ਮੁਕੇਸ਼ ਅੰਬਾਨੀ ਦਾ ਰਿਲਾਇੰਸ ਨੂੰ ਦਸਬੰਰ ਤਕ ਪੂਰੀ ਤਰ੍ਹਾਂ ਕਰਜ਼ਾ ਮੁਕਤ ਕਰਨ ਦਾ ਟੀਚਾ

Friday, May 01, 2020 - 09:51 PM (IST)

ਮੁਕੇਸ਼ ਅੰਬਾਨੀ ਦਾ ਰਿਲਾਇੰਸ ਨੂੰ ਦਸਬੰਰ ਤਕ ਪੂਰੀ ਤਰ੍ਹਾਂ ਕਰਜ਼ਾ ਮੁਕਤ ਕਰਨ ਦਾ ਟੀਚਾ

ਨਵੀਂ ਦਿੱਲੀ—ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਰਿਲਾਇੰਸ ਇੰਡਟਰੀਜ਼ 'ਤੇ 1.61 ਲੱਖ ਕਰੋੜ ਰੁਪਏ ਦਾ ਸ਼ੁੱਧ ਕਰਜ਼ਾ ਹੈ। ਅੰਬਾਨੀ ਕੰਪਨੀ ਦੇ ਨਾਲ ਹੋਰ ਰਣਨੀਤਿਕ ਨਿਵੇਸ਼ਕਾਂ ਨੂੰ ਜੋੜ ਕੇ ਕੰਪਨੀ ਨੂੰ ਪੂਰੀ ਤਰ੍ਹਾਂ ਕਰਜ਼ ਮੁਕਤ ਕਰਨਾ ਚਾਹੁੰਦੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅੰਬਾਨੀ ਨੇ ਪਿਛਲੇ ਸਾਲ ਅਗਸਤ 'ਚ ਮਾਰਚ, 2021 ਤਕ ਕੰਪਨੀ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਸੀ। ਉਨ੍ਹਾਂ ਨੇ ਹਾਲ ਹੀ 'ਚ ਫੇਸਬੁੱਕ ਨਾਲ 5.7 ਅਰਬ ਡਾਲਰ ਭਾਵ 43,547 ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਫੇਸਬੁੱਕ ਰਿਲਾਇੰਸ ਜਿਓ 'ਚ 9.9 ਫੀਸਦੀ ਹਿੱਸੇਦਾਰੀ ਦੀ ਮਿਸ਼ਰਣ ਕਰੇਗੀ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ ਨੇ 53,125 ਕਰੋੜ ਰੁਪਏ ਦਾ ਰਾਈਟਸ ਇਸ਼ੂ ਲਿਆਉਣ ਦਾ ਐਲਾਨ ਕੀਤਾ ਹੈ।

ਨਾਲ ਹੀ ਕੰਪਨੀ ਸਾਊਦੀ ਅਰਾਮਕੋ ਨੂੰ ਆਪਣੇ ਤੇਲ ਕਾਰੋਬਾਰ 'ਚ ਹਿੱਸੇਦਾਰੀ ਦੀ ਵਿਕਰੀ ਕਰਨ ਜਾ ਰਹੀ ਹੈ। ਅਜਿਹੇ 'ਚ ਰਿਲਾਇੰਸ ਇੰਡਸਟਰੀਜ਼ ਇਸ ਸਾਲ ਦਸੰਬਰ ਤਕ ਟੀਚੇ ਨੂੰ ਹਾਸਲ ਕਰ ਸਕਦੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਬੀਤੇ ਵਿੱਤ ਸਾਲ ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਨਿਵੇਸ਼ਕ ਅਤੇ ਮੀਡੀਆ ਕਾਲ 'ਚ ਕੰਪਨੀ ਦੇ ਸੰਯੁਕਤ ਮੁੱਖ ਵਿੱਤ ਅਧਿਕਾਰੀ ਸ਼੍ਰੀਕਾਂਤ ਵੇਂਕਟਚਾਰੀ ਨੇ ਕਿਹਾ ਕਿ ਜ਼ੀਰੋ ਕਰਜ਼ ਦਾ ਟੀਚਾ ਕੈਲੰਡਰ ਸਾਲ 2020 'ਚ ਹਾਸਲ ਹੋ ਜਾਵੇਗਾ। ਅਗਸਤ ਦੇ ਐਲਾਨ ਤੋਂ ਬਾਅਦ ਅੰਬਾਨੀ ਡਿਜ਼ੀਟਲ ਪਲੇਟਫਾਰਮ ਜਿਓ 'ਚ 9.99 ਫੀਸਦੀ ਹਿੱਸੇਦਾਰੀ ਫੇਸਬੁੱਕ ਨੂੰ ਵੇਚ ਚੁੱਕੇ ਹਨ। ਉਨ੍ਹਾਂ ਨੇ ਰਿਲਾਇੰਸ ਜਿਓ ਦੇ ਤੇਲ ਕਾਰੋਬਾਰ ਨੂੰ ਵੱਖ ਇਕਾਈਆਂ 'ਚ ਵੰਡਣ ਦਾ ਐਲਾਨ ਕੀਤਾ ਹੈ, ਜਿਸ ਨਾਲ ਸਾਊਦੀ ਅਰਾਮਕੋ ਨੂੰ ਹਿੱਸਦੀ ਦੀ ਪ੍ਰਸਤਾਵਿਤ ਵਿਕਰੀ ਕੀਤੀ ਜਾ ਸਕੇ।


author

Karan Kumar

Content Editor

Related News