ਮੁਕੇਸ਼ ਅੰਬਾਨੀ ਨੇ ਲੰਡਨ 'ਚ ਖ਼ਰੀਦਿਆ ਆਲੀਸ਼ਾਨ ਮਹਿਲ, ਨਵੇਂ ਘਰ 'ਚ ਮਨਾਈ ਦੀਵਾਲੀ

Friday, Nov 05, 2021 - 05:45 PM (IST)

ਮੁਕੇਸ਼ ਅੰਬਾਨੀ ਨੇ ਲੰਡਨ 'ਚ ਖ਼ਰੀਦਿਆ ਆਲੀਸ਼ਾਨ ਮਹਿਲ, ਨਵੇਂ ਘਰ 'ਚ ਮਨਾਈ ਦੀਵਾਲੀ

ਮੁੰਬਈ - ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਏਸ਼ੀਆ ਦੀ ਸਭ ਤੋਂ ਅਮੀਰ ਹਸਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਹੁਣ ਭਾਰਤ ਦੇ ਨਾਲ-ਨਾਲ ਲੰਡਨ ਵਿੱਚ ਵੀ ਆਪਣਾ ਨਿਵਾਸ ਅਸਥਾਨ ਬਣਾਉਣ ਦੀ ਤਿਆਰੀ ਕਰ ਰਹੇ ਹਨ। ਅੰਗਰੇਜ਼ੀ ਅਖਬਾਰ ਮਿਡ-ਡੇਅ ਮੁਤਾਬਕ ਦੇਸ਼ ਦਾ ਸਭ ਤੋਂ ਅਮੀਰ ਪਰਿਵਾਰ ਯੂ.ਕੇ. ਦੇ ਬਕਿੰਘਮਸ਼ਾਇਰ, ਸਟੋਕ ਪਾਰਕ 'ਚ ਵੀ ਆਪਣੀ ਰਿਹਾਇਸ਼ ਬਣਾ ਰਿਹਾ ਹੈ। ਉਨ੍ਹਾਂ ਦੇ ਇਸ ਵਿਸ਼ਾਲ ਘਰ 'ਚ ਸਿਰਫ਼ ਬੈੱਡਰੂਮ ਦੀ ਗਿਣਤੀ ਹੀ 49 ਦੇ ਕਰੀਬ ਦੱਸੀ ਜਾ ਰਹੀ ਹੈ। ਅੰਬਾਨੀ ਦਾ ਇਹ ਵਿਸ਼ਾਲ ਮਹਿਲ 300 ਏਕੜ  ਜ਼ਮੀਨ 'ਤੇ ਬਣਿਆ ਹੈ ਅਤੇ ਅੰਬਾਨੀ ਨੇ ਇਸ ਲਈ 592 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਹੈ।

ਇਹ ਵੀ ਪੜ੍ਹੋ : ‘ਬਾਜ਼ਾਰ ’ਚ ਰੌਣਕ ਵਧੀ, ਦੀਵਾਲੀ ਤੋਂ ਪਹਿਲਾਂ ਧਨਤੇਰਸ ਮੌਕੇ ਸੋਨੇ ਦੀ ਵਿਕਰੀ ਤੇਜ਼’

