ਮੁਕੇਸ਼ ਅੰਬਾਨੀ ਖਰੀਦਣਗੇ ਭਰਾ ਅਨਿਲ ਦੀ ਕੰਪਨੀ Rcom, ਪਲਾਨ ਨੂੰ ਮਿਲੀ ਮਨਜ਼ੂਰੀ!

Wednesday, Mar 04, 2020 - 11:25 AM (IST)

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਆਪਣੇ ਭਰਾ ਅਨਿਲ ਅੰਬਾਨੀ ਦੀ ਦਿਵਾਲਾ ਹੋ ਚੁੱਕੀ ਕੰਪਨੀ ਰਿਲਾਇੰਸ ਕਮਿਊਨਿਕੇਸ਼ਨਸ ਨੂੰ ਖਰੀਦਣ ਜਾ ਰਹੇ ਹਨ | ਸੂਤਰਾਂ ਮੁਤਾਬਕ ਸਟੇਟ ਬੈਂਕ ਆਫ ਇੰਡੀਆ ਨੇ ਆਰਕਾਮ ਦੇ ਰਜਿਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਬੈਂਕਾਂ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦੇ 23000 ਕਰੋੜ ਰੁਪਏ ਵਾਪਸ ਆ ਜਾਣਗੇ | 
ਟਾਵਰ ਅਤੇ ਫਾਈਬਰ ਬਿਜ਼ਨੈੱਸ ਖਰੀਦੇਗੀ ਜਿਓ
ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਆਰਕਾਮ ਦੀ ਟਾਵਰ ਅਤੇ ਫਾਈਬਰ ਬਿਜ਼ਨੈੱਸ (ਰਿਲਾਇੰਸ ਇੰਫਰਾਟੈੱਲ) ਨੂੰ ਖਰੀਦਣ ਲਈ 4700 ਕਰੋੜ ਰੁਪਏ ਆਫਰ ਕੀਤੇ ਹਨ | ਯੂਵੀ ਐਸੇਟ ਰੀਕੰਸਟਰਕਸ਼ਨ ਕੰਪਨੀ ਨੇ ਆਰਕਾਮ ਅਤੇ ਰਿਲਾਇੰਸ ਟੈਲੀਕਾਮ ਦੇ ਐਸੇਟ ਲਈ 14700 ਕਰੋੜ ਰੁਪਏ ਦੀ ਬੋਲੀ ਲਗਾਈ ਹੈ | ਆਰਕਾਮ ਨੂੰ 4300 ਕਰੋੜ ਦਾ ਬਕਾਇਆ ਇੰਡੀਅਨ ਅਤੇ ਚਾਈਨੀਜ਼ ਕ੍ਰੈਡਿਟਰਸ ਨੂੰ ਪਹਿਲ ਦੇ ਆਧਾਰ 'ਤੇ ਚੁਕਾਉਣਾ ਹੈ | 
ਕੰਪਨੀ 'ਤੇ ਕੁੱਲ 82000 ਕਰੋੜ ਦੀ ਦੇਣਦਾਰੀ
ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਐੱਸ.ਬੀ.ਆਈ. ਬੋਰਡ ਨੇ ਆਰਕਾਮ ਦੇ ਰਜਿਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਰਜਿਲਿਊਸ਼ਨਸ ਪਲਾਨ ਨੂੰ ਲੈ ਕੇ ਕਮੇਟੀ ਆਫ ਕ੍ਰੈਡਿਟਰਸ ਦੀ ਬੈਠਕ ਦਾ ਅੱਜ ਆਖਰੀ ਦਿਨ ਹੈ | ਆਰਕਾਮ 'ਤੇ ਸਕਿਓਰਡ ਕਰਜ਼ 33000 ਕਰੋੜ ਦਾ ਹੈ ਅਤੇ ਲੈਂਡਰਸ ਨੇ 49000 ਕਰੋੜ ਦਾ ਦਾਅਵਾ ਕੀਤਾ ਹੈ | 
ਜਿਓ ਨੇ ਆਰਕਾਮ ਦਾ ਐਸੇਟ ਖਰੀਦਣ ਤੋਂ ਕੀਤਾ ਸੀ ਮਨ੍ਹਾ
ਪਿਛਲੇ ਦਿਨ ਆਰਕਾਮ ਨੇ ਆਪਣਾ ਐਸੇਟ ਵੇਚ ਕੇ ਕਰਜ਼ ਚੁਕਾਉਣ ਦੀ ਕੋਸ਼ਿਸ਼ ਕੀਤੀ ਸੀ | ਇਸ ਲਈ ਅਨਿਲ ਅੰਬਾਨੀ ਨੇ ਰਿਲਾਇੰਸ ਜਿਓ ਨਾਲ ਵੀ ਸੰਪਰਕ ਕੀਤਾ ਸੀ, ਜਿਸ ਦੇ ਮਾਲਕ ਅੰਬਾਨੀ ਹਨ | ਹਾਲਾਂਕਿ ਇਹ ਡੀਲ ਕਈ ਕਾਰਨਾਂ ਕਰਕੇ ਨਹੀਂ ਹੋ ਪਾਈ | ਜਿਓ ਨੇ ਆਰਕਾਮ ਦੇ ਐਸੇਟ ਨੂੰ ਖਰੀਦਣ ਤੋਂ ਮਨ੍ਹਾ ਕਰ ਦਿੱਤਾ ਸੀ | ਜਿਓ ਦਾ ਕਹਿਣਾ ਸੀ ਕਿ ਉਹ ਨਹੀਂ ਚਾਹੁੰਦੀ ਕਿ ਉਸ ਨੂੰ ਆਰਕਾਮ ਦੇ ਭਾਰੀ ਭਰਕਮ ਕਰਜ਼ ਦਾ ਬੋਝ ਵੀ ਚੁਕਣਾ ਪਏ | ਬਾਅਦ 'ਚ ਸਵੀਡਿਸ਼ ਟੈਲੀਕਾਮ ਕੰਪਨੀ ਐਰੀਕਸ਼ਨ ਨੇ ਇੰਸਾਲਵੈਂਸੀ ਲਈ ਅਪੀਲ ਦਾਇਰ ਕੀਤੀ ਅਤੇ ਇਸ ਪ੍ਰਕਿਰਿਆ ਦੀ ਸ਼ੁਰੂਆਤ ਹੋਈ | 
 


Aarti dhillon

Content Editor

Related News