਅਨਮੋਲ ਅਸੀਸ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਅਤੇ ਪਿਆਰ ਲੈ ਕੇ ਆਵੇ।

PunjabKesari


author

rajwinder kaur

Content Editor

Related News