ਅੰਬਾਨੀ ਪਰਿਵਾਰ ਨੇ ਨਵੇਂ ਘਰ 'ਚ ਮਨਾਈ ਪਹਿਲੀ ਦੀਵਾਲੀ

ਮੁਕੇਸ਼ ਅੰਬਾਨੀ ਦੇ ਪਰਿਵਾਰ ਨੇ ਇਸ ਸਾਲ ਦੀਵਾਲੀ ਲੰਡਨ 'ਚ ਆਪਣੇ ਨਵੇਂ ਘਰ 'ਚ ਮਨਾਈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਗਲੇ ਸਾਲ ਅਪ੍ਰੈਲ ਤੱਕ ਉਸਦਾ ਪਰਿਵਾਰ ਲੰਡਨ ਸ਼ਿਫਟ ਹੋ ਸਕਦਾ ਹੈ ਕਿਉਂਕਿ ਮੁਕੇਸ਼ ਅੰਬਾਨੀ ਦਾ ਪਰਿਵਾਰ ਪਿਛਲੇ ਢਾਈ ਮਹੀਨਿਆਂ ਤੋਂ ਮੁੰਬਈ ਤੋਂ ਬਾਹਰ ਹੀ ਰਹਿ ਰਿਹਾ ਹੈ। ਪਰਿਵਾਰ ਨੇ ਇਸ ਘਰ ਵਿੱਚ ਇੱਕ ਮੰਦਰ ਵੀ ਸਥਾਪਿਤ ਕੀਤਾ ਹੈ। ਮੰਦਿਰ ਲਈ ਮੁੰਬਈ ਤੋਂ ਦੋ ਪੁਜਾਰੀ ਵੀ ਬੁਲਾਏ ਜਾਣਗੇ। ਇਹ ਮੰਦਿਰ ਬਿਲਕੁਲ ਮੁੰਬਈ ਦੇ ਮੰਦਰ ਵਰਗਾ ਹੈ। ਗਣੇਸ਼ ਜੀ ਦੀ ਮੂਰਤੀ ਸੰਗਮਰਮਰ ਦੀ ਹੈ ਅਤੇ ਰਾਧਾ, ਕ੍ਰਿਸ਼ਨ ਅਤੇ ਹਨੂੰਮਾਨ ਦੀਆਂ ਮੂਰਤੀਆਂ ਰਾਜਸਥਾਨੀ ਕਲਾਕ੍ਰਿਤੀਆਂ ਵਿੱਚ ਹਨ।

ਇਹ ਵੀ ਪੜ੍ਹੋ : 10 ਨਵੰਬਰ ਨੂੰ ਖੁੱਲ੍ਹੇਗਾ ਲੇਟੈਂਟ ਵਿਊ IPO, ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ

ਇਸ ਕਾਰਨ ਬਣੀ ਦੂਜੇ ਘਰ ਦੀ ਯੋਜਨਾ

ਮਿਡ-ਡੇਅ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਮਹਾਮਾਰੀ 'ਚ ਲਾਕਡਾਊਨ ਦੌਰਾਨ ਇਸ ਪਰਿਵਾਰ ਨੂੰ ਦੂਜੇ ਘਰ ਦੀ ਲੋੜ ਮਹਿਸੂਸ ਹੋਈ। ਹਾਲਾਂਕਿ, ਮੁਕੇਸ਼ ਅੰਬਾਨੀ ਦਾ ਮੁੰਬਈ ਦੇ ਅਲਟਾਮਾਉਂਟ ਰੋਡ 'ਤੇ 4 ਲੱਖ ਵਰਗ ਫੁੱਟ 'ਤੇ ਐਂਟੀਲੀਆ ਨਾਮ ਦਾ ਆਲੀਸ਼ਾਨ ਘਰ ਹੈ। ਲਾਕਡਾਊਨ ਦੌਰਾਨ ਮੁਕੇਸ਼ ਅੰਬਾਨੀ ਦੇ ਪੂਰੇ ਪਰਿਵਾਰ ਨੇ ਗੁਜਰਾਤ ਦੇ ਜਾਮਨਗਰ ਵਿੱਚ ਵੀ ਸਮਾਂ ਬਿਤਾਇਆ ਹੈ। ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਵੀ ਇਥੇ ਹੀ ਹੈ। ਦਰਅਸਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁੰਬਈ ਵਾਂਗ ਟਾਵਰਨੁਮਾ ਨਹੀਂ ਸਗੋਂ ਖੁੱਲ੍ਹੀ ਥਾਂ 'ਤੇ ਘਰ ਬਣਾਉਣਾ ਚਾਹੁੰਦੇ ਸਨ।  ਇਸ ਸਾਲ ਦੇ ਸ਼ੁਰੂ ਵਿੱਚ, ਲੰਡਨ ਦੇ ਬਰਕਿੰਘਮ ਸ਼ਾਇਰ ਵਿੱਚ ਸਟੋਕ ਪਾਰਕ ਵਿੱਚ ਕੰਟਰੀ ਕਲੱਬ ਦੇ ਨੇੜੇ 300 ਏਕੜ ਜ਼ਮੀਨ ਦਾ ਸੌਦਾ ਹੋਇਆ ਸੀ। ਅਗਸਤ 'ਚ ਇਸ 'ਤੇ ਮਕਾਨ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਹੁਣ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ : ਏਅਰ ਏਸ਼ੀਆ ਇੰਡੀਆ ਨੇ ਮੁਸਾਫਰਾਂ ਨੂੰ ਦਿੱਤੀ ਵੱਡੀ ਸਹੂਲਤ, ਬਸ ਕਰਨਾ ਹੋਵੇਗਾ ਮਾਮੂਲੀ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News