ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ, ਸੈਂਸੈਕਸ 202 ਅੰਕ ਤੇ ਨਿਫਟੀ 64 ਅੰਕ ਡਿੱਗਾ

Friday, Apr 23, 2021 - 04:02 PM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਦੌਰ ਜਾਰੀ, ਸੈਂਸੈਕਸ 202 ਅੰਕ ਤੇ ਨਿਫਟੀ 64 ਅੰਕ ਡਿੱਗਾ

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਸੈਂਸੈਕਸ 202 ਅੰਕਾਂ ਦੀ ਗਿਰਾਵਟ ਦੇ ਨਾਲ 47,674 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ ਨਾਲ ਹੀ ਨਿਫਟੀ ਵੀ 117 ਅੰਕ ਹੇਠਾਂ 14,288 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਵਿਚ ਸ਼ਾਮਲ 30 ਵਿਚੋਂ 28 ਸ਼ੇਅਰਾਂ ਵਿਚ ਗਿਰਾਵਟ ਦਾ ਮਾਹੋਲ ਦੇਖਣ ਨੂੰ ਮਿਲਿਆ ਹੈ। ਮਹਿੰਦਰਾ ਐਂਚ ਮਹਿੰਦਰਾ ਦੇ ਸ਼ੇਅਰ ਸਭ ਤੋਂ ਜ਼ਿਆਦਾ 3 ਫ਼ੀਸਦ ਡਿੱਗ ਕੇ 776 ਰੁਪਏ ਦੇ ਭਾਅ 'ਤੇ ਆ ਗਏ।

ਗਿਰਾਵਟ ਨਾਲ ਹੋਈ ਸ਼ੁਰੂਆਤ

ਸਵੇਰੇ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਸੈਂਸੈਕਸ 216.86 ਅੰਕ ਹੇਠਾਂ 47,863 ਅੰਕ 'ਤੇ ਅਤੇ ਨਿਫਟੀ 79.8 ਪੁਆਇੰਟ ਹੇਠਾਂ 14,326 'ਤੇ ਖੁਲ੍ਹਿਆ।

ਐਕਸਚੇਂਜ 'ਤੇ 1,483 ਸ਼ੇਅਰਾਂ ਵਿਚ ਲਾਭ

ਬੀ.ਐਸ.ਈ. 3,054 ਸ਼ੇਅਰਾਂ 'ਤੇ ਕਾਰੋਬਾਰ ਕਰ ਰਿਹਾ ਹੈ, ਜਿਸ ਵਿਚੋਂ 1,483 ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ 1,389 ਸ਼ੇਅਰਾਂ 'ਚ ਗਿਰਾਵਟ ਆਈ। ਸੂਚੀਬੱਧ ਕੰਪਨੀਆਂ ਦੀ ਕੁਲ ਮਾਰਕੀਟ ਕੈਪ 201.85 ਲੱਖ ਕਰੋੜ ਰੁਪਏ ਹੋ ਗਈ ਹੈ ਜੋ ਕੱਲ੍ਹ 202.61 ਲੱਖ ਕਰੋੜ ਰੁਪਏ ਸੀ।
22 ਅਪ੍ਰੈਲ ਨੂੰ ਗਿਰਾਵਟ ਦੇ ਨਾਲ ਬਾਜ਼ਾਰ ਖੁੱਲ੍ਹੀਆਂ, ਪਰ ਅੰਤ ਵਿਚ  ਲਾਭ ਦੇ ਨਾਲ ਬੰਦ ਹੋਣ ਵਿਚ ਸਫਲ ਰਹੀਆਂ। ਸੈਂਸੈਕਸ 374.87 ਅੰਕ ਚੜ੍ਹ ਕੇ 48,080.67 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ 109.75 ਅੰਕ ਦੀ ਤੇਜ਼ੀ ਨਾਲ 14,406.15 ਦੇ ਪੱਧਰ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ​​ਕੀਮਤ ਜਾਣ ਹੋ ਜਾਵੋਗੇ ਹੈਰਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News